Punjab News : ਮੋਗਾ ਪ੍ਰਸ਼ਾਸਨ ਨੇ ਮੋਗਾ 'ਚ ਚੱਲ ਰਹੇ 500 ਦੇ ਕਰੀਬ 7 ਸੀਟਰ ਟੈਂਪੂਆਂ ਦੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ 500 ਦੇ ਕਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਡਾ ਕਰ ਦਿੱਤ। ਉਨ੍ਹਾਂ ਦਾ ਕਹਿਣਾ ਹੈ ਕਿ ਮਿੰਨੀ ਬੱਸ ਵਾਲਿਆਂ ਦੇ ਕਹਿਣ 'ਤੇ ਸਾਡਾ ਰੁਜ਼ਗਾਰ ਠੱਪ ਹੋ ਗਿਆ ਹੈ।
ਬਾਕੀ ਪੰਜਾਬ ਦੇ ਅੰਦਰ ਕਿਤੇ ਵੀ ਪਾਬੰਦੀ ਨਹੀਂ ਹੈ। ਸਿਰਫ਼ ਮੋਗਾ ਵਿੱਚ ਹੀ ਰੋਕ ਦਿੱਤੀ ਗਈ। ਟੈਂਪੂ ਚਲਾਕ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਗਰੀਬਾਂ ਨੂੰ ਹਰ ਸਹੂਲਤ ਦੇਣ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਸਾਡੇ ਘਰਾਂ ਵਿੱਚ ਹਨੇਰਾ ਕਰ ਰਹੀ ਹੈ।
ਸਾਡੇ ਪਰਿਵਾਰ ਭੁੱਖੇ ਮਰਨ ਲਈ ਤਿਆਰ ਹਨ। ਜੇਕਰ ਸਾਡਾ ਕੋਈ ਸਾਥੀ ਖੁਦਕੁਸ਼ੀ ਕਰਦਾ ਹੈ ਤਾਂ ਇਸਦੀ ਜਿੰਮੇਵਾਰ ਵਿਧਾਇਕ ਅਮਨ ਅਰੋੜਾ ਅਤੇ ਮਿੰਨੀ ਬੱਸ ਅਪਰੇਟਰ ਦੀ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਹਰ ਗੱਲ ਮੰਨਣ ਲਈ ਤਿਆਰ ਹਾਂ।
ਚਾਹੇ ਟੈਕਸ ਹੋਵੇ ਜਾਂ ਪਰਮਿਟ, ਸਭ ਕੁਝ ਲੈਣ ਲਈ ਤਿਆਰ ਹਨ। ਅਸੀਂ 35, 40 ਸਾਲਾਂ ਤੋਂ ਇਹ ਧੰਦਾ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜੋ ਵੀ ਸਰਕਾਰਾਂ ਆਈਆਂ। ਸਾਨੂੰ ਕਿਸੇ ਨੇ ਨਹੀਂ ਰੋਕਿਆ ਪਰ ਇਹ ਕਦਮ ਮੋਗਾ ਦੀ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਹੈ।