Stock Market Closing On 27 December 2023: ਅੱਜ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਬਾਜ਼ਾਰ ਦੇ ਸਾਰੇ ਪ੍ਰਮੁੱਖ ਇੰਡੈਕਸ ਇਤਿਹਾਸਕ ਹਾਈ 'ਤੇ ਜਾ ਕੇ ਬੰਦ ਹੋਏ ਹਨ। ਸੈਂਸੈਕਸ ਜਿੱਥੇ 72,000 ਦੇ ਅੰਕੜੇ ਨੂੰ ਪਾਰ ਕਰਨ 'ਚ ਕਾਮਯਾਬ ਰਿਹਾ ਹੈ, ਉੱਥੇ ਹੀ ਨਿਫਟੀ 21,675 ਅੰਕਾਂ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।
ਬੈਂਕ ਨਿਫਟੀ ਵੀ ਨਵੀਂ ਉਚਾਈ ਨੂੰ ਛੂਹਣ 'ਚ ਸਫਲ ਰਿਹਾ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 701 ਅੰਕਾਂ ਦੇ ਉਛਾਲ ਨਾਲ 72,038 'ਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 206 ਅੰਕਾਂ ਦੇ ਉਛਾਲ ਨਾਲ 21,647 ਅੰਕਾਂ 'ਤੇ ਬੰਦ ਹੋਇਆ।
ਸੈਕਟਰ ਦਾ ਹਾਲ
ਅੱਜ ਦੇ ਕਾਰੋਬਾਰ 'ਚ ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ 600 ਤੋਂ ਜ਼ਿਆਦਾ ਅੰਕਾਂ ਦਾ ਉਛਾਲ ਦੇਖਣ ਨੂੰ ਮਿਲਿਆ ਅਤੇ ਬੈਂਕ ਨਿਫਟੀ 48,347 ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ। ਬੈਂਕ ਨਿਫਟੀ 1.17 ਫੀਸਦੀ ਜਾਂ 557 ਅੰਕਾਂ ਦੇ ਵਾਧੇ ਨਾਲ 48,282 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਆਟੋ, ਆਈ.ਟੀ., ਫਾਰਮਾ, ਧਾਤੂ, ਇੰਫਰਾ, ਕੰਜ਼ਿਊਮਰ ਡਿਊਰੇਬਲਸ ਅਤੇ ਹੈਲਥਕੇਅਰ ਸੈਕਟਰ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਜਦੋਂ ਕਿ ਤੇਲ ਅਤੇ ਗੈਸ ਅਤੇ ਊਰਜਾ ਖੇਤਰਾਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।
ਅੱਜ ਦੇ ਕਾਰੋਬਾਰ 'ਚ ਵੀ ਮਿਡ ਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 27 ਸਟਾਕ ਵਾਧੇ ਦੇ ਨਾਲ ਅਤੇ 3 ਘਾਟੇ ਨਾਲ ਬੰਦ ਹੋਏ। ਜਦੋਂ ਕਿ ਨਿਫਟੀ ਦੇ 50 ਸ਼ੇਅਰਾਂ ਵਿੱਚੋਂ 40 ਸ਼ੇਅਰ ਵਾਧੇ ਨਾਲ ਅਤੇ 10 ਗਿਰਾਵਟ ਨਾਲ ਬੰਦ ਹੋਏ।
ਮਾਰਕੀਟ ਕੈਪ ਵਿੱਚ ਵਾਧਾ
ਸਟਾਕ ਮਾਰਕੀਟ 'ਚ ਜ਼ਬਰਦਸਤ ਵਾਧੇ ਕਾਰਨ ਬਾਜ਼ਾਰ ਦੇ ਪੂੰਜੀਕਰਣ 'ਚ ਉਛਾਲ ਆਇਆ ਹੈ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2.23 ਲੱਖ ਕਰੋੜ ਰੁਪਏ ਦੇ ਉਛਾਲ ਨਾਲ 361.30 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਸੈਸ਼ਨ 'ਚ 359.07 ਲੱਖ ਕਰੋੜ ਰੁਪਏ ਸੀ।
ਚੜ੍ਹਨ-ਉਤਰਨ ਵਾਲੇ ਸਟਾਕਸ
ਅੱਜ ਦੇ ਕਾਰੋਬਾਰ 'ਚ ਅਲਟਰਾਟੈੱਕ ਸੀਮੈਂਟ 4.23 ਫੀਸਦੀ, ਟਾਟਾ ਮੋਟਰਜ਼ 2.53 ਫੀਸਦੀ, ਭਾਰਤੀ ਏਅਰਟੈੱਲ 2.15 ਫੀਸਦੀ ਦੇ ਵਾਧੇ ਨਾਲ, ਜਦੋਂ ਕਿ ਐਨਟੀਪੀਸੀ 1.21 ਫੀਸਦੀ, ਆਈਟੀਸੀ 0.39 ਫੀਸਦੀ, ਟੈੱਕ ਮਹਿੰਦਰਾ 0.07 ਫੀਸਦੀ ਦੇ ਵਾਧੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ: Income Tax Department ਨੇ ਜਾਰੀ ਕੀਤਾ ਸਪਸ਼ਟੀਕਰਨ, Taxpayers ਨੂੰ ਭੇਜੇ ਨੋਟਿਸ ਵਿੱਚ ਦੱਸੀ ਐਡਵਾਈਜ਼ਰੀ