Rajnikanth Wife Cheating Case: ਕੁਝ ਸਮਾਂ ਪਹਿਲਾਂ ਸੁਪਰਸਟਾਰ ਰਜਨੀਕਾਂਤ ਦੀ ਪਤਨੀ ਲਤਾ 'ਤੇ ਧੋਖਾਧੜੀ ਦਾ ਦੋਸ਼ ਲੱਗਾ ਸੀ। ਇਸ ਸਬੰਧੀ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ। ਇਹ ਮਾਮਲਾ ਰਜਨੀਕਾਂਤ ਦੀ ਫਿਲਮ 'ਕੋਚਾਦਈਆਂ' ਨਾਲ ਜੁੜਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਇਸ ਮਾਮਲੇ ਨੂੰ ਕਰਨਾਟਕ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਪਰ ਇਸ ਮਾਮਲੇ ਨੂੰ ਸੁਪਰੀਮ ਕੋਰਟ ਨੇ ਬਹਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਲਤਾ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਧੋਖਾਧੜੀ ਦੇ ਮਾਮਲੇ 'ਚ ਲਤਾ ਨੇ ਤੋੜੀ ਚੁੱਪਲਤਾ ਨੇ ਨਿਊਜ਼ ਏਜੰਸੀ ਐਨਆਈ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਨੇ ਇਸ 'ਚ ਕਿਹਾ ਹੈ- ਇਹ ਮੇਰੇ ਲਈ ਬਹੁਤ ਬੇਇੱਜ਼ਤੀ ਵਾਲੀ ਗੱਲ ਹੈ। ਜਦੋਂ ਤੁਸੀਂ ਮਸ਼ਹੂਰ ਚਿਹਰਾ ਹੋ ਤਾਂ ਗੱਲ ਭਾਵੇਂ ਛੋਟੀ ਹੋਵੇ, ਵੱਡੀ ਹੋ ਜਾਂਦੀ ਹੈ। ਕੋਈ ਧੋਖਾਧੜੀ ਨਹੀਂ ਹੋਈ, ਮੇਰਾ ਕਿਸੇ ਦੇ ਨਾਲ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੈ।
ਕੀ ਸੀ ਪੂਰਾ ਮਾਮਲਾ?ਤੁਹਾਨੂੰ ਦੱਸ ਦੇਈਏ ਕਿ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਦੋਸ਼ ਲਗਾਇਆ ਸੀ, ਕਿ ਫਿਲਮ ਦੇ ਇੱਕ ਨਿਰਮਾਤਾ ਨੇ ਫਿਲਮ ਦੇ ਪੋਸਟ ਪ੍ਰੋਡਕਸ਼ਨ ਲਈ ਪ੍ਰੋਜੈਕਟ ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਇਸ 'ਤੇ ਰਜਨੀਕਾਂਤ ਦੀ ਪਤਨੀ ਲਤਾ ਦੇ ਵੀ ਦਸਤਖਤ ਸਨ। ਪਰ ਲਤਾ ਨੇ ਉਸ ਦੇ ਪੈਸੇ ਪ੍ਰੋਡਕਸ਼ਨ ਕੰਪਨੀ ਨੂੰ ਨਹੀਂ ਦਿੱਤੇ। ਇਸ ਮਾਮਲੇ ਵਿੱਚ ਲਤਾ ਨੂੰ 2022 ਵਿੱਚ ਕਰਨਾਟਕ ਹਾਈ ਕੋਰਟ ਨੇ ਰਾਹਤ ਦਿੱਤੀ ਸੀ। ਪਰ ਉਨ੍ਹਾਂ ਦੇ ਉੱਪਰ ਚਾਰ ਧਾਰਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।