Stock Market Closing On 25th January 2023 : ਭਾਰਤੀ ਸਟਾਕ ਮਾਰਕੀਟ ਲਈ ਬੁੱਧਵਾਰ ਬਹੁਤ ਨਿਰਾਸ਼ਾਜਨਕ ਰਿਹਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ 'ਤੇ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਇਲਾਵਾ ਨਿਵੇਸ਼ਕਾਂ ਦੀ ਵਿਕਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 



 

ਬੈਂਕਿੰਗ ਸਟਾਕ ਦਾ ਬਾਜ਼ਾਰ 'ਚ ਗਿਰਾਵਟ 'ਚ ਵੱਡਾ ਹੱਥ ਰਿਹਾ ਹੈ। ਬੈਂਕ ਨਿਫਟੀ 'ਚ 1,000 ਤੋਂ ਜ਼ਿਆਦਾ ਅੰਕਾਂ ਦੀ 2.54 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਦਾ ਕਾਰੋਬਾਰ ਖ਼ਤਮ ਹੋਣ 'ਤੇ ਬੀ.ਐੱਸ.ਈ. ਸੈਂਸੈਕਸ 774 ਅੰਕ ਜਾਂ 1.27 ਫੀਸਦੀ ਦੀ ਗਿਰਾਵਟ ਦੇ ਨਾਲ 60,205 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 226 ਅੰਕ ਜਾਂ 1.25 ਫੀਸਦੀ ਦੀ ਗਿਰਾਵਟ ਨਾਲ 18000 ਤੋਂ ਹੇਠਾਂ 17,891 'ਤੇ ਬੰਦ ਹੋਇਆ ਹੈ।

 



 

ਸੈਕਟਰਲ ਅੱਪਡੇਟ

 

ਬਾਜ਼ਾਰ 'ਚ ਗਿਰਾਵਟ ਦੇ ਤੂਫਾਨ ਦੀ ਲਪੇਟ 'ਚ ਆਉਣ ਨਾਲ ਕੋਈ ਵੀ ਸੈਕਟਰ ਨਹੀਂ ਬਚਿਆ । ਬੈਂਕਿੰਗ, ਆਈ.ਟੀ., ਫਾਰਮਾ, ਧਾਤੂ, ਊਰਜਾ, ਐੱਫ.ਐੱਮ.ਸੀ.ਜੀ., ਕੰਜ਼ਿਊਮਰ ਡਿਊਰੇਬਲਸ, ਇੰਫਰਾ ਵਰਗੇ ਸਾਰੇ ਸੈਕਟਰਾਂ ਦੇ ਸ਼ੇਅਰ ਬੰਦ ਹੋਏ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 8 ਸ਼ੇਅਰ ਹੀ ਵਾਧੇ ਨਾਲ ਬੰਦ ਹੋਏ, ਜਦਕਿ ਬਾਕੀ 22 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 10 ਵਧੇ ਅਤੇ 40 ਘਾਟੇ ਨਾਲ ਬੰਦ ਹੋਏ।

 

ਚੜਨ -ਡਿੱਗਣ ਵਾਲੇ ਸ਼ੇਅਰ 

ਅੱਜ ਦੇ ਕਾਰੋਬਾਰੀ ਸੈਸ਼ਨ 'ਚ ਮਾਰੂਤੀ ਸੁਜ਼ੂਕੀ 'ਚ 0.98 ਫੀਸਦੀ, ਹਿੰਡਾਲਕੋ 'ਚ 0.92 ਫੀਸਦੀ, ਬਜਾਜ ਆਟੋ 'ਚ 0.84 ਫੀਸਦੀ, ਐੱਚਯੂਐੱਲ 'ਚ 0.84 ਫੀਸਦੀ, ਟਾਟਾ ਸਟੀਲ 'ਚ 0.50 ਫੀਸਦੀ, ਹੀਰੋ ਮੋਟੋਕਾਰਪ 'ਚ 0.47 ਫੀਸਦੀ, ਜੇ.ਐੱਸ.ਡਬਲਯੂ.6 'ਚ 0.03 ਫੀਸਦੀ, ਓ. , ਭਾਰਤੀ ਏਅਰਟੈੱਲ 0.11 ਫੀਸਦੀ ਬੰਦ ਹੈ ਜਦੋਂ ਕਿ ਅਡਾਨੀ ਪੋਰਟਸ 6.31 ਫੀਸਦੀ, ਇੰਡਸਇੰਡ ਬੈਂਕ 4.63 ਫੀਸਦੀ, ਐਸਬੀਆਈ 4.32 ਫੀਸਦੀ, ਐਚਡੀਐਫਸੀ ਬੈਂਕ 2.76 ਫੀਸਦੀ, ਸਿਪਲਾ 2.53 ਫੀਸਦੀ, ਐਚਡੀਐਫਸੀ 2.33 ਫੀਸਦੀ, ਐਕਸਿਸ ਬੈਂਕ 1.96 ਫੀਸਦੀ ਡਿੱਗ ਕੇ ਬੰਦ ਹੋਏ।

ਨਿਵੇਸ਼ਕਾਂ ਨੂੰ ਨੁਕਸਾਨ

ਬਾਜ਼ਾਰ 'ਚ ਅੱਜ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। BSE 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਘੱਟ ਕੇ 276.69 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ, ਜੋ ਮੰਗਲਵਾਰ ਨੂੰ 280.37 ਲੱਖ ਕਰੋੜ ਰੁਪਏ ਸੀ। ਯਾਨੀ ਅੱਜ ਦੇ ਕਾਰੋਬਾਰ 'ਚ ਨਿਵੇਸ਼ਕਾਂ ਨੂੰ 3.68 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।