Inflation Rates: ਆਮ ਲੋਕ ਮਹਿੰਗਾਈ ਕਾਰਨ ਬਹੁਤ ਪ੍ਰੇਸ਼ਾਨ ਹਨ। ਪੈਟਰੋਲ-ਡੀਜ਼ਲ (Petrol-Diesel) ਤੋਂ ਇਲਾਵਾ ਭੋਜਨ, ਕੱਪੜਾ, ਪਰਨਲ ਕੇਅਰ, ਸਿੱਖਿਆ ਤੋਂ ਲੈ ਕੇ ਹਰ ਚੀਜ਼ ਮਹਿੰਗੀ ਹੋ ਗਈ ਹੈ। ਪਿਛਲੇ ਵਿੱਤੀ ਸਾਲ 'ਚ ਮਹਿੰਗਾਈ 6.95 ਫ਼ੀਸਦੀ ਦੀ ਦਰ ਨਾਲ ਵਧੀ ਹੈ। ਇਸ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ 'ਤੇ ਪਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪਿਛਲੇ ਇੱਕ ਸਾਲ 'ਚ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਕਿਹੜੀਆਂ ਚੀਜ਼ਾਂ 'ਤੇ ਪਈ ਹੈ?


10 ਫ਼ੀਸਦੀ ਤੋਂ ਜ਼ਿਆਦਾ ਵੱਧੇ ਪੈਟਰੋਲ-ਡੀਜ਼ਲ ਦੇ ਰੇਟ


ਦੱਸ ਦੇਈਏ ਕਿ 22 ਮਾਰਚ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 20 ਦਿਨਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਾਰੀਆਂ ਦੁੱਧ ਕੰਪਨੀਆਂ ਨੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਰੇਟ ਵੀ ਵਧਾ ਦਿੱਤੇ ਹਨ। ਇਸ ਨਾਲ ਆਮ ਬੰਦੇ ਦਾ ਜਿਉਣਾ ਮੁਹਾਲ ਹੋ ਗਿਆ ਹੈ।


ਮੈਗੀ ਤੇ ਚਾਹ-ਕੌਫੀ ਵੀ ਹੋ ਗਈ ਮਹਿੰਗੀ


ਇਸ ਤੋਂ ਇਲਾਵਾ ਹਾਲ ਹੀ 'ਚ ਨੈਸਲੇ ਕੰਪਨੀ ਨੇ ਵੀ ਮੈਗੀ ਦੇ ਰੇਟ ਵਧਾ ਦਿੱਤੇ ਹਨ ਤੇ ਚਾਹ-ਕੌਫੀ ਸਮੇਤ ਕਈ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ ਹੈ। ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਮਾਲ ਢੋਆ-ਢੁਆਈ ਤੇ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ।


ਤੁਹਾਨੂੰ ਦੱਸਦੇ ਹਾਂ ਕਿ ਪਿਛਲੇ ਇੱਕ ਸਾਲ 'ਚ ਕਿਹੜੇ-ਕਿਹੜੇ ਉਤਪਾਦਾਂ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਹੋਇਆ ਹੈ -


ਕੰਜਿਊਮਰ ਫੂਡ ਪ੍ਰਾਈਜ਼ ਇੰਡੈਕਸ  (Consumer Food Price Index) - 7.68 ਫ਼ੀਸਦੀ


ਕਿੰਨੀ ਰਹੀ ਮਹਿੰਗਾਈ - 6.95 ਫ਼ੀਸਦੀ


ਉਤਪਾਦ - ਮਹਿੰਗਾਈ ਦਰ (ਫ਼ੀਸਦੀ)


ਆਇਲ ਤੇ ਫੈਟਸ - 18.79
ਸਬਜ਼ੀਆਂ - 11.64
ਫੁਟਵੀਅਰ - 11.29
ਮੀਟ ਤੇ ਮੱਛੀ - 9.63
ਕੱਪੜੇ - 9.06
ਪਰਸਨਲ ਕੇਅਰ - 8.71
ਮਸਾਲੇ - 8.50
ਆਵਾਜਾਈ ਤੇ ਸੰਚਾਰ - 8.00
ਘਰੇਲੂ ਵਸਤਾਂ ਤੇ ਸੇਵਾਵਾਂ - 7.67
ਫਿਊਲ ਤੇ ਲਾਈਟ - 7.52
ਮਨੋਰੰਜਨ - 7.01
ਸਿਹਤ - 6.99
ਸਨੈਕਸ ਤੇ ਮਠਿਆਈਆਂ - 6.60
ਨਾਨ-ਅਲਕੋਹਲ ਵਾਲੇ ਡਰਿੰਕਸ - 5.62
ਸ਼ੂਗਰ ਤੇ ਕਨਫੈਕਸ਼ਨਰੀ - 5.51
ਅਨਾਜ - 4.93
ਦੁੱਧ ਤੇ ਦੁੱਧ ਉਤਪਾਦ - 4.71
ਸਿੱਖਿਆ - 3.56
ਰਿਹਾਇਸ਼ - 3.38
ਪਾਨ-ਤੰਬਾਕੂ - 2.98
ਦਾਲਾਂ - 2.57
ਫਲ - 2.54
ਅੰਡੇ - 2.44
ਹੋਰ - 7.02


ਮਾਰਚ 'ਚ ਪ੍ਰਚੂਨ ਮਹਿੰਗਾਈ ਵੀ ਵਧੀ


ਮਾਰਚ 'ਚ ਪ੍ਰਚੂਨ ਮਹਿੰਗਾਈ ਦਰ (Retail Inflation) 6.95 ਫ਼ੀਸਦੀ ਰਹੀ, ਜਦਕਿ ਫ਼ਰਵਰੀ 2022 'ਚ ਇਹ 6.07 ਫ਼ੀਸਦੀ ਸੀ। ਪ੍ਰਚੂਨ ਮਹਿੰਗਾਈ ਦਾ ਇਹ ਅੰਕੜਾ 18 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਰਾਸ਼ਟਰੀ ਅੰਕੜਾ ਵਿਭਾਗ ਨੇ ਮਹਿੰਗਾਈ ਦਰ ਨੂੰ ਲੈ ਕੇ ਇਹ ਅੰਕੜਾ ਜਾਰੀ ਕੀਤਾ ਹੈ। ਪ੍ਰਚੂਨ ਮਹਿੰਗਾਈ ਦਰ 6.95 ਫ਼ੀਸਦੀ 'ਤੇ ਪਹੁੰਚ ਗਈ ਹੈ, ਜੋ ਆਰਬੀਆਈ ਵੱਲੋਂ ਤੈਅ 6 ਫ਼ੀਸਦੀ ਦੀ ਉਪਰਲੀ ਸੀਮਾ ਤੋਂ ਵੱਧ ਹੈ।


ਖਾਣ-ਪੀਣ ਦੀਆਂ ਚੀਜ਼ਾਂ ਹੋਈਆਂ ਮਹਿੰਗੀ


ਮਾਰਚ ਮਹੀਨੇ 'ਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ 'ਚ ਜ਼ਬਰਦਸਤ ਉਛਾਲ ਆਇਆ ਹੈ। ਮਾਰਚ 'ਚ ਖੁਰਾਕੀ ਮਹਿੰਗਾਈ ਦਰ 7.68 ਫ਼ੀਸਦੀ ਰਹੀ, ਜਦੋਂ ਕਿ ਬੀਤੇ ਸਾਲ ਮਾਰਚ ਮਹੀਨੇ ਇਹ 5.85 ਫੀਸਦੀ ਸੀ। ਫੂਡ ਬਾਸਕੇਟ 'ਚ ਵਾਧੇ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 18.79 ਫ਼ੀਸਦੀ ਵਾਧਾ ਹੋਇਆ ਹੈ। ਹਰੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ 11.64 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਮੀਟ ਤੇ ਮੱਛੀ ਦੀਆਂ ਕੀਮਤਾਂ 'ਚ 9.63 ਫ਼ੀਸਦੀ ਦਾ ਵਾਧਾ ਹੋਇਆ ਹੈ।