Tomato Price Increased: ਦੇਸ਼ 'ਚ ਟਮਾਟਰ ਦੀਆਂ ਕੀਮਤਾਂ ਉੱਚ ਪੱਧਰ 'ਤੇ ਹਨ। ਕੁੱਝ ਹਿੱਸਿਆਂ ਵਿੱਚ ਇਸ ਦੀ ਕੀਮਤ 150 ਰੁਪਏ ਤੋਂ ਵੱਧ ਹੈ। ਹਾਲਾਂਕਿ ਕੁਝ ਥਾਵਾਂ 'ਤੇ ਟਮਾਟਰ ਦੀ ਕੀਮਤ 100 ਰੁਪਏ ਤੋਂ ਵੀ ਹੇਠਾਂ ਹੈ। ਮੰਨਿਆ ਜਾ ਰਿਹਾ ਹੈ ਕਿ ਟਮਾਟਰ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਇਸ ਦੇ ਨਾਲ ਹੀ ਕੁਝ ਹੋਰ ਸਬਜ਼ੀਆਂ ਦੇ ਭਾਅ ਵੀ ਵਧਣ ਦੀ ਸੰਭਾਵਨਾ ਹੈ। ਗੋਭੀ, ਫੁੱਲਗੋਭੀ, ਖੀਰਾ, ਪੱਤੇਦਾਰ ਸਾਗ ਆਦਿ ਸਬਜ਼ੀਆਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ।
ਕਿਉਂ ਵੱਧ ਸਕਦੀਆਂ ਨੇ ਇਹਨਾਂ ਸਬਜ਼ੀਆਂ ਦੀਆਂ ਕੀਮਤਾਂ
ਸਰਕਾਰ ਨੇ ਉਮੀਦ ਜਤਾਈ ਹੈ ਕਿ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਖੇਤਰਾਂ ਤੋਂ ਟਮਾਟਰ ਅਤੇ ਹੋਰ ਸਬਜ਼ੀਆਂ ਦੀ ਆਮਦ ਕਾਰਨ ਕੀਮਤਾਂ ਵਿੱਚ ਭਾਰੀ ਗਿਰਾਵਟ ਆਵੇਗੀ। ਦੂਜੇ ਪਾਸੇ ਕੁਝ ਸਬਜ਼ੀਆਂ ਦੇ ਭਾਅ ਘਟਣ ਦੀ ਥਾਂ ਸਥਿਰ ਰਹਿ ਸਕਦੇ ਹਨ ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਹਿਮਾਚਲ ਪ੍ਰਦੇਸ਼ ਵਰਗੇ ਇਲਾਕਿਆਂ 'ਚ ਭਾਰੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਸਬਜ਼ੀਆਂ ਦੀ ਕਟਾਈ ਅਤੇ ਮਾਲ ਦੀ ਢੋਆ-ਢੁਆਈ 'ਚ ਰੁਕਾਵਟ ਆ ਰਹੀ ਹੈ। ਅਜਿਹੇ 'ਚ ਸਬਜ਼ੀਆਂ ਬਹੁਤ ਘੱਟ ਮਾਤਰਾ 'ਚ ਮੰਡੀ 'ਚ ਪਹੁੰਚ ਰਹੀਆਂ ਹਨ।
ਇਨ੍ਹਾਂ ਸਬਜ਼ੀਆਂ ਦੇ ਭਾਅ ਵੀ ਵਧ ਸਕਦੇ ਨੇ
ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਰਤੀ ਬਾਗਬਾਨੀ ਖੋਜ ਸੰਸਥਾਨ, ਬੈਂਗਲੁਰੂ ਦੇ ਨਿਰਦੇਸ਼ਕ ਐਸਕੇ ਸਿੰਘ ਨੇ ਕਿਹਾ ਕਿ ਉੱਤਰੀ ਭਾਰਤੀ ਪਹਾੜੀਆਂ 'ਚ ਰਿਕਾਰਡ ਮੀਂਹ ਕਾਰਨ ਇਹ ਰੁਕਾਵਟ ਆਈ ਹੈ। ਅਜਿਹੇ 'ਚ ਉਥੋਂ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ ਹੋਰ ਵਧ ਸਕਦੇ ਹਨ, ਜਿਨ੍ਹਾਂ 'ਚ ਗੋਭੀ, ਫੁੱਗੋਭੀ, ਖੀਰਾ, ਪੱਤੇਦਾਰ ਸਾਗ ਅਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਸ਼ਾਮਲ ਹਨ। ਐਸਕੇ ਸਿੰਘ ਨੇ ਕਿਹਾ ਕਿ ਪਾਣੀ ਭਰਨ ਕਾਰਨ ਵਾਇਰਸ ਅਤੇ ਵਿਲਟ ਫਸਲ ਨੂੰ ਸੜਨ ਲੱਗ ਜਾਣਗੇ, ਜਿਸ ਕਾਰਨ ਭਾਅ ਹੋਰ ਵਧ ਸਕਦੇ ਹਨ।
ਐਸਕੇ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਗੋਭੀ ਅਤੇ ਸ਼ਿਮਲਾ ਮਿਰਚ ਦਾ ਮੁੱਖ ਸਪਲਾਇਰ ਹੈ, ਜੋ ਕਿ ਦਿੱਲੀ ਤੋਂ ਦੂਜੇ ਸੂਬਿਆਂ ਨੂੰ ਸਪਲਾਈ ਕਰਦਾ ਹੈ। ਇਸ ਕਾਰਨ ਲੋਕ ਸਬਜ਼ੀਆਂ ਦੀ ਬਜਾਏ ਦਾਲਾਂ ਖਾਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਸਬਜ਼ੀਆਂ ਦੀ ਕੀਮਤ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਪਾਹੜ ਡਿੱਗਣ ਕਾਰਨ ਕਈ ਵੱਡੀਆਂ ਸੜਕਾਂ ਦੇ ਬੰਦ ਹੋਣ ਕਾਰਨ ਮੈਦਾਨੀ ਇਲਾਕਿਆਂ ਤੱਕ ਫਲਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ ਠੱਪ ਹੋ ਗਈ ਹੈ।
ਕਿੰਨੀਆਂ ਵੱਧ ਸਕਦੀਆਂ ਨੇ ਕੀਮਤਾਂ
ਦਿੱਲੀ ਦੇ ਆਜ਼ਾਦਪੁਰ ਦੇ ਥੋਕ ਟਮਾਟਰ ਵਪਾਰੀ ਅਮਿਤ ਮਲਿਕ ਨੇ ਕਿਹਾ ਕਿ ਡਰ ਹੈ ਕਿ ਇੱਕ ਹਫ਼ਤੇ ਵਿੱਚ ਥੋਕ ਟਮਾਟਰ ਦੀਆਂ ਕੀਮਤਾਂ ਵਿੱਚ 140-150 ਰੁਪਏ ਪ੍ਰਤੀ ਕਿਲੋਗ੍ਰਾਮ ਵਾਧਾ ਹੋ ਸਕਦਾ ਹੈ ਕਿਉਂਕਿ ਭਾਰੀ ਮੀਂਹ ਕਾਰਨ ਉੱਤਰੀ ਭਾਰਤੀ ਸੂਬਿਆਂ ਤੋਂ ਸਥਾਨਕ ਸਪਲਾਈ ਘੱਟ ਹੋਵੇਗੀ। ਹਾਲਾਂਕਿ ਇਸ ਸਮੇਂ ਟਮਾਟਰ ਦਾ ਥੋਕ ਭਾਅ 40 ਤੋਂ 110 ਰੁਪਏ ਪ੍ਰਤੀ ਕਿਲੋ ਹੈ, ਜਦਕਿ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ 100 ਤੋਂ 160 ਰੁਪਏ ਪ੍ਰਤੀ ਕਿਲੋ ਹੈ।