Wholesale Price-Based Inflation: ਸਰਕਾਰ ਨੇ ਅੱਜ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਥੋਕ ਮਹਿੰਗਾਈ ਦਰ ਦਸੰਬਰ 2020 ਦੇ 1.22 ਫ਼ੀਸਦੀ ਤੋਂ ਵਧ ਕੇ ਜਨਵਰੀ 2021 ’ਚ 2.03 ਫ਼ੀ ਸਦੀ ਹੋ ਗਈ ਹੈ। ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਮਾਰਚ ਤੋਂ ਉਦਯੋਗਿਕ ਉਤਪਾਦਨ ਉੱਤੇ ਅਸਰ ਪਿਆ ਹੈ।

 

ਦੇਸ਼ ਦਾ ਸ਼ੇਅਰ ਬਾਜ਼ਾਰ ਅੱਜ ਰਿਕਾਰਡ ਉਚਾਈ ’ਤੇ ਖੁੱਲ੍ਹਿਆ ਤੇ ਸੈਂਸੈਕਸ ਪਹਿਲੀ ਵਾਰ 52,000 ਤੋਂ ਪਾਰ ਚਲਾ ਗਿਆ। ਨਿਫ਼ਟੀ ਵੀ 15,300 ਦੇ ਨੇੜੇ ਪੁੱਜ ਗਿਆ। ਸੈਂਸੈਕਸ 363.45 ਅੰਕਾਂ ਦੀ ਤੇਜ਼ੀ ਨਾਲ 51,907.75 ਉੱਤੇ ਖੁੱਲ੍ਹਿਆ ਤੇ 52,036.14 ਤੱਕ ਉੱਛਲਿਆ, ਜਦ ਕਿ ਨਿਫ਼ਟੀ 107 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ 15,297.10 ਤੱਕ ਚੜ੍ਹਿਆ। ਮਜ਼ਬੂਤ ਵਿਦੇਸ਼ੀ ਸੰਕੇਤਾਂ ਨਾਲ ਘਰੇਲੂ ਸ਼ੇਅਰ ਬਾਜ਼ਾਰ ਮੁਢਲੇ ਕਾਰੋਬਾਰ ਦੌਰਾਨ ਖ਼ੁਸ਼ਗਵਾਰ ਰਿਹਾ ਤੇ ਪ੍ਰਮੁੱਖ ਸੂਚਕ ਅੰਕਾਂ ਨੇ ਨਵੇਂ ਸਿਖਰ ਛੋਹੇ।

 

ਆਮ ਬਜਟ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਰੀਕਵਰੀ ਹੋਈ ਹੈ ਤੇ ਲਗਾਤਾਰ ਦੋ ਹਫ਼ਤੇ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ ਹੈ।