ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਮਹਿੰਗਾਈ ਨੇ ਇਨ੍ਹੀਂ ਦਿਨੀਂ ਆਮ ਲੋਕਾਂ ਦੇ ਰਸੋਈ ਦੇ ਬਜਟ ਤਕ ਹਿਲਾ ਦਿੱਤੇ ਹਨ। ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਆਵਾਜਾਈ 'ਤੇ ਵੀ ਅਸਰ ਪੈ ਰਿਹਾ ਹੈ। ਖਾਣਾ ਪਕਾਉਣ ਲਈ ਵਰਤਿਆ ਜਾਣ ਵਾਲਾ ਸਰ੍ਹੋਂ ਦਾ ਤੇਲ 175 ਰੁਪਏ ਪ੍ਰਤੀ ਲੀਟਰ ਤੋਂ ਵੱਧ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਟਮਾਟਰ ਇੱਕ ਵਾਰ ਫਿਰ ਤੋਂ ਨਖਰੇ ਦਾ ਰੰਗ ਦਿਖਾ ਰਿਹਾ ਹੈ।


ਦੱਸ ਦਈਏ ਕਿ ਨਵਰਾਤਰੀ ਦੇ ਮਹੀਨੇ ਵਿੱਚ ਇਸ ਦੀ ਕੀਮਤ 70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲਾ ਸੇਂਧਾ ਨਮਕ ਇਸ ਸਾਲ 300 ਰੁਪਏ ਵਿੱਚ ਵਿਕ ਰਿਹਾ ਹੈ। ਇੰਨਾ ਹੀ ਨਹੀਂ, ਜਦੋਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉੱਪਰ ਚਲੀ ਗਈ ਹੈ ਤਾਂ ਲੋਕਾਂ ਲਈ ਕਾਰਾਂ 'ਚ ਬਾਜ਼ਾਰ ਜਾਣਾ ਵੀ ਸੌਖਾ ਨਹੀਂ ਰਿਹਾ।


ਆਮ ਆਦਮੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਤੋਂ ਛੁਟਕਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ। ਲਗਪਗ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਈ ਨਵਾਂ ਰਿਕਾਰਡ ਕਾਇਮ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਪੈਟਰੋਲ 30 ਪੈਸੇ ਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਸ ਕਾਰਨ ਪੈਟਰੋਲ ਦੀ ਕੀਮਤ 104 ਰੁਪਏ ਤੇ ਡੀਜ਼ਲ ਦੀ ਕੀਮਤ 92.82 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ।


ਘਰੇਲੂ ਬਾਜ਼ਾਰ 'ਚ ਆਟੋਮੋਬਾਈਲ ਤੇਲ ਸਭ ਤੋਂ ਉੱਚੇ ਪੱਧਰ 'ਤੇ ਹੈ। ਛੋਟੇ ਪ੍ਰਾਈਵੇਟ ਵਾਹਨਾਂ ਦੀ ਗੱਲ ਕਰੀਏ ਤਾਂ 104 ਰੁਪਏ ਵਿੱਚ ਸਿਰਫ 20-22 ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਰੇਲ ਰਾਹੀਂ 25 ਕਿਲੋਮੀਟਰ ਸਫ਼ਰ ਕਰਨ ਲਈ, ਜਿੱਥੇ 10 ਰੁਪਏ ਦੀ ਟਿਕਟ ਸੀ, ਹੁਣ ਇਹ ਵਧ ਕੇ 30 ਰੁਪਏ ਹੋ ਗਈ ਹੈ।


ਮਹਿੰਗਾਈ ਇਨ੍ਹਾਂ ਦਿਨਾਂ ਵਿੱਚ ਰਸਤੇ ਤੋਂ ਰਸੋਈ ਵਿੱਚ ਪਹੁੰਚ ਗਈ ਹੈ। ਇਸ ਦੌਰਾਨ ਰਸੋਈ ਚਲਾਉਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਖਾਣਾ ਪਕਾਉਣ ਲਈ ਵਰਤਿਆ ਜਾਣ ਵਾਲਾ ਸਰ੍ਹੋਂ ਦਾ ਤੇਲ 175 ਰੁਪਏ ਪ੍ਰਤੀ ਲੀਟਰ ਤੋਂ ਵੱਧ ਪਹੁੰਚ ਗਿਆ ਹੈ। ਐਲਪੀਜੀ ਦਾ ਵੀ ਇਹੀ ਹਾਲ ਹੈ, 884 ਪ੍ਰਤੀ ਸਿਲੰਡਰ ਐਲਪੀਜੀ ਉਪਲਬਧ ਹੈ। ਜਦੋਂਕਿ ਅਗਸਤ ਮਹੀਨੇ ਵਿੱਚ ਇਸਦੀ ਕੀਮਤ 834 ਰੁਪਏ ਸੀ। ਕੁੱਲ ਮਿਲਾ ਕੇ, ਸੜਕ ਤੋਂ ਰਸੋਈ ਤੱਕ ਮਹਿੰਗਾਈ ਨੇ ਸਭ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।


ਇਸ ਦੇ ਨਾਲ ਹੀ ਦੇਸ਼ 'ਚ ਤਿਉਹਾਰਾਂ ਦਾ ਮੌਸਮ ਹੈ ਅਜਿਹੇ 'ਚ ਇਸ ਸਾਲ ਵੀ ਲੋਕਾਂ 'ਚ ਮਹਿੰਗਾਈ ਕਰਕੇ ਤਿਉਹਾਰਾਂ ਦਾ ਕੋਈ ਖਾਸ ਉਤਸ਼ਾਨ ਨਜ਼ਰ ਨਹੀਂ ਆਵੇਗਾ ਕਿਉਂਕਿ ਲਗਾਤਾਰ ਹੋ ਰਹੀ ਮਹਿੰਗਾਈ ਨੇ ਪਹਿਲਾਂ ਹੀ ਆਮ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪਾਇਆ ਹੋਇਆ ਹੈ। ਅਜਿਹੇ 'ਚ ਤਾਂ ਸਰਕਾਰ ਨੇ ਇੱਕ ਸਾਧਾਰਨ ਪਰਿਵਾਰ ਦੀ ਥਾਲੀ ਚੋਂ ਦਾਲ-ਸਬਜ਼ੀ ਹੀ ਗਾਇਬ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Arvind Kejriwal: ਪੰਜਾਬ 'ਚ ਚੋਣ ਮੁਹਿੰਮ ਭਖਾਉਣ ਆ ਰਹੇ ਅਰਵਿੰਦ ਕੇਜਰੀਵਾਲ, ਦੋ ਦਿਨ ਸੂਬੇ 'ਚ ਰਹਿਣਗੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904