ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇਨਫੋਸਿਸ ਨੇ ਸਤੰਬਰ ਤਿਮਾਹੀ '12 ਫੀਸਦੀ ਦੇ ਵਾਧੇ ਨਾਲ 5,421 ਕਰੋੜ ਰੁਪਏ ਦੀ ਰਿਪੋਰਟ ਦਿੱਤੀ ਹੈ। ਦੂਜੀ ਤਿਮਾਹੀ ਦੇ ਨਤੀਜਿਆਂ ਤੋਂ ਉਤਸ਼ਾਹਤ ਕੰਪਨੀ ਨੇ 2021-22 ਵਿੱਚ 45,000 ਨਵੇਂ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਰੱਖਿਆ ਹੈ। ਪਹਿਲਾਂ ਇਹ ਅੰਕੜਾ 35 ਹਜ਼ਾਰ ਸੀ।


ਇਨਫੋਸਿਸ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਪ੍ਰਵੀਨ ਰਾਓ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਨੌਕਰੀਆਂ ਵਿੱਚ ਤਬਦੀਲੀ ਦੀ ਦਰ ਲਗਾਤਾਰ ਵਧ ਰਹੀ ਹੈ। ਇਹ ਸਤੰਬਰ ਵਿੱਚ ਵਧ ਕੇ 20.1 ਫੀਸਦੀ ਹੋ ਗਿਆ, ਜੋ ਪਿਛਲੇ ਸਾਲ ਦੇ 12.8 ਫੀਸਦੀ ਦੇ ਮੁਕਾਬਲੇ ਸੀ।


ਉਨ੍ਹਾਂ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ 'ਚ ਕੁੱਲ ਮੁਨਾਫ਼ੇ ਵਿੱਚ 11.9 ਫ਼ੀਸਦੀ ਦਾ ਵਾਧਾ ਹੋਇਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 4,845 ਕਰੋੜ ਰੁਪਏ ਸੀ। ਇਸ ਦੌਰਾਨ ਕੰਪਨੀ ਦੀ ਆਮਦਨ 20.5 ਫੀਸਦੀ ਵਧ ਕੇ 29,602 ਕਰੋੜ ਰੁਪਏ ਹੋ ਗਈ।


ਕੰਪਨੀ ਨੂੰ ਉਮੀਦ ਹੈ ਕਿ ਚਾਲੂ ਮਾਲੀ ਸਾਲ ਦੌਰਾਨ ਮਾਲੀਆ 17.5 ਫੀਸਦੀ ਵਧੇਗਾ। ਕੰਪਨੀ ਦੇ ਸੀਈਓ ਤੇ ਐਮਡੀ ਸਲਿਲ ਪਾਰੇਖ ਨੇ ਕਿਹਾ ਕਿ ਬੋਰਡ ਨੇ ਨਿਵੇਸ਼ਕਾਂ ਨੂੰ 15 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਲਾਭਅੰਸ਼ ਦੇਣ ਦਾ ਫੈਸਲਾ ਕੀਤਾ ਹੈ।


ਵਿਪਰੋ ਦਾ ਮੁਨਾਫਾ 17 ਫੀਸਦੀ ਵਧਿਆ


ਆਈਟੀ ਕੰਪਨੀ ਵਿਪਰੋ ਦੇ ਮੁਨਾਫ਼ੇ ਵਿੱਚ ਵੀ ਸਤੰਬਰ ਤਿਮਾਹੀ ਵਿੱਚ 17 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ 30 ਸਤੰਬਰ ਨੂੰ ਖ਼ਤਮ ਦੂਜੀ ਤਿਮਾਹੀ ਵਿੱਚ ਕੁੱਲ 2,930.6 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 2,484 ਕਰੋੜ ਰੁਪਏ ਸੀ।


ਕੰਪਨੀ ਨੇ 75,300 ਕਰੋੜ ਦੀ ਸਾਲਾਨਾ ਮਾਲੀਆ ਦਰ ਨੂੰ ਵੀ ਪਾਰ ਕਰ ਲਿਆ ਹੈ। ਵਿਪਰੋ ਦੇ ਸੀਈਓ ਅਤੇ ਐਮਡੀ, ਥਿਏਰੀ ਡੇਲਾਪੋਰਟੇ ਨੇ ਕਿਹਾ, “ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਮਾਹੀ ਵਿੱਚ ਸਾਲ ਦਰ ਸਾਲ 28 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਾਡੀ ਆਮਦਨੀ ਵੀ 29.5 ਫੀਸਦੀ ਵਧ ਕੇ 19,378 ਕਰੋੜ ਰੁਪਏ ਰਿਹਾ।"


ਇਹ ਵੀ ਪੜ੍ਹੋ: Captain Stand With BJP: ਕੈਪਟਨ ਅਮਰਿੰਦਰ ਦਾ ਕੇਂਦਰ ਸਰਕਾਰ ਦੇ ਹੱਕ 'ਚ ਸਖਤ ਸਟੈਂਡ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904