Digital Fraud: ਜੇਕਰ ਤੁਹਾਨੂੰ ਕਿਸੇ ਵੇਲੇ ਵੀ Urgent ਪੈਸਿਆਂ ਦੀ ਲੋੜ ਪੈਂਦੀ ਹੈ ਅਤੇ ਤੁਸੀਂ ਬੈਂਕ ਤੋਂ ਪਰਸਨਲ ਲੋਨ ਲੈਣ ਤੋਂ ਬਚਣਾ ਚਾਹੁੰਦੇ ਹੋ। ਕਿਉਂਕਿ, ਬੈਂਕ ਦੀ ਕਾਗਜ਼ੀ ਕਾਰਵਾਈ ਵਿੱਚ ਦੇਰੀ ਤੁਹਾਡੇ ਕੰਮ ਨੂੰ ਵਿਗਾੜ ਸਕਦੀ ਹੈ। ਅਜਿਹੀ ਸਥਿਤੀ ਵਿੱਚ ਇੰਸਟੈਂਟ ਪਰਸਨਲ ਲੋਨ ਦੇਣ ਵਾਲੇ ਡਿਜੀਟਲ ਪਲੇਟਫਾਰਮ ਜਾਂ Instant personal loan apps ਲੈਂਦੇ ਹੋ। ਉੱਥੇ ਹੀ ਤੁਹਾਨੂੰ ਜਲਦੀ ਤੋਂ ਜਲਦੀ ਪਰਸਨਲ ਲੋਨ ਵੀ ਮਿਲ ਜਾਂਦੇ ਹਨ। ਪਰ, ਜੇ ਤੁਸੀਂ ਥੋੜੀ ਜਿਹੀ ਵੀ ਲਾਪਰਵਾਹੀ ਵੀ ਵਰਤੀ, ਤਾਂ ਤੁਸੀਂ ਧੋਖਾ ਖਾ ਸਕਦੇ ਹੋ। ਤੁਸੀਂ ਕਿਸੇ ਵੱਡੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਉੱਥੋਂ ਨਿਕਲਣ ਲਈ ਤੁਹਾਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ, ਤਾਂ ਇਸ ਤੋਂ ਚੰਗਾ ਹੈ ਤਸੀਂ ਸੰਭਲ ਜਾਓ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ। 


Instant personal loan apps ਦੇ ਰਾਹੀਂ ਲੋਨ ਲੈਣ ਵਿੱਚ ਕੋਈ ਸਮੱਸਿਆ ਨਹੀਂ ਹੈ। ਪਰ, ਇਸ ਤੋਂ ਸੰਭਾਵਿਤ ਧੋਖਾਧੜੀ ਦੇ ਖਤਰੇ ਨੂੰ ਪਹਿਲਾਂ ਹੀ ਪਛਾਣ ਕੇ ਕਦਮ ਚੁੱਕੋ। ਜੋ ਵੀ ਐਪ ਤੁਹਾਡੇ ਤੋਂ ਐਡਵਾਂਸ ਪੇਮੈਂਟ ਮੰਗਦੇ ਹਨ, ਉਨ੍ਹਾਂ ਤੋਂ ਸਾਵਧਾਨ ਹੋ ਜਾਓ। ਇਸ ਤੋਂ ਇਲਾਵਾ ਜਿਹੜੇ ਐਪ ਪਰਸਨਲ ਡਾਟਾ ਮੰਗਦੇ ਹਨ, ਤਾਂ ਉਸ ਐਪ ਤੋਂ ਭੁੱਲ ਕੇ ਵੀ ਲੋਨ ਨਾ ਲਓ। ਕਿਸੇ ਵੀ ਐਪ ਤੋਂ ਕਰਜ਼ਾ ਲੈਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਐਪ ਰਿਜ਼ਰਵ ਬੈਂਕ ਦੁਆਰਾ ਰਜਿਸਟਰਡ ਹੈ ਜਾਂ ਨਹੀਂ। ਇਸ ਤੋਂ ਇਲਾਵਾ ਧੋਖਾਧੜੀ ਤੋਂ ਬਚਣ ਲਈ ਉਸ ਐਪ ਦੀ ਆਨਲਾਈਨ ਸਮੀਖਿਆ ਜ਼ਰੂਰ ਪੜ੍ਹੋ। ਇਸ ਤੋਂ ਇਲਾਵਾ, ਐਪ ਦੇ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਲਿਖੇ ਸ਼ਬਦਾਂ ਦੇ ਪਿੱਛੇ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਐਪਸ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਆਸਾਨ ਸੁਵਿਧਾਵਾਂ ਦੇ ਨਾਲ-ਨਾਲ ਇਨ੍ਹਾਂ ਨਾਲ ਜੁੜੇ ਜੋਖਮਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ।


ਖੂਬ ਵੱਧ ਰਹੀ ਧੋਖਾਧੜੀ
ਇਹ ਸੱਚ ਹੈ ਕਿ ਪਰਸਨਲ ਲੋਨ ਐਪ ਨੇ ਤਤਕਾਲ ਲੋਨ ਲੈਣ ਜਾਂ ਕਵਿਕ ਫਾਈਨੈਂਸਿੰਗ ਦੇ ਈਕੋਸਿਸਟਮ ਨੂੰ ਬਦਲ ਦਿੱਤਾ ਹੈ। ਇੱਥੋਂ ਤੱਕ ਕਿ ਮੋਬਾਈਲ ਫੋਨ 'ਤੇ ਕਲਿੱਕ ਕਰਕੇ, ਉਹ ਘੰਟਿਆਂ ਜਾਂ ਮਿੰਟਾਂ ਵਿੱਚ ਲੋਨ ਉਬਲਬਧ ਕਰਾ ਦਿੰਦੇ ਹਨ। ਪਰ ਸੇਫਗਾਰਡ ਅਪਣਾਏ ਬਿਨਾਂ ਉਨ੍ਹਾਂ ਤੋਂ ਕਰਜ਼ਾ ਲੈਣਾ ਖਤਰਨਾਕ ਤੋਂ ਘੱਟ ਨਹੀਂ ਹੈ।