LIC Jeevan Labh: ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC 'ਤੇ ਲੱਖਾਂ ਲੋਕਾਂ ਦਾ ਭਰੋਸਾ ਹੈ। ਇਸ ਭਰੋਸੇ ਦਾ ਕਾਰਨ LIC ਦੀਆਂ ਸਕੀਮਾਂ 'ਚ ਸੁਰੱਖਿਅਤ ਨਿਵੇਸ਼ ਤੇ ਮੈਚਿਊਰਿਟੀ ਪੂਰੀ ਹੋਣ 'ਤੇ ਮੋਟਾ ਰਿਟਰਨ ਹੈ। ਜੇਕਰ ਤੁਸੀਂ ਹੁਣ ਤੱਕ ਕਿਸੇ ਵੀ LIC ਸਕੀਮ 'ਚ ਨਿਵੇਸ਼ ਨਹੀਂ ਕੀਤਾ ਹੈ ਤਾਂ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਨਿਵੇਸ਼ ਕਰਕੇ ਤੁਸੀਂ ਆਸਾਨੀ ਨਾਲ ਕਰੋੜਪਤੀ ਬਣ ਸਕਦੇ ਹੋ।



ਐਲਆਈਸੀ ਜੀਵਨ ਲਾਭ (LIC Jeevan Labh) ਪਾਲਿਸੀ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੀ ਹੈ। LIC ਦੀ ਜੀਵਨ ਲਾਭ ਨੀਤੀ ਇੱਕ ਗ਼ੈਰ-ਲਿੰਕਡ ਯੋਜਨਾ (936) ਹੈ। ਮਤਲਬ ਇਹ ਸਟਾਕ ਮਾਰਕੀਟ 'ਤੇ ਨਿਰਭਰ ਨਹੀਂ ਹੈ। ਇਸ ਕਾਰਨ ਇਸ ਯੋਜਨਾ ਨੂੰ ਸੁਰੱਖਿਅਤ ਵੀ ਮੰਨਿਆ ਜਾਂਦਾ ਹੈ। ਤੁਸੀਂ ਇਸ ਪਾਲਿਸੀ 'ਚ ਹਰ ਮਹੀਨੇ 233 ਰੁਪਏ ਮਤਲਬ ਰੋਜ਼ਾਨਾ 8 ਰੁਪਏ ਤੋਂ ਵੀ ਘੱਟ ਦਾ ਨਿਵੇਸ਼ ਕਰਕੇ ਮੈਚਿਊਰਿਟੀ 'ਤੇ 17 ਲੱਖ ਰੁਪਏ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।

LIC ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਯੋਜਨਾ 'ਚ ਨਿਵੇਸ਼ ਦੀ ਘੱਟੋ-ਘੱਟ ਉਮਰ ਸਿਰਫ਼ 8 ਸਾਲ ਰੱਖੀ ਗਈ ਹੈ। ਮਤਲਬ ਇਹ ਪਾਲਿਸੀ ਨਾਬਾਲਗ ਹੀ ਲੈ ਸਕਦੇ ਹਨ। ਨਾਲ ਹੀ ਨਿਵੇਸ਼ ਲਈ ਵੱਧ ਤੋਂ ਵੱਧ ਉਮਰ 59 ਸਾਲ ਹੈ। ਇਹ ਪਾਲਿਸੀ 16 ਤੋਂ 25 ਸਾਲ ਦੀ ਪਾਲਿਸੀ ਮਿਆਦ ਲਈ ਹੈ।

75 ਸਾਲ ਤੱਕ ਲੈ ਸਕਦੇ ਹਨ ਫ਼ਾਇਦਾ
LIC ਦੇ ਅਨੁਸਾਰ ਜੇਕਰ ਕੋਈ ਵਿਅਕਤੀ 21 ਸਾਲ ਲਈ ਪਾਲਿਸੀ ਦੀ ਮਿਆਦ ਚੁਣਦਾ ਹੈ ਤਾਂ ਪਾਲਿਸੀ ਲੈਣ ਸਮੇਂ ਉਸ ਦੀ ਉਮਰ 54 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ 25 ਸਾਲ ਦੀ ਪਾਲਿਸੀ ਮਿਆਦ ਲਈ ਵਿਅਕਤੀ ਦੀ ਉਮਰ ਸੀਮਾ 50 ਸਾਲ ਹੈ। ਪਾਲਿਸੀ ਦੀ ਮੈਚਿਊਰਿਟੀ ਲਈ ਵੱਧ ਤੋਂ ਵੱਧ ਉਮਰ ਸੀਮਾ 75 ਸਾਲ ਰੱਖੀ ਗਈ ਹੈ। ਜੇਕਰ ਪਾਲਿਸੀ ਧਾਰਕ ਦੀ ਪਾਲਿਸੀ ਦੀ ਮੈਚਿਊਰਿਟੀ ਦੇ ਦੌਰਾਨ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਨਾਮਜ਼ਦ ਵਿਅਕਤੀ ਨੂੰ ਲਾਭ ਮਿਲਦਾ ਹੈ। ਨਾਮਜ਼ਦ ਵਿਅਕਤੀ ਨੂੰ ਬੋਨਸ ਦੇ ਨਾਲ-ਨਾਲ ਬੀਮੇ ਦੀ ਰਕਮ ਦਾ ਲਾਭ ਵੀ ਮਿਲਦਾ ਹੈ। ਇਸ ਸਕੀਮ ਦੇ ਹੋਰ ਲਾਭਾਂ 'ਚ ਟੈਕਸ ਛੋਟ ਸ਼ਾਮਲ ਹੈ।

LIC ਜੀਵਨ ਲਾਭ ਲਈ ਲੋੜੀਂਦੇ ਦਸਤਾਵੇਜ਼
ਤੁਹਾਡੇ ਪਤੇ ਦੀ ਪੁਸ਼ਟੀ ਕਰਨ ਵਾਲੇ ਦਸਤਾਵੇਜ਼
ਸਹੀ ਢੰਗ ਨਾਲ ਭਰਿਆ ਅਰਜ਼ੀ ਫ਼ਾਰਮ

ਕੇਵਾਈਸੀ ਨਾਲ ਸਬੰਧਤ ਦਸਤਾਵੇਜ਼। ਜਿਵੇਂ ਪੈਨ, ਆਧਾਰ, ਇਨਕਮ ਟੈਕਸ ਰਿਟਰਨ ਨਾਲ ਸਬੰਧਤ ਜਾਣਕਾਰੀ

ਜੇ ਲੋੜ ਹੋਵੇ ਤਾਂ ਡਾਕਟਰੀ ਜਾਂਚ

ਉਮਰ ਨਾਲ ਸਬੰਧਤ ਸਬੂਤ

ਮੈਡੀਕਲ ਹਿਸਟ੍ਰੀ