IRCTC Ticket Booking Issue Resolved: ਤਕਨੀਕੀ ਖਰਾਬੀ ਕਾਰਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੀ ਵੈੱਬਸਾਈਟ ਅਤੇ ਐਪ ਤੋਂ ਟਿਕਟ ਬੁਕਿੰਗ 'ਚ ਦਿੱਕਤ ਆਈ ਸੀ, ਜਿਸ ਨੂੰ ਰੇਲਵੇ ਨੇ ਹੱਲ ਕਰ ਲਿਆ ਹੈ। ਹੁਣ ਯਾਤਰੀ IRCTC ਮੋਬਾਈਲ ਐਪ ਅਤੇ ਵੈੱਬਸਾਈਟ ਤੋਂ ਆਨਲਾਈਨ ਟਿਕਟ ਬੁੱਕ ਕਰ ਸਕਦੇ ਹਨ। ਰੇਲਵੇ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। IRCTC ਨੇ ਕਿਹਾ ਹੈ ਕਿ ਬੁਕਿੰਗ ਦੀ ਸਮੱਸਿਆ ਹੁਣ ਹੱਲ ਹੋ ਗਈ ਹੈ।
ਰੇਲਵੇ ਨੇ ਅੱਗੇ ਕਿਹਾ ਕਿ IRCTC ਦੀ ਵੈੱਬਸਾਈਟ irctc.co.in/nget/train-search ਅਤੇ Rail Connect ਐਪ ਹੁਣ ਕੰਮ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਯਾਤਰੀਆਂ ਨੇ ਯਾਤਰਾ ਲਈ ਟਿਕਟਾਂ ਬੁੱਕ ਕਰਵਾਉਣੀਆਂ ਹਨ, ਉਹ ਹੁਣ ਐਪ ਅਤੇ ਵੈਬਸਾਈਟ ਦੀ ਵਰਤੋਂ ਕਰਕੇ ਦੁਬਾਰਾ ਬੁੱਕ ਕਰ ਸਕਦੇ ਹਨ। ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਦਿਲੋਂ ਅਫ਼ਸੋਸ ਹੈ। ਦੁਪਹਿਰ 2.15 ਵਜੇ ਦੇ ਕਰੀਬ ਰੇਲਵੇ ਨੇ ਸਮੱਸਿਆ ਹੱਲ ਕਰਨ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 7th Pay Commission: ਕੇਂਦਰੀ ਕਰਮਚਾਰੀਆਂ ਨੂੰ ਮਿਲ ਸਕਦੇ ਨੇ ਇਹ ਦੋ ਵੱਡੇ ਤੋਹਫੇ, ਤਨਖ਼ਾਹ 'ਚ ਹੋਵੇਗਾ ਇੰਨਾ ਵਾਧਾ
ਟਿਕਟ ਬੁੱਕ ਕਰਨ ਵਿੱਚ ਆ ਰਹੀ ਸੀ ਮੁਸ਼ਕਿਲ
ਦੱਸ ਦਈਏ ਕਿ ਮੰਗਲਵਾਰ ਸਵੇਰੇ IRCTC ਦੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕਰਦੇ ਹੋਇਆਂ ਕਿਹਾ ਗਿਆ ਕਿ ਤਕਨੀਕੀ ਖਰਾਬੀ ਕਾਰਨ IRCTC ਐਪ ਅਤੇ ਵੈੱਬਸਾਈਟ ਰਾਹੀਂ ਭੁਗਤਾਨ ਨਹੀਂ ਹੋ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਟਿਕਟਾਂ ਦੀ ਬੁਕਿੰਗ 'ਚ ਦਿੱਕਤ ਆ ਰਹੀ ਹੈ। ਹਾਲਾਂਕਿ ਰੇਲਵੇ ਨੇ ਕਿਹਾ ਸੀ ਕਿ ਟਿਕਟ ਬੁੱਕ ਕਰਨ ਲਈ Ask disha ਅਤੇ IRCTC ਈ-ਵਾਲਿਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਹੁਣ ਮੁਸਾਫ਼ਰਾਂ ਦੀ ਮੁਸ਼ਕਿਲ ਦਾ ਹੱਲ ਹੋ ਗਿਆ ਹੈ।
ਇਹ ਵੀ ਪੜ੍ਹੋ: ਵਿਆਹ-ਸ਼ਾਦੀਆਂ ‘ਚ ਗੀਤ ਵਜਾਉਣਾ ਕਾਪੀ ਰਾਈਟ ਕਾਨੂੰਨ ਦੀ ਉਲੰਘਣਾ? ਸ਼ਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।