Income Tax Return: Income Tax Return ਭਰਨ ਦੀ ਤਰੀਕ ਨੇੜੇ ਆ ਗਈ ਹੈ ਅਤੇ ਆਖਰੀ ਤਰੀਕ 31 ਜੁਲਾਈ ਹੈ। ਤੁਸੀਂ ਇਸ ਤਰੀਕ ਤੋਂ ਬਾਅਦ ਵੀ ਰਿਟਰਨ ਫਾਈਲ ਕਰ ਸਕਦੇ ਹੋ ਪਰ ਤੁਹਾਨੂੰ ਇਸ ਲਈ ਪੈਨੇਲਟੀ ਭਰਨੀ ਪਵੇਗੀ।

ਆਈ.ਟੀ.ਆਰ. ਭਰਨਾ ਹਰ ਨਾਗਰਿਕ ਦੀ ਕਾਨੂੰਨੀ ਜ਼ਿੰਮੇਵਾਰੀ ਹੈ, ਪਰ ਇਸਦੇ ਹੋਰ ਵੀ ਕਈ ਫਾਇਦੇ ਹਨ, ਇਸ ਲਈ ਇਸਨੂੰ ਧਿਆਨ ਨਾਲ ਭਰਨਾ ਜ਼ਰੂਰੀ ਹੈ। ITR ਫਾਈਲ ਕਰਨ ਤੋਂ ਪਹਿਲਾਂ, ਫਾਰਮ 26AS ਅਤੇ Annual Information Statement (AIS) ਨੂੰ ਚੈੱਕ ਕਰਨਾ ਨਾ ਭੁੱਲੋ, ਨਹੀਂ ਤਾਂ ਤੁਹਾਡਾ ਰਿਫੰਡ ਫਸ ਸਕਦਾ ਹੈ।

Form  26AS ਤੁਹਾਡਾ ਸਾਲਾਨਾ ਟੈਕਸ ਸਟੇਟਮੈਂਟ ਹੈ, ਜਿਸ ਵਿੱਚ ਤੁਹਾਡੇ ਵਲੋਂ ਦਿੱਤੇ ਗਏ ਟੈਕਸ ਦੀ ਪੂਰੀ ਡਿਟੇਲ ਹੁੰਦੀ ਹੈ। ਇਹ ਤੁਹਾਡੇ ਪੈਨ ਨੰਬਰ ਨਾਲ ਜੁੜਿਆ ਹੋਇਆ ਹੈ, ਇਸ ਲਈ ਤੁਸੀਂ ਆਮਦਨ ਕਰ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਇਸਨੂੰ ਪ੍ਰਾਪਤ ਕਰ ਸਕਦੇ ਹੋ।

Form  26AS ਵਿੱਚ ਟੀਡੀਐਸ ਡਿਡਕਸ਼ਨ, ਤੁਹਾਡੇ ਵਲੋਂ ਜਮ੍ਹਾ ਕੀਤਾ ਗਿਆ ਐਡਵਾਂਸ ਟੈਕਸ, ਸੈਲਫ ਅਸੈਸਮੈਂਟ ਟੈਕਸ, ਟੀਸੀਐਸ ਅਤੇ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤੇ ਗਏ ਰਿਫੰਡ ਬਾਰੇ ਵੀ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਟੈਕਸ ਕੱਟਣ ਵਾਲੇ ਵਿਅਕਤੀ/ਸੰਸਥਾ ਦਾ ਨਾਮ, ਟੈਕਸ ਦੀ ਰਕਮ, ਆਦਿ ਦਾ ਵੀ ਜ਼ਿਕਰ ਹੁੰਦਾ ਹੈ।

ਇਸ ਤੋਂ ਇਲਾਵਾ, ਵੱਡੇ ਲੈਣ-ਦੇਣ ਦੀ ਡਿਟੇਲ ਵੀ ਫਾਰਮ ਵਿੱਚ ਦੇਖੀ ਜਾ ਸਕਦੀ ਹੈ ਜਿਵੇਂ ਕਿ 50 ਹਜ਼ਾਰ ਤੋਂ ਵੱਧ ਦੇ ਜੀਵਨ ਬੀਮਾ ਪ੍ਰੀਮੀਅਮ ਦਾ ਭੁਗਤਾਨ, 20 ਹਜ਼ਾਰ ਤੋਂ ਵੱਧ ਦੇ ਸਿਹਤ ਬੀਮਾ ਪ੍ਰੀਮੀਅਮ ਦਾ ਭੁਗਤਾਨ, 1,00,000 ਤੋਂ ਵੱਧ ਦੀ ਵਿਦਿਅਕ ਫੀਸ ਜਾਂ ਦਾਨ ਦਾ ਭੁਗਤਾਨ, 20,000 ਤੋਂ ਵੱਧ ਦੇ ਜਾਇਦਾਦ ਟੈਕਸ ਦਾ ਭੁਗਤਾਨ ਆਦਿ।

ਕਈ ਵਾਰ ਇਨਕਮ ਟੈਕਸ ਰਿਟਰਨ (ITR) ਫਾਈਲ ਕਰਦੇ ਸਮੇਂ, ਸਾਨੂੰ ਪਿਛਲੀਆਂ ਡਿਟੇਲਸ ਯਾਦ ਨਹੀਂ ਰਹਿੰਦੀਆਂ। ਇਸ ਸਮੱਸਿਆ ਨੂੰ ਹੱਲ ਕਰਨ ਲਈ ਨਵੰਬਰ 2021 ਵਿੱਚ AIS ਪੇਸ਼ ਕੀਤਾ ਗਿਆ ਸੀ। ਤੁਸੀਂ ਇਸਨੂੰ ਆਮਦਨ ਕਰ ਦੀ ਅਧਿਕਾਰਤ ਵੈੱਬਸਾਈਟ www.incometax.gov.in ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਵਿੱਚ ਟੈਕਸਦਾਤਾਵਾਂ ਬਾਰੇ ਸਾਰੀ ਜਾਣਕਾਰੀ ਹੈ ਜੋ ਆਮਦਨ ਕਰ ਵਿਭਾਗ ਕੋਲ ਪਹਿਲਾਂ ਹੀ ਹੈ। ਇਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ-

ਪਾਰਟ A: ਇਸ ਵਿੱਚ ਟੈਕਸਦਾਤਾ ਦੀ ਆਮ ਜਾਣਕਾਰੀ ਹੁੰਦੀ ਹੈ ਜਿਵੇਂ ਕਿ ਪੈਨ, ਆਧਾਰ ਨੰਬਰ, ਮੋਬਾਈਲ ਨੰਬਰ, ਈ-ਮੇਲ ਆਈਡੀ, ਪਤਾ, ਨਾਮ ਅਤੇ ਜਨਮ ਮਿਤੀ। ਜੇਕਰ ਕਿਸੇ ਵਿਅਕਤੀ ਦੀ Individual ਦੀ ਥਾਂ ਕੰਪਨੀ ਹੈ, ਤਾਂ ਕੰਪਨੀ ਦੀ ਸਥਾਪਨਾ ਦੀ ਤਰੀਕ ਦਾ ਜ਼ਿਕਰ ਹੁੰਦਾ ਹੈ।

ਪਾਰਟ B: ਇਸ ਵਿੱਚ ਤੁਹਾਡੇ ਟੈਕਸ ਨਾਲ ਸਬੰਧਤ ਤਕਨੀਕੀ ਜਾਣਕਾਰੀ ਹੈ।