12-Hrs Shift Law: ਐਪਲ ਲਈ ਆਈਫੋਨ  (Apple iPhone)  ਸਮੇਤ ਹੋਰ ਸਾਰੇ ਇਲੈਕਟ੍ਰੋਨਿਕਸ ਉਤਪਾਦ ਬਣਾਉਣ ਵਾਲੀ ਤਾਈਵਾਨ ਦੀ ਕੰਪਨੀ ਫੌਕਸਕਾਨ (Foxconn) ਛੇਤੀ ਹੀ ਕਰਨਾਟਕ ਵਿੱਚ ਇੱਕ ਵੱਡਾ ਪਲਾਂਟ ਲਾਉਣ ਜਾ ਰਹੀ ਹੈ। ਇਸ ਦੇ ਲਈ ਕੰਪਨੀ ਵੱਡਾ ਨਿਵੇਸ਼ (Foxconn India Investment)ਵੀ ਕਰੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਲਾਂਟ (Foxconn Karnataka Plant) ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਹਾਲਾਂਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਚਕਾਰ ਇਕ ਚਿੰਤਾਜਨਕ ਖਬਰ ਵੀ ਸਾਹਮਣੇ ਆਈ ਹੈ।



ਹੁਣ ਦੋ ਸ਼ਿਫਟਾਂ ਵਿੱਚ ਹੀ ਹੋਵੇਗਾ ਕੰਮ 


ਅੰਗਰੇਜ਼ੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਸੰਬੰਧੀ ਖਬਰ ਦਿੱਤੀ ਹੈ। ਖਬਰਾਂ ਮੁਤਾਬਕ ਐਪਲ ਅਤੇ ਫਾਕਸਕਾਨ ਦੇ ਦਬਾਅ 'ਚ ਕਰਨਾਟਕ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਕੁਝ ਬਦਲਾਅ ਕੀਤੇ ਹਨ। ਇਸ ਬਦਲਾਅ ਤੋਂ ਬਾਅਦ ਹੁਣ ਕਰਨਾਟਕ 'ਚ ਵੀ ਕੰਪਨੀਆਂ ਆਪਣੀਆਂ ਫੈਕਟਰੀਆਂ 'ਚ ਤਿੰਨ ਦੀ ਬਜਾਏ ਦੋ ਸ਼ਿਫਟਾਂ 'ਚ ਕੰਮ ਕਰ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਕਰਨਾਟਕ 'ਚ 9-9 ਘੰਟੇ ਦੀ ਸ਼ਿਫਟ ਦੀ ਬਜਾਏ ਚੀਨ ਦੀ ਤਰ੍ਹਾਂ 12-12 ਘੰਟੇ ਦੀ ਸ਼ਿਫਟ 'ਚ ਕੰਮ ਕਰਨਾ ਸੰਭਵ ਹੋਵੇਗਾ।


ਤਬਦੀਲੀ ਦਾ ਇਹ ਹੋਵੇਗਾ ਪ੍ਰਭਾਵ


ਕਾਨੂੰਨ ਵਿੱਚ ਕੀਤੇ ਗਏ ਤਾਜ਼ਾ ਬਦਲਾਅ ਤੋਂ ਬਾਅਦ ਹੁਣ ਇੱਕ ਹਫ਼ਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਹਾਲਾਂਕਿ, ਓਵਰਟਾਈਮ ਤਿੰਨ ਮਹੀਨਿਆਂ ਦੀ ਮਿਆਦ ਲਈ 75 ਘੰਟਿਆਂ ਤੋਂ ਵਧਾ ਕੇ 145 ਘੰਟੇ ਕਰ ਦਿੱਤਾ ਗਿਆ ਹੈ।


ਚੀਨ ਤੋਂ ਹਟਾਇਆ ਜਾ ਰਿਹੈ ਉਤਪਾਦਨ 


ਦੱਸ ਦੇਈਏ ਕਿ ਤਾਈਵਾਨੀ ਕੰਪਨੀ Foxconn ਇਸ ਸਮੇਂ ਚੀਨ ਦੇ ਸ਼ਹਿਰ ਝੇਂਗਜ਼ੂ ਵਿੱਚ ਸਥਿਤ ਇੱਕ ਪਲਾਂਟ ਵਿੱਚ ਐਪਲ ਲਈ ਆਈਫੋਨ ਬਣਾ ਰਹੀ ਹੈ। ਇਸ ਆਈਫੋਨ ਪਲਾਂਟ 'ਚ ਕਰੀਬ 02 ਲੱਖ ਲੋਕ ਕੰਮ ਕਰਦੇ ਹਨ। ਹਾਲਾਂਕਿ, ਕੋਵਿਡ-19 ਕਾਰਨ ਪੈਦਾ ਹੋਏ ਵਿਘਨ ਕਾਰਨ ਜ਼ੇਂਗਜ਼ੂ ਪਲਾਂਟ ਵਿੱਚ ਉਤਪਾਦਨ ਪ੍ਰਭਾਵਿਤ ਹੋਇਆ ਹੈ। ਇਸ ਕਾਰਨ Foxconn ਚੀਨ ਦੀ ਬਜਾਏ ਹੋਰ ਵਿਕਲਪਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਤਣਾਅ ਕਾਰਨ ਕੰਪਨੀਆਂ ਚੀਨ ਤੋਂ ਆਪਣਾ ਉਤਪਾਦਨ ਸ਼ਿਫਟ ਕਰ ਰਹੀਆਂ ਹਨ।


 


ਫੌਕਸਕਾਨ ਇੰਨਾ ਕਰੇਗਾ ਨਿਵੇਸ਼ 


ਇਸ ਸਿਲਸਿਲੇ ਵਿੱਚ, ਫੌਕਸਕਾਨ ਹੁਣ ਬੇਂਗਲੁਰੂ ਹਵਾਈ ਅੱਡੇ ਦੇ ਨੇੜੇ 300 ਏਕੜ ਦਾ ਪਲਾਂਟ (ਫਾਕਸਕਨ ਬੈਂਗਲੁਰੂ ਪਲਾਂਟ) ਸਥਾਪਤ ਕਰਨ ਜਾ ਰਹੀ ਹੈ। ਇਹ ਪਲਾਂਟ Foxconn ਦੀ ਫਲੈਗਸ਼ਿਪ ਇਕਾਈ Hon Hai Precision Industry ਕੰਪਨੀ ਦੁਆਰਾ ਸਥਾਪਿਤ ਕੀਤਾ ਜਾਵੇਗਾ, ਜੋ ਐਪਲ ਲਈ ਆਈਫੋਨ ਬਣਾਉਂਦੀ ਹੈ। ਇਸਦੇ ਲਈ, ਕੰਪਨੀ $700 ਮਿਲੀਅਨ (Foxconn India Investment) ਦਾ ਵੱਡਾ ਨਿਵੇਸ਼ ਕਰ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਸਤਾਵਿਤ ਪਲਾਂਟ ਤੋਂ ਲਗਭਗ 01 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ।


ਫੈਕਟਰੀ ਐਕਟ ਵਿੱਚ ਬਦਲਾਅ


ਫਾਈਨੈਂਸ਼ੀਅਲ ਟਾਈਮਜ਼ ਦੀਆਂ ਤਾਜ਼ਾ ਖਬਰਾਂ ਅਨੁਸਾਰ, ਐਪਲ ਅਤੇ ਫੌਕਸਕਾਨ ਸੂਬੇ ਵਿੱਚ ਕਿਰਤ ਕਾਨੂੰਨਾਂ ਨੂੰ ਲਚਕਦਾਰ ਬਣਾਉਣ ਲਈ ਲਾਬਿੰਗ ਕਰ ਰਹੇ ਸਨ। ਇਸ ਕਾਰਨ ਸੂਬਾ ਸਰਕਾਰ ਨੇ ਫੈਕਟਰੀ ਐਕਟ ਵਿੱਚ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਕਰਨਾਟਕ 'ਚ ਕਿਰਤ ਕਾਨੂੰਨ ਹੁਣ ਸਭ ਤੋਂ ਲਚਕੀਲਾ ਹੋ ਗਿਆ ਹੈ। ਹਾਲਾਂਕਿ, ਇਸ ਬਦਲਾਅ 'ਤੇ ਪ੍ਰਤੀਕਰਮ ਮਿਲੇ-ਜੁਲੇ ਹਨ। ਜਿੱਥੇ ਇੱਕ ਪਾਸੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਇਸ ਨਾਲ ਕਰਨਾਟਕ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਵਿੱਚ ਮਦਦ ਮਿਲੇਗੀ, ਉੱਥੇ ਹੀ ਦੂਜੇ ਪਾਸੇ ਮਜ਼ਦੂਰ ਸੰਗਠਨਾਂ ਨਾਲ ਜੁੜੇ ਲੋਕ ਇਸ ਬਦਲਾਅ ਨੂੰ ਮਜ਼ਦੂਰ ਵਿਰੋਧੀ ਕਰਾਰ ਦੇ ਰਹੇ ਹਨ।


Education Loan Information:

Calculate Education Loan EMI