Shah Rukh Khan BYJU: ਸੰਕਟ ਦਾ ਸਾਹਮਣਾ ਕਰ ਰਹੇ BYJU ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ (Shah Rukh Khan) ਨੇ ਕੰਪਨੀ ਨਾਲ ਆਪਣਾ ਸੌਦਾ ਰੀਨਿਊ ਨਾ ਕਰਨ ਦਾ ਫੈਸਲਾ ਕੀਤਾ ਹੈ। ਸ਼ਾਹਰੁਖ ਖਾਨ (Shah Rukh Khan) ਪਿਛਲੇ 6 ਸਾਲਾਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ। ਉਹ ਸਾਲ 2017 ਵਿੱਚ ਪਹਿਲੀ ਵਾਰ ਇਸ ਐਡਟੈਕ ਫਰਮ ਨਾਲ ਜੁੜੇ ਸੀ।
2017 'ਚ ਹੋਈ ਸੀ ਡੀਲ
ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਇਸ ਫਰਮ ਨਾਲ ਸਾਲ 2017 'ਚ ਕਰੀਬ 4 ਕਰੋੜ ਰੁਪਏ ਦੀ ਸਾਲਾਨਾ ਫੀਸ ਨਾਲ ਡੀਲ ਤੈਅ ਕੀਤੀ ਸੀ। ਇਹ ਸੌਦਾ ਇਸ ਸਾਲ ਸਤੰਬਰ ਮਹੀਨੇ ਵਿੱਚ ਖਤਮ ਹੋ ਜਾਵੇਗਾ ਤੇ ਹੁਣ ਤੱਕ ਇਸ ਡੀਲ ਦੇ ਨਵੀਨੀਕਰਨ ਦੀ ਕੋਈ ਸੰਭਾਵਨਾ ਨਹੀਂ ਹੈ।
ਅਪ੍ਰੈਲ 2023 'ਚ ਵੀ ਮਤਭੇਦ ਆਏ ਸਾਹਮਣੇ
ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਹਰੁਖ ਵੀ ਇਸ ਐਡਟੇਕ ਬ੍ਰਾਂਡ ਨਾਲ ਡੀਲ ਨੂੰ ਅੱਗੇ ਵਧਾਉਣ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਹਨ। BYJU ਦਾ ਸ਼ਾਹਰੁਖ ਖਾਨ (SRK) ਨਾਲ ਰਿਸ਼ਤਾ ਪਹਿਲਾਂ ਵੀ ਕਈ ਵਾਰ ਖਰਾਬ ਨਜ਼ਰ ਆ ਚੁੱਕਾ ਹੈ। ਅਪ੍ਰੈਲ 2023 'ਚ ਵੀ ਦੋਵਾਂ ਵਿਚਾਲੇ ਮਤਭੇਦ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
2021 'ਚ ਕੰਪਨੀ ਨੇ ਇਸ਼ਤਿਹਾਰਾਂ 'ਤੇ ਲਾ ਦਿੱਤੀ ਸੀ ਪਾਬੰਦੀ
ਇਸ ਤੋਂ ਇਲਾਵਾ ਸਾਲ 2021 'ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਜੁੜਿਆ ਇਕ ਵਿਵਾਦ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਐਡਟੈਕ ਫਰਮ ਨੇ ਖਾਨ ਦੇ ਨਾਲ ਆਪਣੇ ਇਸ਼ਤਿਹਾਰਾਂ 'ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਮੇਂ ਦੋਵਾਂ ਵਿਚਾਲੇ ਝਗੜਾ ਵੀ ਦੇਖਣ ਨੂੰ ਮਿਲਿਆ।
ਕੰਪਨੀ ਨੇ ਕਈ ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਾਸਤਾ
ਦੱਸ ਦੇਈਏ ਕਿ ਐਡਟੈਕ ਕੰਪਨੀ ਬਾਈਜੂ ਸਾਲ 2022 ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਆਨਲਾਈਨ ਸਿੱਖਿਆ ਖੇਤਰ 'ਚ ਮੰਦੀ ਦੇ ਦੌਰ 'ਚ ਕੰਪਨੀ ਨੇ ਲਾਗਤ 'ਚ ਕਟੌਤੀ ਦੇ ਨਾਂ 'ਤੇ ਕਈ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਕੈਂਚੀ ਚਲਾ ਦਿੱਤੀ, ਜਿਸ ਤੋਂ ਬਾਅਦ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ