ਨਵੀਂ ਦਿੱਲੀ: ਰਿਲਾਇੰਸ ਜੀਓ (Reliance Jio) ਵਿੱਚ ਲਗਾਤਾਰ ਵਿਦੇਸ਼ੀ ਨਿਵੇਸ਼ ਜਾਰੀ ਹੈ ਤੇ ਹੁਣ ਇੱਕ ਮਹੀਨੇ ਵਿੱਚ ਰਿਲਾਇੰਸ ਜਿਓ ਨੇ ਪੰਜ ਵੱਡੇ ਸੌਦੇ ਕੀਤੇ ਹਨ। ਅਮਰੀਕਾ (America) ਅਧਾਰਤ ਕੰਪਨੀ ਕੇਕੇਆਰ (Company KKR) ਨੇ ਰਿਲਾਇੰਸ ਇੰਡਸਟਰੀਜ਼ ਜੀਓ ਪਲੇਟਫਾਰਮ ਵਿੱਚ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੇਕੇਆਰ ਜੀਓ ਪਲੇਟਫਾਰਮਸ ਵਿੱਚ 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਜੀਓ ਪਲੇਟਫਾਰਮ ‘ਚ ਹੁਣ ਤੱਕ 17.12 ਫੀਸਦ ਹਿੱਸੇ ਦਾ ਨਿਵੇਸ਼ ਹੋਇਆ:
ਹੁਣ ਤੱਕ ਜੀਓ ਪਲੇਟਫਾਰਮਸ ‘ਚ 17.12% ਹਿੱਸਾ ਦੇ ਨਿਵੇਸ਼ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਦੇ ਤਹਿਤ ਫੇਸਬੁੱਕ ਨੇ 9.99 ਫੀਸਦ, ਸਿਲਵਰਲੇਕ 1.15 ਫੀਸਦ, ਵਿਸਟਾ ਇਕਵਿਟੀ ਪਾਰਟਨਰ 2.32 ਫੀਸਦ, ਜਨਰਲ ਅਟਲਾਂਟਿਕ ਵਿੱਚ 1.34 ਫੀਸਦ ਤੇ ਹੁਣ ਕੇਕੇਆਰ 2.32 ਫੀਸਦ ਖਰੀਦਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪੰਜ ਸੌਦਿਆਂ ਨਾਲ ਜੀਓ ਪਲੇਟਫਾਰਮ ਨੇ ਇੱਕ ਮਹੀਨੇ ਵਿੱਚ 78,562 ਕਰੋੜ ਰੁਪਏ ਕਮਾਏ ਹਨ।
17 ਮਈ ਨੂੰ ਜਨਰਲ ਅਟਲਾਂਟਿਕ ਨਾਲ ਹੋਈ ਸੀ ਡੀਲ:
17 ਮਈ ਨੂੰ ਨਵੀਂ ਐਟਲਾਂਟਿਕ ਦੀ ਪ੍ਰਾਈਵੇਟ ਇਕਵਿਟੀ ਕੰਪਨੀ ਜਨਰਲ ਅਟਲਾਂਟਿਕ ਨੇ ਰਿਲਾਇੰਸ ਜੀਓ ਵਿੱਚ 6598.38 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਸੌਦੇ ਤਹਿਤ ਜਨਰਲ ਅਟਲਾਂਟਿਕ ਜੀਓ ਪਲੇਟਫਾਰਮਸ ਵਿੱਚ 1.34% ਦੀ ਹਿੱਸੇਦਾਰੀ ਖਰੀਦ ਰਿਹਾ ਹੈ। ਕਿਸੇ ਵੀ ਏਸ਼ੀਆਈ ਕੰਪਨੀ ਵਿੱਚ ਇਹ ਜਨਰਲ ਅਟਲਾਂਟਿਕ ਦਾ ਸਭ ਤੋਂ ਵੱਡਾ ਨਿਵੇਸ਼ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰਿਲਾਇੰਸ ਜੀਓ ਨੂੰ ਅਮਰੀਕੀ ਕੰਪਨੀ ਕੇਕੇਆਰ ਦਾ 11.367 ਕਰੋੜੀ ਸਹਾਰਾ
ਏਬੀਪੀ ਸਾਂਝਾ
Updated at:
22 May 2020 01:12 PM (IST)
ਕੇਕੇਆਰ ਰਿਲਾਇੰਸ ਜੀਓ ਪਲੇਟਫਾਰਮਸ ਵਿੱਚ 2.32 ਪ੍ਰਤੀਸ਼ਤ ਦੀ ਇਕਵਿਟੀ ਹਿੱਸੇਦਾਰੀ ਖਰੀਦੇਗੀ। ਕੇਕੇਆਰ ਦਾ ਇਹ ਏਸ਼ੀਆ ਦੀ ਕਿਸੇ ਕੰਪਨੀ ‘ਚ ਸਭ ਤੋਂ ਵੱਡਾ ਨਿਵੇਸ਼ ਹੈ।
- - - - - - - - - Advertisement - - - - - - - - -