Gold and Silver Price on Dhanteras: ਅੱਜ 29 ਅਕਤੂਬਰ ਨੂੰ ਧਨਤੇਰਸ ਦੇ ਮੌਕੇ 'ਤੇ ਸੋਨਾ ਸਸਤਾ ਹੋ ਗਿਆ ਹੈ। ਸੋਨੇ ਦੀ ਕੀਮਤ 'ਚ 500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਪੂਰੇ ਦੇਸ਼ ਵਿੱਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਧਨਤੇਰਸ ਦੇ ਦਿਨ ਸੋਨਾ, ਚਾਂਦੀ ਅਤੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।
ਅਜਿਹੇ ਵਿੱਚ 24 ਕੈਰੇਟ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਮ ਲੋਕਾਂ ਲਈ ਰਾਹਤ ਵਾਲੀ ਗੱਲ ਹੈ। 24 ਕੈਰੇਟ ਸੋਨੇ ਦੀ ਕੀਮਤ 79,000 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ ਲਗਭਗ 73,000 ਰੁਪਏ ਹੈ। ਧਨਤੇਰਸ 'ਤੇ ਚਾਂਦੀ ਦਾ ਭਾਅ 97,900 ਰੁਪਏ ਹੈ। ਆਓ ਜਾਣਦੇ ਹਾਂ ਧਨਤੇਰਸ 'ਤੇ ਸੋਨਾ-ਚਾਂਦੀ ਦੇ ਰੇਟ :-
ਭਾਰਤ ਵਿੱਚ ਅੱਜ ਪ੍ਰਤੀ ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ (22k Gold Price in India Today)
1 ਗ੍ਰਾਮ: 7,314 ਰੁਪਏ
8 ਗ੍ਰਾਮ: 58,512 ਰੁਪਏ
10 ਗ੍ਰਾਮ: 73,140 ਰੁਪਏ
100 ਗ੍ਰਾਮ: 7,31,400 ਰੁਪਏ
ਭਾਰਤ ਵਿੱਚ ਅੱਜ ਪ੍ਰਤੀ ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ (24k Gold Price in India Today)
1 ਗ੍ਰਾਮ: 7,979 ਰੁਪਏ
8 ਗ੍ਰਾਮ: 63,832 ਰੁਪਏ
10 ਗ੍ਰਾਮ: 79,790 ਰੁਪਏ
100 ਗ੍ਰਾਮ: 7,97,900 ਰੁਪਏ
ਭਾਰਤ ਵਿੱਚ ਅੱਜ ਪ੍ਰਤੀ ਗ੍ਰਾਮ 18 ਕੈਰੇਟ ਸੋਨੇ ਦੀ ਕੀਮਤ (18k Gold Price in India Today)
1 ਗ੍ਰਾਮ: 5,984 ਰੁਪਏ
8 ਗ੍ਰਾਮ: 47,872 ਰੁਪਏ
10 ਗ੍ਰਾਮ: 59,840 ਰੁਪਏ
100 ਗ੍ਰਾਮ: 5,98,400 ਰੁਪਏ
ਦੇਸ਼ ਭਰ ਵਿੱਚ ਸੋਨੇ ਦੀਆਂ ਕੀਮਤਾਂ ਕਈ ਫੈਕਟਰਸ 'ਤੇ ਨਿਰਭਰ ਕਰਦੀਆਂ ਹਨ। ਇਸ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਸਥਿਤੀ ਅਤੇ ਕਰੰਸੀ ਐਕਸਚੇਂਜ ਰੇਟ ਸ਼ਾਮਲ ਹੈ। ਜਦੋਂ ਗਲੋਬਲ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਆਉਂਦਾ ਹੈ, ਤਾਂ ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪੈਂਦਾ ਹੈ। ਇਸ ਤੋਂ ਇਲਾਵਾ ਤਿਉਹਾਰੀ ਸੀਜ਼ਨ ਦੌਰਾਨ ਮੰਗ ਵਧਣ ਨਾਲ ਵੀ ਸੋਨੇ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ।
ਭਾਰਤ ਵਿੱਚ ਮੌਸਮੀ ਮੰਗ ਅਤੇ ਪੱਛਮੀ ਏਸ਼ੀਆ ਸੰਘਰਸ਼ ਤੋਂ ਭੂ-ਰਾਜਨੀਤਿਕ ਜੋਖਮਾਂ ਵਰਗੇ ਕਈ ਹੋਰ ਕਾਰਕਾਂ ਦਾ ਪ੍ਰਭਾਵ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਜੁਲਾਈ 'ਚ ਸਰਕਾਰ ਵੱਲੋਂ ਸੋਨੇ ਅਤੇ ਹੋਰ ਧਾਤਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਕਰਨ ਤੋਂ ਬਾਅਦ ਸਥਾਨਕ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸੱਤ ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਹੁਣ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਕਾਰਨ ਮੰਗ ਵਧਣ ਲੱਗੀ ਹੈ।