Know how YouTuber earned 1.75 crores in 42 seconds?


Trending News: ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਕਿਸਮਤ ਬਦਲ ਗਈ ਹੈ। ਕੁਝ ਲੋਕ ਜਿੱਥੇ ਇਸ ਪਲੇਟਫਾਰਮ ਦੀ ਮਦਦ ਨਾਲ ਰਾਤੋ-ਰਾਤ ਸਟਾਰ ਬਣ ਗਏ। ਇਸ ਦੇ ਨਾਲ ਹੀ ਕੁਝ ਲੋਕ ਇਸ ਤੋਂ ਕਾਫੀ ਕਮਾਈ ਵੀ ਕਰ ਰਹੇ ਹਨ। ਕਈ ਲੋਕ ਕਰੋੜਪਤੀ ਬਣ ਗਏ।


ਇਸ ਐਪੀਸੋਡ 'ਚ ਇੱਕ ਯੂਟਿਊਬਰ ਨੇ ਸਿਰਫ 42 ਸਕਿੰਟਾਂ 'ਚ ਯੂਟਿਊਬ ਤੋਂ ਇੱਕ ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਇੰਨਾ ਹੀ ਨਹੀਂ ਹਰ ਕਿਸੇ ਦੇ ਮਨ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਇਹ ਵਿਅਕਤੀ ਕੌਣ ਹੈ ਤੇ ਇਸ ਨੇ ਇੰਨੇ ਘੱਟ ਸਮੇਂ 'ਚ ਇੰਨੀ ਕਮਾਈ ਕਿਵੇਂ ਕਰ ਲਈ? ਤਾਂ ਆਓ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ...



ਦੱਸ ਦਈਏ ਕਿ ਇਸ ਆਦਮੀ ਦਾ ਨਾਂਅ ਜੋਨਾਥਨ ਮਾ ਹੈ। ਜੋਨਾਥਨ ਨੇ 42 ਸਕਿੰਟਾਂ ਦੇ ਅੰਦਰ ਯੂਟਿਊਬ ਤੋਂ ਇੱਕ ਕਰੋੜ 75 ਲੱਖ ਰੁਪਏ ਕਮਾਏ ਹਨ। ਹਾਲਾਂਕਿ ਸਭ ਕੁਝ ਕੱਟ ਕੇ ਉਸ ਨੂੰ ਇੱਕ ਕਰੋੜ 40 ਲੱਖ ਰੁਪਏ ਮਿਲੇ ਹਨ। ਰਿਪੋਰਟਾਂ ਮੁਤਾਬਕ, ਜੋਨਾਥਨ ਨੇ ਇੱਕ ਫਿਲਮ ਨਿਰਮਾਤਾ ਬਣਨ ਲਈ ਆਪਣਾ NFT ਜਾਰੀ ਕੀਤਾ ਹੈ। ਇਸ ਲਈ ਉਸ ਨੇ ਡਿਸਕਾਰਡ ਸਰਵਰ ਬਣਾਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਇਸ ਸਰਵਰ ਨਾਲ ਜਿੰਨੇ ਲੋਕ NFT ਕਲੈਕਸ਼ਨ ਦੇਖ ਸਕਣਗੇ। ਹਾਲਾਂਕਿ, ਸਿਰਫ ਉਹੀ ਲੋਕ ਇਸ ਪ੍ਰਾਈਵੇਟ ਸਰਵਰ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ ਜਿਨ੍ਹਾਂ ਕੋਲ ਜੋਨਾਥਨ ਦਾ NFT ਹੈ। ਇਸ ਲਈ, ਉਸਨੇ NFT ਲਾਂਚ ਕੀਤਾ, ਤਾਂ ਜੋ ਉਹ ਆਪਣਾ ਸੁਪਨਾ ਸਾਕਾਰ ਕਰ ਸਕੇ।


ਫਿਲਮ ਨਿਰਦੇਸ਼ਕ ਬਣਨਾ ਚਾਹੁੰਦਾ ਜੋਨਾਥਨ


ਖਾਸ ਗੱਲ ਇਹ ਹੈ ਕਿ ਜੋਨਾਥਨ ਯੂਟਿਊਬ 'ਤੇ ਕਾਫੀ ਐਕਟਿਵ ਹੈ। ਉਹ ਕ੍ਰਿਪਟੋ ਅਤੇ ਕੰਪਿਊਟਰ ਪ੍ਰੋਗਰਾਮਿੰਗ ਨਾਲ ਸਬੰਧਤ ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਯੂਟਿਊਬ 'ਤੇ ਅਪਲੋਡ ਕਰਦੇ ਹਨ। ਇਸ ਦੇ ਨਾਲ ਹੀ ਯੂਟਿਊਬ 'ਤੇ ਜੋਨਾਥਨ ਦੇ 1.6 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ।


ਜੋਨਾਥਨ ਨੂੰ YouTuber ਬਣਨ ਤੋਂ ਪਹਿਲਾਂ ਇੱਕ ਸਾਫਟਵੇਅਰ ਇੰਜੀਨੀਅਰ ਦੱਸਿਆ ਜਾਂਦਾ ਹੈ। ਉਸਨੇ ਗੂਗਲ ਤੇ ਫੇਸਬੁੱਕ 'ਤੇ ਵੀ ਕੰਮ ਕੀਤਾ ਹੈ। ਜੋਨਾਥਨ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਫਿਲਮ ਨਿਰਦੇਸ਼ਕ ਬਣਨ ਦਾ ਹੈ।



ਇਹ ਵੀ ਪੜ੍ਹੋ: Ukraine Amazing Facts: ਸਭ ਤੋਂ ਖੂਬਸੂਰਤ ਕੁੜੀਆਂ ਦਾ ਦੇਸ਼ ਯੂਕ੍ਰੇਨ, ਜਾਣੋ ਜੰਗ 'ਚ ਘਿਰੇ ਮੁਲਕ ਬਾਰੇ ਦਿਲਚਸਪ ਗੱਲਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904