Petrol-Diesel Price: ਤੇਲ ਕੰਪਨੀਆਂ ਨੇ 11 ਜੂਨ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰ ਦਿੱਤਾ ਹੈ। ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਇਨ੍ਹਾਂ ਦੇ ਰੇਟ ਵੱਖ-ਵੱਖ ਹਨ। ਡਰਾਈਵਰ ਨਵੀਆਂ ਕੀਮਤਾਂ ਦੇਖਣ ਤੋਂ ਬਾਅਦ ਹੀ ਆਪਣੀ ਗੱਡੀ ਦੀ ਟੈਂਕੀ ਫੁੱਲ ਕਰਵਾਉਣ। ਗਲੋਬਲ ਬਾਜ਼ਾਰ 'ਚ ਈਂਧਨ ਦੀ ਕੀਮਤ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਫਿਲਹਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।


ਪੈਟਰੋਲ-ਡੀਜ਼ਲ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਆਉਂਦਾ ਹੈ। ਇਸ 'ਤੇ ਸੂਬਾ ਸਰਕਾਰ ਵੱਲੋਂ ਵੈਟ ਲਗਾਇਆ ਜਾਂਦਾ ਹੈ। ਵੈਟ ਦੀਆਂ ਦਰਾਂ ਹਰ ਰਾਜ ਵਿੱਚ ਵੱਖਰੀਆਂ-ਵੱਖਰੀਆਂ ਹਨ, ਜਿਸ ਕਰਕੇ ਹਰ ਰਾਜ ਵਿੱਚ ਇਸ ਦੀ ਕੀਮਤ ਵੀ ਵੱਖਰੀ ਹੈ। ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿੱਚ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ ਕਿੰਨੇ ਰੁਪਏ ਵਿੱਕ ਰਿਹਾ ਹੈ?


ਮਹਾਂਨਗਰਾਂ ਵਿੱਚ ਤੇਲ ਦੀਆਂ ਕੀਮਤਾਂ 


ਰਾਜਧਾਨੀ ਦਿੱਲੀ 'ਚ ਪੈਟਰੋਲ 94.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.66 ਰੁਪਏ ਦੀ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਮੁੰਬਈ 'ਚ ਇਕ ਲੀਟਰ ਪੈਟਰੋਲ 104.19 ਰੁਪਏ ਅਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 90.74 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ 100.73 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.32 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।
ਬੈਂਗਲੁਰੂ ਵਿਚ ਪੈਟਰੋਲ ਦੀ ਕੀਮਤ 99.82 ਰੁਪਏ ਅਤੇ ਡੀਜ਼ਲ ਦੀ ਕੀਮਤ 85.92 ਰੁਪਏ ਪ੍ਰਤੀ ਲੀਟਰ ਹੈ।


ਇਹ ਵੀ ਪੜ੍ਹੋ: Gold Prices: ਘਬਰਾਉਣਾ ਨਹੀਂ ਪਰ ਛੇਤੀ ਹੀ 2 ਲੱਖ ਦੇ ਪਾਰ ਹੋ ਜਾਵੇਗਾ ਸੋਨਾ, ਅਜੇ ਵੀ ਮੌਕਾ ਖ਼ਰੀਦ ਲਓ ਨਹੀਂ ਤਾਂ ਖੁੰਝ ਜਾਵੇਗਾ ਵੇਲਾ !


ਬਾਕੀ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 


ਨੋਇਡਾ: ਪੈਟਰੋਲ 94.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ


ਗੁਰੂਗ੍ਰਾਮ: ਪੈਟਰੋਲ 95.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.03 ਰੁਪਏ ਪ੍ਰਤੀ ਲੀਟਰ


ਚੰਡੀਗੜ੍ਹ: ਪੈਟਰੋਲ 94.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.38 ਰੁਪਏ ਪ੍ਰਤੀ ਲੀਟਰ 


ਹੈਦਰਾਬਾਦ: ਪੈਟਰੋਲ 107.39 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.63 ਰੁਪਏ ਪ੍ਰਤੀ ਲੀਟਰ 


ਪਟਨਾ: ਪੈਟਰੋਲ 105.16 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.03 ਰੁਪਏ ਪ੍ਰਤੀ ਲੀਟਰ


ਲਖਨਊ: ਪੈਟਰੋਲ 94.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.74 ਰੁਪਏ ਪ੍ਰਤੀ ਲੀਟਰ


SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ  
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।


ਇਹ ਵੀ ਪੜ੍ਹੋ: Paytm: Paytm ਵਿੱਚ ਕਿਤੇ ਖੁਸ਼ੀ ਅਤੇ ਕਿਤੇ ਗਮ, ਕਿਤੇ ਮਿਲ ਰਹੀ ਹੈ ਗੁਲਾਬੀ ਪਰਚੀ ਅਤੇ ਕੋਈ ਲੈ ਰਿਹਾ ਹੈ ਬੋਨਸ