SBI Latest News: SBI ਦੇ ਗਾਹਕਾਂ ਲਈ ਅਹਿਮ ਖਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਦੋ ਦਿਨਾਂ ਲਈ ਗਾਹਕਾਂ ਨੂੰ ਅਲਰਟ ਕੀਤਾ ਹੈ। ਦਰਅਸਲ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ 28-29 ਮਾਰਚ ਨੂੰ ਦੋ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਹੈ। ਅਜਿਹੇ 'ਚ SBI ਨੂੰ ਡਰ ਹੈ ਕਿ ਇਸ ਨਾਲ ਬੈਂਕ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਐਸਬੀਆਈ ਨੇ ਜਾਣਕਾਰੀ ਦਿੱਤੀSBI ਨੇ ਇਸ ਲਈ ਸ਼ੇਅਰ ਬਾਜ਼ਾਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਐਸਬੀਆਈ ਨੇ ਆਪਣੀ ਜਾਣਕਾਰੀ ਵਿੱਚ ਕਿਹਾ, "ਹੜਤਾਲ ਦੇ ਦਿਨਾਂ ਵਿੱਚ ਬੈਂਕ ਨੇ ਆਪਣੀਆਂ ਸ਼ਾਖਾਵਾਂ ਤੇ ਦਫਤਰਾਂ ਵਿੱਚ ਆਮ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ, ਪਰ ਇਹ ਡਰ ਹੈ ਕਿ ਹੜਤਾਲ ਕਾਰਨ ਬੈਂਕਾਂ ਵਿੱਚ ਕੰਮਕਾਜ ਕੁਝ ਹੱਦ ਤੱਕ ਪ੍ਰਭਾਵਿਤ ਹੋ ਸਕਦਾ ਹੈ।" ਅਜਿਹੇ 'ਚ ਗਾਹਕਾਂ ਨੂੰ ਵੀ ਪਹਿਲਾਂ ਤੋਂ ਹੀ ਅਲਰਟ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਕੋਈ ਜ਼ਰੂਰੀ ਕੰਮ ਕਰਨਾ ਹੈ ਜਾਂ SBI ਦੀ ਬ੍ਰਾਂਚ 'ਚ ਜਾਣਾ ਹੈ ਤਾਂ 28-29 ਨੂੰ ਨਜ਼ਰਅੰਦਾਜ਼ ਕਰੋ ਜਾਂ ਪਹਿਲੀ ਬ੍ਰਾਂਚ ਤੋਂ ਜਾਣਕਾਰੀ ਲਓ। ਹੜਤਾਲ ਦਾ ਕੀ ਕਾਰਨਸਰਕਾਰ ਵੱਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਤੇ ਬੈਂਕ ਕਾਨੂੰਨ ਸੋਧ ਬਿੱਲ 2021 ਦੇ ਵਿਰੋਧ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਭਾਰਤੀ ਸਟੇਟ ਬੈਂਕ (SBI) ਦੇ ਅਨੁਸਾਰ, ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਦੱਸਿਆ ਹੈ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA), ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ (BEFI) ਤੇ ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (AIBOA) ਨੇ ਨੋਟਿਸ ਜਾਰੀ ਕੀਤੇ ਹਨ। ਦੇਸ਼ ਵਿਆਪੀ ਹੜਤਾਲ 'ਤੇ ਜਾਣ ਦੀ ਸੂਚਨਾ ਦਿੱਤੀ ਗਈ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੈਂਕਾਂ ਦੇ ਨਿੱਜੀਕਰਨ ਖਿਲਾਫ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਹੜਤਾਲ 'ਤੇ ਜਾ ਚੁੱਕੀਆਂ ਹਨ। ਬੈਂਕ ਲਗਾਤਾਰ 4 ਦਿਨ ਬੰਦ ਰਹਿਣਗੇਦੱਸ ਦੇਈਏ ਕਿ ਹੜਤਾਲ ਕਾਰਨ 26 ਤੋਂ 29 ਮਾਰਚ ਤੱਕ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ ਪਰ 26 ਮਾਰਚ ਮਹੀਨੇ ਦਾ ਚੌਥਾ ਸ਼ਨੀਵਾਰ ਹੁੰਦਾ ਹੈ ਤੇ 27 ਮਾਰਚ ਨੂੰ ਐਤਵਾਰ ਹੁੰਦਾ ਹੈ, ਜਿਸ ਦਿਨ ਬੈਂਕਾਂ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ। ਇਸ ਲਈ 28-29 ਮਾਰਚ ਨੂੰ ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ ਹੋਵੇਗਾ।
ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਡਰ! SBI ਨੇ ਦੋ ਦਿਨਾਂ ਲਈ ਗਾਹਕਾਂ ਨੂੰ ਕੀਤਾ ਅਲਰਟ, ਜਾਣੋ ਕਾਰਨ
abp sanjha | 23 Mar 2022 02:07 PM (IST)
SBI ਦੇ ਗਾਹਕਾਂ ਲਈ ਅਹਿਮ ਖਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਦੋ ਦਿਨਾਂ ਲਈ ਗਾਹਕਾਂ ਨੂੰ ਅਲਰਟ ਕੀਤਾ ਹੈ। ਦਰਅਸਲ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ 28-29 ਮਾਰਚ ਨੂੰ ਦੋ ਰੋਜ਼ਾ ਹੜਤਾਲ ਦਾ ਸੱਦਾ ਦਿੱਤਾ ਹੈ।
State Bank Of India