ਵਿਨੈ ਲਾਲ/ਪ੍ਰੋਫੈਸਰ



18 ਫ਼ਰਵਰੀ 1946 ਨੂੰ ਸ਼ੁਰੂ ਹੋਈ ਭਾਰਤੀ ਜਲ ਸੈਨਾ ਦੀ ਬਗ਼ਾਵਤ (RIN) ਲੰਬੇ ਸਮੇਂ ਤਕ ਨਵੰਬਰ 1945 'ਚ ਆਜ਼ਾਦ ਹਿੰਦ ਫ਼ੌਜ (INA) ਦੇ ਅਫ਼ਸਰਾਂ ਤੇ ਫ਼ੌਜੀਆਂ ਖ਼ਿਲਾਫ਼ ਚੱਲਨ ਵਾਲੇ ਸਿਆਸੀ ਮੁਕੱਦਮੇ ਦੇ ਪਰਛਾਵੇਂ 'ਚ ਢੱਕੀ ਰਹੀ। ਇਸ ਮਾਮਲੇ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਯਕੀਨਨ ਇਸ ਦਾ ਕਾਰਨ 'ਨੇਤਾਜੀ' ਸੁਭਾਸ਼ ਚੰਦਰ ਬੋਸ ਦੀ ਕ੍ਰਿਸ਼ਮਈ ਸ਼ਖ਼ਸੀਅਤ ਸੀ, ਜਿਨ੍ਹਾਂ ਦੀ ਬਹਾਦਰੀ ਦੀ ਉਸ ਵੇਲੇ ਪੂਰੇ ਦੇਸ਼ 'ਚ ਚਰਚਾ ਹੁੰਦੀ ਸੀ ਤੇ ਉਨ੍ਹਾਂ ਨੂੰ ਦੇਸ਼ ਦੇ ਕਰੋੜਾਂ ਮਰਦ-ਔਰਤਾਂ ਦਾ ਪਿਆਰ ਮਿਲ ਰਿਹਾ ਸੀ। 1939 'ਚ ਗਾਂਧੀ ਦੀ ਇੱਛਾ ਦੇ ਵਿਰੁੱਧ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦੂਜੀ ਵਾਰ ਚੋਣ ਲੜਦੇ ਹੋਏ ਬੋਸ ਨੇ ਕੁਝ ਹੀ ਹਫ਼ਤਿਆਂ 'ਚ ਸਮਝ ਲਿਆ ਕਿ ਪੂਰੀ ਕਾਂਗਰਸ ਮਸ਼ੀਨਰੀ ਮਹਾਤਮਾ ਗਾਂਧੀ ਦੇ ਪਿੱਛੇ ਹੈ।

1941 'ਚ ਘਰ ਵਿੱਚ ਅੰਗਰੇਜ਼ਾਂ ਦੀ ਨਜ਼ਰਬੰਦੀ ਨੂੰ ਫੇਲ੍ਹ ਕਰਦਿਆਂ ਬੋਸ ਪੂਰੀ ਬਹਾਦਰੀ ਨਾਲ ਕੋਲਕਾਤਾ ਤੋਂ ਬੱਚ ਨਿਕਲਿਆ ਤੇ ਅਫ਼ਗ਼ਾਨਿਸਤਾਨ ਰਾਹੀਂ ਜਰਮਨੀ ਪਹੁੰਚ ਗਏ, ਜਿੱਥੇ ਉਹ ਹਿਟਲਰ ਨੂੰ ਮਿਲਣ 'ਚ ਸਫਲ ਰਹੇ। ਭਾਵੇਂ ਇਹ ਸਭ ਬਹੁਤ ਨਾਟਕੀ ਸੀ, ਪਰ ਇਸ ਤੋਂ ਵੀ ਵੱਡੀ ਗੱਲ ਹੋਈ 1943 'ਚ, ਜਦੋਂ ਉਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ (NIA) ਦੀ ਕਮਾਨ ਸੰਭਾਲੀ ਸੀ। ਉਸੇ ਸਾਲ ਅਕਤੂਬਰ 'ਚ ਆਜ਼ਾਦ ਭਾਰਤ ਦੀ ਸੂਬਾਈ ਸਰਕਾਰ ਬਣਾਈ ਗਈ ਸੀ। NIA ਫ਼ੌਜੀ ਕਾਰਵਾਈ ਕਰਦੇ ਹੋਏ ਮੈਦਾਨ 'ਚ ਆ ਗਈ ਤੇ ਇੰਫਾਲ, ਕੋਹਿਮਾ ਤੇ ਬਰਮਾ ਦੀਆਂ ਲੜਾਈਆਂ ਲੜੀਆਂ, ਪਰ ਯੁੱਧ ਦੇ ਅੰਤ ਤੋਂ ਪਹਿਲਾਂ ਆਈਐਨਏ ਦੀ ਹੋਂਦ ਖ਼ਤਮ ਹੋ ਗਈ।

ਯੁੱਧ ਦੀ ਸਮਾਪਤੀ ਤੋਂ ਬਾਅਦ ਬ੍ਰਿਟੇਨ ਜਿੱਤ ਗਿਆ ਸੀ ਤੇ ਜਿਵੇਂ ਕਿ ਬੋਸ ਦੁਸ਼ਮਣ ਦੇ ਵੱਲੋਂ ਲੜੇ ਸਨ, ਇਸ ਲਈ ਉਨ੍ਹਾਂ ਦੀ ਆਪਣੀ ਹੋਂਦ ਅਨਿਸ਼ਚਿਤ ਹੋ ਗਈ ਸੀ, ਪਰ ਪਰਮਾਤਮਾ ਨੇ ਬੋਸ ਲਈ ਕੁਝ ਹੋਰ ਤੈਅ ਕੀਤਾ ਸੀ। ਸਤੰਬਰ 1945 'ਚ ਤਾਇਵਾਨ ਦੇ ਨੇੜੇ ਇੱਕ ਹਵਾਈ ਹਾਦਸੇ 'ਚ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ। ਭਾਰਤ 'ਚ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕੁਝ ਅਜੇ ਵੀ ਇਸ ਨੂੰ ਸੱਚ ਨਹੀਂ ਮੰਨਦੇ। 'ਨੇਤਾ ਜੀ' ਕਹੇ ਜਾਣ ਵਾਲੇ ਰਾਸ਼ਟਰ ਦੇ ਨਾਇਕ ਲਈ ਅਜਿਹੀ ਮੌਤ ਬਹੁਤ ਅਜੀਬ ਤੇ ਗ਼ੈਰ-ਭਰੋਸੇਯੋਗ ਲੱਗ ਰਹੀ ਸੀ।

ਹਾਲੇ ਦੇਸ਼ ਸੁਭਾਸ਼ ਬੋਸ ਦੀ ਮੌਤ ਦੀ ਖ਼ਬਰ ਨਾਲ ਉਦਾਸੀ 'ਚ ਡੁੱਬਿਆ ਹੋਇਆ ਸੀ ਕਿ ਬ੍ਰਿਟੇਨ ਨੇ ਦੇਸ਼ਧ੍ਰੋਹ, ਕਤਲ ਅਤੇ ਬ੍ਰਿਟਿਸ਼ ਸਮਰਾਟ ਵਿਰੁੱਧ ਗ਼ੈਰ-ਕਾਨੂੰਨੀ ਜੰਗ ਛੇੜਨ ਦੇ ਮਾਮਲੇ 'ਚ ਆਈਐਨਏ ਦੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਅੰਸ਼ਕ ਤੌਰ 'ਤੇ ਸਮਝਿਆ ਜਾ ਸਕਦਾ ਹੈ ਕਿ ਕੀ ਭਾਰਤੀ ਜਲ ਸੈਨਾ ਦੀ ਬਗ਼ਾਵਤ ਲਗਭਗ ਹਨੇਰੇ 'ਚ ਲੁਕ ਗਈ, ਪਰ ਹੈਰਾਨੀ ਦੀ ਗੱਲ ਹੈ ਕਿ ਆਈਐਨਏ ਦੀ ਕਹਾਣੀ ਹੀ ਭਾਰਤੀ ਜਲ ਸੈਨਾ (RIN) ਦੀ ਹੜਤਾਲ ਲਈ ਪ੍ਰੇਰਕ ਬਣੀ। ਜਿਵੇਂ ਕਿ ਭਾਰਤ ਦੇ ਪ੍ਰਮੁੱਖ ਇਤਿਹਾਸਕਾਰਾਂ ਵਿੱਚੋਂ ਇੱਕ ਸੁਮਿਤ ਕੁਮਾਰ ਨੇ ਲਿਖਿਆ ਹੈ, ਇਸ 'ਚ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ ਕਿ 'ਹਾਲਾਂਕਿ ਇਸ ਨੂੰ ਬਹੁਤ ਹੱਦ ਤੱਕ ਭੁਲਾ ਦਿੱਤਾ ਗਿਆ ਹੈ, ਪਰ ਇਹ ਸਾਡੇ ਆਜ਼ਾਦੀ ਸੰਗਰਾਮ ਦੇ ਅਧਿਆਵਾਂ ਦੀ ਸਭ ਤੋਂ ਬਹਾਦਰੀ ਵਾਲੀ ਕਹਾਣੀਆਂ 'ਚੋਂ ਇਕ ਹੈ। ਖੁਦ ਸੰਗਰਾਮੀਆਂ ਨੇ ਇਸ ਗੱਲ ਨੂੰ ਆਪਣੇ ਪੱਧਰ 'ਤੇ ਘੱਟ ਆਂਕਿਆ ਕਿ ਉਨ੍ਹਾਂ ਕੀ ਉਪਲੱਬਧੀ ਹਾਸਿਲ ਕੀਤੀ ਹੈ। ਸਾਡੇ ਰਾਸ਼ਟਰ ਦੇ ਜੀਵਨ ਕਾਲ 'ਚ ਇਹ ਹੜਤਾਲ ਇਕ ਇਤਿਹਾਸਕ ਘਟਨਾ ਸੀ। ਪਹਿਲੀ ਵਾਰ ਸਾਡੇ ਸਰਕਾਰੀਪੇਸ਼ਾ ਮੁਲਾਜ਼ਮਾਂ ਅਤੇ ਆਮ ਆਦਮੀ ਦਾ ਖੂਨ ਸੜਕਾਂ 'ਤੇ ਡੁੱਲਿਆ ਸੀ। ਨੌਕਰੀ ਕਰਨ ਵਾਲੇ ਅਸੀਂ ਲੋਕ ਕਦੇ ਨਹੀਂ ਭੁੱਲ ਸਕਦੇ। ਸਾਨੂੰ ਪਤਾ ਹੈ ਕਿ ਤੁਸੀਂ ਸਾਡੇ ਭੈਣ-ਭਰਾ ਵੀ ਇਸ ਗੱਲ ਨੂੰ ਨਹੀਂ ਭੁੱਲੋਗੇ। ਸਾਡੇ ਮਹਾਪੁਰਖਾਂ ਦੀ ਜੈ! ਜੈ ਹਿੰਦ!'

ਸੂਚੀਬੱਧ ਮਲਾਹਾਂ (ਜਿਨ੍ਹਾਂ ਨੂੰ ਜਲ ਸੈਨਾ ਦੀ ਭਾਸ਼ਾ 'ਚ 'ਰੇਟਿੰਗਸ' ਕਿਹਾ ਜਾਂਦਾ ਹੈ) ਕੋਲ ਸ਼ਿਕਾਇਤਾਂ ਦਾ ਭੰਡਾਰ ਸੀ। ਉਨ੍ਹਾਂ ਨੂੰ ਝੂਠੇ ਵਾਅਦਿਆਂ ਨਾਲ ਭਰਤੀ ਕੀਤਾ ਗਿਆ ਸੀ, ਜਿਸ 'ਚ ਚੰਗੀ ਤਨਖਾਹ, ਵਧੀਆ ਭੋਜਨ ਅਤੇ ਤਰੱਕੀ ਦੇ ਨਾਲ ਦੇਸ਼ ਦੀ ਰੱਖਿਆ ਲਈ ਵਰਦੀ ਵਾਲੀ ਨੌਕਰੀ ਦੀ ਗੱਲ ਕੀਤੀ ਗਈ ਸੀ। ਹਾਲਾਂਕਿ ਬਦਲੇ 'ਚ ਉਨ੍ਹਾਂ ਨੂੰ ਬਾਸੀ ਭੋਜਨ, ਮਾੜੇ ਕੰਮ ਦੇ ਹਾਲਾਤ, ਅੰਗਰੇਜ਼ੀ ਅਫਸਰਾਂ ਦੀ ਬੇਰੁਖ਼ੀ ਅਤੇ ਅਜਿਹੇ ਨਸਲੀ ਅਪਮਾਨ ਮਿਲੇ, ਜੋ ਉਨ੍ਹਾਂ ਨੂੰ ਬਿਨਾਂ ਸਿਰ ਝੁਕਾਏ ਸੁਣਨੀਆਂ ਪੈਂਦੀਆਂ ਸਨ। ਆਮ ਤੌਰ 'ਤੇ ਰਵਾਇਤੀ ਸੋਚ ਇਹ ਹੈ ਕਿ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਲੋਕ ਆਪਣੇ ਹਿੱਤਾਂ ਬਾਰੇ ਨਹੀਂ ਸੋਚ ਸਕਦੇ ਅਤੇ ਇਹ ਵੀ ਕਿ ਉਹ ਆਪਣੀ ਛੋਟੀ ਜਿਹੀ ਦੁਨੀਆਂ ਤੋਂ ਬਾਹਰ ਦੀ ਦੁਨੀਆਂ ਨੂੰ ਨਹੀਂ ਦੇਖ ਸਕਦੇ।

ਇਸ ਦੇ ਬਾਵਜੂਦ ਸੰਗਰਾਮੀਆਂ ਦੀਆਂ ਰੇਟਿੰਗਾਂ ਅਤੇ ਮੰਗਾਂ ਦੀ ਨੁਮਾਇੰਦਗੀ ਕਰਨ ਲਈ ਬਣਾਈ ਗਈ ਨੇਵਲ ਸੈਂਟਰਲ ਸਟ੍ਰਾਈਕ ਕਮੇਟੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਦੀਆਂ ਹੋਰ ਚਿੰਤਾਵਾਂ ਸਨ। ਯੁੱਧ ਦੇ ਅੰਤ ਦਾ ਮਤਲਬ ਸੀ ਕਿ ਮਲਾਹਾਂ ਨੂੰ ਨਾਗਰਿਕ ਜੀਵਨ 'ਚ ਵਾਪਸ ਜਾਣਾ ਪਵੇਗਾ, ਜਿੱਥੇ ਵਾਪਸੀ ਤੋਂ ਬਾਅਦ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਨ। ਇਸ ਤੋਂ ਇਲਾਵਾ ਰੇਟਿੰਗਾਂ ਨੇ ਇਤਰਾਜ਼ ਕੀਤਾ ਕਿ ਉਨ੍ਹਾਂ ਨੂੰ ਇੰਡੋਨੇਸ਼ੀਆ 'ਚ ਤਾਇਨਾਤ ਕੀਤਾ ਜਾਵੇਗਾ, ਜਿੱਥੋਂ ਡੱਚ ਸਥਾਨਕ ਰਾਜਨੀਤਿਕ ਅਭਿਲਾਸ਼ਾਵਾਂ ਨੂੰ ਕੁਚਲਣ, ਜਾਪਾਨੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਇਸ ਨੂੰ ਬਸਤੀ ਬਣਾਉਣ ਲਈ ਦ੍ਰਿੜ ਸਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਇੱਕ ਕਰੂਰ ਤੱਥ ਇਹ ਵੀ ਸੀ ਕਿ ਭਾਰਤੀ ਅਤੇ ਅੰਗਰੇਜ਼ ਮਲਾਹਾਂ ਦੇ ਸਲੂਕ 'ਚ ਜ਼ਮੀਨ-ਅਸਮਾਨ ਦਾ ਫ਼ਰਕ ਸੀ।

18 ਫਰਵਰੀ ਨੂੰ HMIS ਤਲਵਾਰ, ਜਿੱਥੇ ਸਿਗਨਲ ਸਿਖਲਾਈ ਕੇਂਦਰ ਸੀ, ਵਿੱਚ ਰੇਟਿੰਗਾਂ ਨੇ ਹੜਤਾਲ ਕੀਤੀ। ਕਿਹਾ ਜਾ ਸਕਦਾ ਹੈ ਕਿ ਇਸ ਦੀ ਜ਼ਮੀਨ ਪਿਛਲੇ ਕੁਝ ਹਫ਼ਤਿਆਂ ਤੋਂ ਤਿਆਰ ਕੀਤੀ ਜਾ ਰਹੀ ਸੀ। HMIS ਤਲਵਾਰ ਦਾ ਕਮਾਂਡਿੰਗ ਅਫ਼ਸਰ ਰੇਟਿੰਗਾਂ ਨਾਲ ਦੁਰਵਿਵਹਾਰ ਕਰਨ ਅਤੇ ਨਸਲੀ ਗਾਲਾਂ ਦੀ ਵਰਤੋਂ ਕਰਨ ਲਈ ਬਦਨਾਮ ਸੀ। ਉਹ ਆਮ ਤੌਰ 'ਤੇ ਉਨ੍ਹਾਂ ਨੂੰ ਗਾਲ੍ਹਾਂ ਦੇ ਨਾਲ-ਨਾਲ ਜੰਗਲੀ ਲੋਕਾਂ ਦੀ ਔਲਾਦ ਆਖ ਕੇ ਸੰਬੋਧਿਤ ਕਰਦਾ ਸੀ। 1 ਦਸੰਬਰ 1945 ਨੂੰ HMIS ਤਲਵਾਰ ਅਤੇ ਹੋਰ ਜਲ ਸੈਨਾ ਦੇ ਜਹਾਜ਼ਾਂ ਤੇ ਸਮੁੰਦਰੀ ਕੁੱਝ ਦਫ਼ਤਰ ਆਦਿ ਸ਼ਹਿਰ ਦੇ ਪ੍ਰਸਿੱਧ ਲੋਕਾਂ ਨੂੰ ਵਿਖਾਉਣ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਉਸ ਦਿਨ ਸਵੇਰੇ ਅੰਗਰੇਜ਼ ਅਫ਼ਸਰਾਂ ਨੇ ਵੇਖਿਆ ਕਿ ਪਰੇਡ ਗਰਾਊਂਡ 'ਚ 'ਭਾਰਤ ਛੱਡੋ', 'ਇਨਕਲਾਬ ਜ਼ਿੰਦਾਬਾਦ' ਅਤੇ 'ਬਸਤੀਵਾਦ ਮੁਰਦਾਬਾਦ' ਵਰਗੇ ਨਾਅਰੇ ਲਿਖੇ ਹੋਏ ਹਨ। ਬਾਅਦ 'ਚ ਕੀਤੀ ਜਾਂਚ ਨੇ ਪੁਸ਼ਟੀ ਕੀਤੀ ਕਿ ਇਹ ਸੀਨੀਅਰ ਟੈਲੀਗ੍ਰਾਫਿਸਟ ਬਾਲੀ ਚੰਦ ਦੱਤ ਦਾ ਕੰਮ ਸੀ, ਜੋ ਪੰਜ ਸਾਲਾਂ ਤੋਂ ਜਲ ਸੈਨਾ 'ਚ ਸੇਵਾ ਕਰ ਰਿਹਾ ਸੀ।

ਉਸ ਦੀਆਂ ਯਾਦਾਂ 'ਚ ਇਸ ਜਲ ਸੈਨਾ ਦੇ ਵਿਦਰੋਹ ਦਾ ਸਹੀ ਵਰਣਨ ਅਤੇ ਕਾਰਨ ਮਿਲਦੇ ਹਨ। ਪ੍ਰਮੋਦ ਕੁਮਾਰ, ਜਿਸ ਦੀ RIN ਸੰਗਰਾਮੀਆਂ 'ਤੇ ਕਿਤਾਬ ਇਸ ਲੇਖ ਨੂੰ ਲਿਖਣ ਸਮੇਂ ਸਾਹਮਣੇ ਆਈ ਹੈ, ਨੇ ਇਸ ਸਬੰਧ 'ਚ ਬਹੁਤ ਸਾਰੇ ਕੀਮਤੀ ਅਤੇ ਘੱਟ ਜਾਣੇ-ਪਛਾਣੇ ਤੱਥਾਂ ਨੂੰ ਵਿਸਥਾਰ 'ਚ ਦਰਜ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬਗਾਵਤ ਭਾਵੇਂ ਕਿੰਨੀ ਵੀ ਆਪਸ 'ਚ ਕਿਉਂ ਨਾ ਹੋਈ ਹੋਵੇ, ਪਰ ਇਸ 'ਚ ਹਿੱਸਾ ਲੈਣ ਵਾਲੇ ਬਾਗ਼ੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਹਿੱਸਾ ਲੈ ਰਹੇ ਸਨ, ਜਿਵੇਂ ਕਿ ਇਹ ਕੋਈ ਇਨਕਲਾਬ ਹੋਵੇ। ਇਸ ਘਟਨਾ ਤੋਂ ਇਹ ਸਮਝੋ ਕਿ ਭਾਰਤੀ ਖੇਤੀ 'ਤੇ ਬਲੌਸਮਜ਼ ਇਨ ਦ ਡਸਟ ਅਤੇ ਇਨ ਡਿਫੈਂਸ ਆਫ਼ ਦ ਇਰੈਸ਼ਨਲ ਪੀਜ਼ੈਂਟ ਵਰਗੀਆਂ ਕਲਾਸਿਕ ਲਿਖਣ ਵਾਲੀ ਉਸ ਸਮੇਂ ਦੀ ਨੌਜਵਾਨ ਪੱਤਰਕਾਰ ਕੁਸੁਮ ਨਾਇਰ ਨੇ ਲਿਖਿਆ ਸੀ ਕਿ 17 ਫ਼ਰਵਰੀ ਦੀ ਸ਼ਾਮ ਨੂੰ ਦਾਲ 'ਚ ਪੱਥਰ-ਕੰਕਰ ਮਿਲਾਏ ਗਏ ਸਨ, ਜੋ ਰੇਟਿੰਗਸ ਨੂੰ ਖਾਣ ਲਈ ਦਿੱਤੀ ਜਾਣੀ ਸੀ। ਇਹ ਭੋਜਨ ਖਾਣਾ ਕਿਸੇ ਲਈ ਵੀ ਸੰਭਵ ਨਹੀਂ ਸੀ ਅਤੇ ਬਗਾਵਤ ਵਾਲੇ ਦਿਨ ਵੀ ਅਜਿਹਾ ਹੀ ਹੋਇਆ ਸੀ।

ਇਹ ਬਗ਼ਾਵਤ ਕਿੰਨੀ ਤੇਜ਼ੀ ਨਾਲ ਫੈਲੀ, ਇਹ ਵੀ ਬੜੀ ਜਲਦੀ ਸਪੱਸ਼ਟ ਹੋ ਗਈ। ਤਿੰਨ ਦਿਨ ਤੋਂ ਵੀ ਘੱਟ ਸਮੇਂ 'ਚ ਹੜਤਾਲ ਦੇ ਰੂਪ 'ਚ ਇਹ ਬਗਾਵਤ ਆਪਣੇ ਸਿਖਰ 'ਤੇ ਪਹੁੰਚ ਗਈ। ਇਸ 'ਚ 75 ਤੋਂ ਵੱਧ ਜਹਾਜ਼ਾਂ, ਸਮੁੰਦਰ ਕੰਢੇ ਲਗਭਗ 20 ਜਲ ਸੈਨਾ ਦੇ ਟਿਕਾਣੇ ਅਤੇ 26 ਸਾਲ ਤੋਂ ਘੱਟ ਉਮਰ ਦੇ 20 ਹਜ਼ਾਰ ਤੋਂ ਵੱਧ ਨੌਜਵਾਨ ਇਸ 'ਚ ਸ਼ਾਮਲ ਹੋਏ। ਅੰਗਰੇਜ਼ ਪੂਰੀ ਤਾਕਤ ਨਾਲ ਇਸ ਦਾ ਜਵਾਬ ਦੇਣਾ ਚਾਹੁੰਦੇ ਸਨ, ਅਤੇ ਖ਼ਾਸ ਤੌਰ 'ਤੇ ਇਸ ਲਈ ਕਿ ਜਿਵੇਂ ਭਾਰਤ ਦੇ ਤਤਕਾਲੀ ਵਾਇਸਰਾਏ ਫੀਲਡ ਮਾਰਸ਼ਲ ਮਾਵੇਲ ਨੇ ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਨੂੰ ਇੱਕ ਟੈਲੀਗ੍ਰਾਮ 'ਚ ਲਿਖਿਆ ਸੀ, 'ਰਾਇਲ ਏਅਰ ਫ਼ੋਰਸ ਦੀ ਉਦਾਹਰਣ ਨੂੰ ਵੇਖਦੇ ਹੋਏ, ਜੋ ਸਪਸ਼ਟ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਸੀ, ਅਜਿਹੇ ਹਾਲਾਤਾਂ 'ਚ ਉਨ੍ਹਾਂ ਦੀ ਮੌਜੂਦਾ ਸਥਿਤੀ 'ਚ ਕੁਝ ਜ਼ਿੰਮੇਵਾਰੀ ਬਣਦੀ ਹੈ।' ਸੱਤਾ 'ਚ ਖ਼ਤਰੇ ਦੀ ਘੰਟੇ ਇਸ ਤੱਥ ਤੋਂ ਵੀ ਸੁਣਾਈ ਦਿੰਦੀ ਹੈ ਕਿ ਹੈਰਾਨੀਜਨਕ ਰੂਪ ਤੋਂ ਐਡਮਿਰਲ ਜੌਨ ਹੈਨਰੀ ਗਾਡਫ੍ਰੇ ਨੇ ਕਿਹਾ ਕਿ ਉਨ੍ਹਾਂ ਨੂੰ ਜਲ ਸੈਨਾ ਨੂੰ ਤਬਾਹ ਹੁੰਦੇ ਵੇਖਣਾ ਮਨਜੂਰ ਹੈ, ਪਰ ਉਹ ਇਸ ਤਰ੍ਹਾਂ ਦਾ ਰਾਜਦ੍ਰੋਹ ਬਰਦਾਸ਼ਤ ਨਹੀਂ  ਕਰਨਗੇ। ਇਸ ਗੱਲ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ, ਉਹ ਸੀ ਬੰਬਈ ਦੇ ਨਾਗਰਿਕਾਂ ਅਤੇ ਸਾਥੀ ਕਰਮਚਾਰੀਆਂ ਦਾ ਹੜਤਾਲ 'ਤੇ ਗਏ ਰੇਟਿੰਗਾਂ ਨੂੰ ਸਮਰਥਨ। ਇਹ ਸਾਰੇ ਨੇਵਲ ਸੈਂਟਰ ਹੜਤਾਲ ਕਮੇਟੀ ਦੇ ਸੱਦੇ 'ਤੇ ਸ਼ਹਿਰ ਭਰ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਹੜਤਾਲ 'ਚ ਸ਼ਾਮਲ ਹੋਏ।

ਭਾਵੇਂ ਉਸ ਸਮੇਂ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਅਤੇ ਮੁਸਲਿਮ ਲੀਗ ਨੇ ਆਪਣੀ ਅਗਾਂਹਵਧੂ ਸੋਚ ਨਾ ਵਿਖਾਉਂਦਿਆਂ ਹੜਤਾਲ ਨੂੰ ਆਪਣਾ ਸਮਰਥਨ ਨਹੀਂ ਦਿੱਤਾ, ਜਦਕਿ ਆਮ ਆਦਮੀ ਇੱਥੇ ਅਚਨਚੇਤ ਹੀ ਖੁੱਲ੍ਹ ਕੇ ਆਪਣੀ ਭਾਈਚਾਰਕ ਸਾਂਝ ਦਾ ਮੁਜ਼ਾਹਰਾ ਕਰ ਰਿਹਾ ਸੀ। ਬਹੁਤ ਸਾਰੇ ਰੇਟਿੰਗਸ ਭੁੱਖ-ਹੜਤਾਲ 'ਤੇ ਸਨ, ਜਦਕਿ ਦੂਜਿਆਂ ਨੂੰ ਘੇਰ ਕੇ ਬ੍ਰਿਟਿਸ਼ ਫ਼ੌਜਾਂ ਨੇ ਉਨ੍ਹਾਂ ਤਕ ਭੋਜਨ ਸਪਲਾਈ ਦੇ ਰਸਤੇ ਬੰਦ ਕਰ ਦਿੱਤੇ ਸਨ। ਜਿਵੇਂ ਕਿ ਉਸ ਸਮੇਂ ਦੀਆਂ ਅਖ਼ਬਾਰਾਂ ਤੋਂ ਪਤਾ ਲੱਗਦਾ ਹੈ ਅਤੇ ਲੋਕਾਂ ਦੇ ਬਿਆਨ ਵੀ ਮਿਲਦੇ ਹਨ, ਲੋਕ ਖੁਦ ਹੀ ਰੇਟਿੰਗਸ 'ਤੇ ਭੋਜਨ ਪਹੁੰਚਾ ਰਹੇ ਸਨ ਅਤੇ ਦੁਕਾਨਦਾਰ ਇਹ ਕਹਿ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ ਕਿ ਉਹ ਜੋ ਮਰਜ਼ੀ ਲੈ ਜਾਣ ਅਤੇ ਬਦਲੇ 'ਚ ਉਨ੍ਹਾਂ ਨੂੰ ਕੋਈ ਕੀਮਤ ਨਹੀਂ ਚਾਹੀਦੀ। ਇਸ ਦੌਰਾਨ ਇਹ ਹੜਤਾਲ ਦੇਸ਼ ਦੇ ਸਾਰੇ ਜਲ ਸੈਨਾ ਠਿਕਾਣਿਆਂ ਤੱਕ ਫੈਲ ਗਈ ਅਤੇ ਕਰਾਚੀ 'ਚ ਬ੍ਰਿਟਿਸ਼ ਬੰਦੂਕ ਦੀ ਲੜਾਈ ਤੋਂ ਬਾਅਦ ਐਚਐਮਆਈਐਸ ਭਾਰਤ ਉੱਤੇ ਕਬਜ਼ਾ ਕਰ ਸਕੇ। 23 ਫ਼ਰਵਰੀ ਨੂੰ ਮੁੰਬਈ ਦੇ ਅਖ਼ਬਾਰਾਂ 'ਚ ਛਪੀਆਂ ਸੁਰਖੀਆਂ ਉਸ ਸਮੇਂ ਦੀ ਸਥਿਤੀ ਦਾ ਖੁਲਾਸਾ ਕਰਦੀਆਂ ਹਨ ਕਿ ਸ਼ਹਿਰ ਬਸਤੀਵਾਦੀ ਕੰਟਰੋਲ ਤੋਂ ਬਾਹਰ ਹੋ ਗਿਆ ਸੀ। ਹਿੰਦੁਸਤਾਨ ਟਾਈਮਜ਼ ਨੇ ਲਿਖਿਆ, 'ਬੰਬੇ ਇਨ ਰਿਵੋਲਟ: ਸਿਟੀ ਅ ਬੈਟਲਫੀਲਡ'। ਮੁੰਬਈ ਤੋਂ ਪ੍ਰਕਾਸ਼ਿਤ ਡਾਨ ਦਾ ਸਿਰਲੇਖ ਸੀ, 'ਨਾਈਟਮੇਅਰ ਗ੍ਰਿਪਸ ਬੰਬੇ'। ਜਦਕਿ ਸਟੇਟਸਮੈਨ ਨੇ ਸਿਰਲੇਖ ਜਾਰੀ ਕੀਤਾ, 'ਰਾਇਟਰਜ਼ ਮਸ਼ੀਨ-ਗਨਡ ਇਨ ਬੰਬਈ।'

ਇਸ ਪੂਰੇ ਸੰਘਰਸ਼ 'ਚ ਲਗਭਗ 400 ਲੋਕ ਮਾਰੇ ਗਏ ਸਨ। ਇਸ ਸਭ ਤੋਂ ਬਾਅਦ ਆਖਰਕਾਰ 23 ਫ਼ਰਵਰੀ ਨੂੰ ਅਚਾਨਕ ਇਹ ਹੜਤਾਲ ਖਤਮ ਹੋ ਗਈ। ਕਿਹਾ ਜਾਂਦਾ ਹੈ ਕਿ ਹੜਤਾਲ ਕਮੇਟੀ ਨੂੰ ਇਸ ਤੱਥ ਨਾਲ ਸਮਰਪਣ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਕਿ ਅਰੁਣਾ ਆਸਿਫ਼ ਅਲੀ ਨੂੰ ਛੱਡ ਕੇ ਕੋਈ ਵੀ ਸਿਆਸਤਦਾਨ ਹੜਤਾਲ ਦੇ ਨਾਲ ਨਹੀਂ ਖੜ੍ਹਾ ਸੀ। ਕੋਈ ਤਰਕਪੂਰਨ ਤੌਰ 'ਤੇ ਉਮੀਦ ਕਰ ਸਕਦਾ ਹੈ ਕਿ ਗਾਂਧੀ ਹਿੰਸਾ ਦੇ ਵਿਰੁੱਧ ਆਪਣੇ ਸਿਧਾਂਤਾਂ 'ਤੇ ਡਟੇ ਰਹੇ, ਪਰ ਰੇਟਿੰਗਸ ਨੂੰ ਹਥਿਆਰ ਰੱਖਣ ਲਈ ਮਨਾ ਲਿਆ। ਹਾਲਾਂਕਿ ਇਸ ਸਥਿਤੀ 'ਚ ਇਹ ਕਿੰਨੀ ਕਾਰਗਰ ਹੈ, ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਬਾਵਜੂਦ ਇਸ ਦੇ ਇਸ ਜਲ ਸੈਨਾ ਦੇ ਵਿਦਰੋਹ ਦੇ ਇਤਿਹਾਸ ਲੇਖਨ 'ਚ ਕਈ ਸਿਆਸੀ ਹਸਤੀਆਂ ਦੀ ਭੂਮਿਕਾ ਜਾਂਚ ਅਧੀਨ ਹੈ, ਜਿਸ ਦੀ ਆਲੋਚਨਾ ਵੀ ਕੀਤੀ ਜਾ ਸਕਦੀ ਹੈ। ਕਿਹਾ ਜਾਂਦਾ ਹੈ ਕਿ ਨਹਿਰੂ ਮਲਾਹਾਂ ਕੋਲ ਜਾ ਕੇ ਉਨ੍ਹਾਂ ਨੂੰ ਆਪਣਾ ਸਮਰਥਨ ਦੇਣਾ ਚਾਹੁੰਦੇ ਸਨ, ਪਰ ਆਮ ਧਾਰਣਾ ਇਹ ਹੈ ਕਿ ਪਟੇਲ, ਜਿਨ੍ਹਾਂ ਨੂੰ ਕਾਂਗਰਸ ਵੱਲੋਂ ਹੜਤਾਲ ਕਮੇਟੀ ਦੇ ਮੈਂਬਰਾਂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਜਲਦਬਾਜ਼ੀ 'ਚ ਕੋਈ ਕਦਮ ਨਾ ਚੁੱਕਣ ਲਈ ਕਿਹਾ ਗਿਆ। ਪਟੇਲ ਨੇ ਰੇਟਿੰਗਸ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਗੌਰ ਕੀਤਾ ਜਾਵੇਗਾ ਅਤੇ ਜੇਕਰ ਉਹ ਆਤਮ ਸਮਰਪਣ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ, ਇਸ ਤੋਂ ਬਾਅਦ ਹੀ ਰੇਟਿੰਗਸ ਨੇ ਆਪਣੀ ਹੜਤਾਲ ਵਾਪਸ ਲਈ।

ਜਿਵੇਂ ਕਿ ਕਪੂਰ ਨੇ ਆਪਣੀ ਕਿਤਾਬ '1946 ਦ ਲਾਸਟ ਵਾਰ ਆਫ਼ ਇੰਡੀਪੈਂਡੈਂਸ: ਰਾਇਲ ਇੰਡੀਅਨ ਨੇਵੀ ਮਿਊਨਿਟੀ' ਵਿੱਚ ਵਿਸਥਾਰ ਨਾਲ ਲਿਖਿਆ ਹੈ, ਰੇਟਿੰਗਸ ਨਾਲ ਹੋਈ ਦਗਾਬਾਜ਼ੀ ਸਾਡੇ ਇਤਿਹਾਸ 'ਚ ਭਾਰਤੀ ਰਾਸ਼ਟਰਵਾਦ ਅਤੇ ਰਾਸ਼ਟਰੀ ਲੀਡਰਸ਼ਿਪ ਦੀ ਅਸਫਲਤਾ ਦਾ ਇਕ ਉਦਾਸ ਤੇ ਦੁਖਦਾਈ ਅਧਿਆਏ ਹੈ। ਮਲਾਹਾਂ ਨੂੰ ਕੈਦ ਕਰ ਲਿਆ ਗਿਆ, ਕੈਂਪਾਂ 'ਚ ਰੱਖਿਆ ਗਿਆ, ਉਨ੍ਹਾਂ ਦੇ ਬਕਾਏ ਅਦਾ ਕੀਤੇ ਬਿਨਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਫਿਰ ਪਿੰਡਾਂ 'ਚ ਭੇਜ ਦਿੱਤਾ ਗਿਆ। ਇਤਿਹਾਸ ਨੇ ਉਨ੍ਹਾਂ ਨੂੰ ਵੀ ਅਲੋਪ ਕਰ ਦਿੱਤਾ ਹੈ। ਇੱਥੇ ‘ਅਸਫ਼ਲਤਾ’ ਸ਼ਬਦ ਉਸ ਪੱਥਰ ਦੀ ਕਠੋਰ ਹਕੀਕਤ ਨੂੰ ਬਿਆਨ ਕਰਨ ਲਈ ਨਾਕਾਫ਼ੀ ਹੈ ਜਿਸ ਨੇ ਪਟੇਲ, ਆਜ਼ਾਦ, ਨਹਿਰੂ ਅਤੇ ਜਿਨਾਹ ਨੂੰ ਰੇਟਿੰਗਸ ਨੂੰ ਬਘਿਆੜਾਂ ਅੱਗੇ ਸੁੱਟਣ ਨੂੰ ਪ੍ਰੇਰਿਤ ਕੀਤਾ। ਜਿਹੜੇ ਲੋਕ ਕਾਂਗਰਸ ਨੂੰ ਸਿਰਫ਼ ਸੱਤਾ ਦੀ ਖ਼ਾਤਰ ਇਕ ਸੰਗਠਨ ਵਜੋਂ ਦੇਖਦੇ ਹਨ, ਉਨ੍ਹਾਂ ਦੇ ਨਜ਼ਰੀਏ ਤੋਂ ਇਹ ਨਿਸ਼ਚਿਤ ਤੌਰ 'ਤੇ ਤਰਕਪੂਰਨ ਵਿਆਖਿਆ ਹੈ। ਉਸ ਸਮੇਂ ਇਕ ਦੇਸ਼ ਦੀ ਵਿਰਾਸਤ ਹੱਥਾਂ 'ਚ ਆਉਣ ਵਾਲੀ ਸੀ, ਜਿਸ ਦਾ ਇਕ ਹਿੱਸਾ ਕਾਂਗਰਸ ਅਤੇ ਦੂਜਾ ਮੁਸਲਿਮ ਲੀਗ ਕੋਲ ਨੂੰ ਮਿਲਣਾ ਸੀ ਅਤੇ ਅਜਿਹੀ ਸਥਿਤੀ 'ਚ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ 'ਚ ਬਗ਼ਾਵਤ ਬਰਦਾਸ਼ਤ ਨਹੀਂ ਕੀਤਾ ਜਾ ਸਕਦੀ ਸੀ। ਪਟੇਲ ਦੀ ਜਿਸ ਫੌਲਾਦੀ ਵਿਹਾਰਕਤਾ ਅਤੇ ਦ੍ਰਿੜਤਾ ਲਈ ਅੱਜ ਸਿਆਸਤਦਾਨ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨ, ਨੇ ਰੇਟਿੰਗਸ ਦੇ ਆਤਮ ਸਮਰਪਣ ਦੇ ਫ਼ੈਸਲੇ 'ਤੇ ਆਪਣੀ ਕਾਰਵਾਈ ਦੇ ਬਚਾਅ 'ਚ ਲਿਖਿਆ: "ਫੌਜ ਵਿੱਚ ਅਨੁਸ਼ਾਸਨ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ... ਸਾਨੂੰ ਆਜ਼ਾਦ ਭਾਰਤ 'ਚ ਫੌਜ ਦੀ ਲੋੜ ਪਵੇਗੀ।

1946 'ਚ ਹੋਈ ਰਾਇਲ ਭਾਰਤੀ ਜਲ ਸੈਨਾ ਬਗ਼ਾਵਤ ਨਾਲ ਜੁੜੇ ਕਈ ਹੋਰ ਰੋਚਕ ਸਵਾਲ ਉੱਭਰਦੇ ਹਨ, ਜਿਨ੍ਹਾਂ ਨੂੰ ਇੱਥੇ ਨਹੀਂ ਚੁੱਕਿਆ ਜਾ ਸਕਦਾ। ਪਰ ਅੰਤ 'ਚ ਦੋ ਬਿੰਦੂਆਂ ਨੂੰ ਪਾਠਕਾਂ ਸਾਹਮਣੇ ਕੁੱਝ ਵੱਧ ਚਿੰਤਨ ਲਈ ਰੱਖਿਆ ਜਾ ਸਕਦਾ ਹੈ। ਪਹਿਲੀ ਗੱਲ, ਰੇਟਿੰਗਸ ਨੂੰ ਪੂਰਾ ਸਮਰਥਨ ਦੇਣ ਦਾ ਸਿਹਰਾ ਸਿਰਫ਼ ਖੱਬੇਪੱਖੀਆਂ ਦੇ ਹਿੱਸਾ 'ਚ ਜਾਂਦਾ ਹੈ, ਪਰ ਸਾਨੂੰ ਇਹ ਵੀ ਯਾਦ ਹੈ ਕਿ ਉਹ ਭਾਰਤ ਛੱਡੋ ਅੰਦੋਲਨ ਨੂੰ ਆਪਣੇ ਸਮਰਥਨ ਦੇਣ ਨਾ ਦੇਣ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜ਼ਮੀਨ ਗੁਆ ਦਿੱਤੀ ਸੀ, ਪਰ  ਉਨ੍ਹਾਂ ਨੇ ਹਾਲੇ ਉਮੀਦ ਨਹੀਂ ਛੱਡੀ ਹੈ। ਕਈ ਮਾਈਨਿਆਂ 'ਚ ਭਾਰਤੀ ਖੱਬੇਪੱਖੀਆਂ ਬਾਰੇ ਇਕ ਦਿਲਚਸਪ ਤੱਥ ਇਹ ਹੈ ਕਿ ਇਸ ਦੀਆਂ ਵੱਖ-ਵੱਖ ਕਿਸਮਾਂ ਹਨ ਅਤੇ ਕਈ ਖੱਬੇਪੱਖੀ ਸੰਵਿਧਾਨਕ ਫਰੇਮਵਰਕ ਦੇ ਅੰਦਰ ਸੁਲ੍ਹਾ ਦੇ ਮੌਕੇ ਦੀ ਤਲਾਸ਼ ਕਰ ਰਹੇ ਹਨ। ਕੁਝ ਲੋਕ ਬਗ਼ਾਵਤ ਨੂੰ ਮਿਲੇ ਕਮਿਊਨਿਸ਼ਟ ਸਮਰਥਨ ਨੂੰ ਅੱਜ ਵੀ ਸੰਦੇਹ ਵਜੋਂ ਵੇਖਦੇ ਹੋਏ ਇਸ ਦੀ ਗੰਭੀਰ ਵਿਵੇਚਨਾ ਦੀ ਆਸ ਕਰਦੇ ਹਨ, ਕਿਉਂਕਿ ਬਹੁਤ ਸਾਰੇ ਕਮਿਊਨਿਸਟ ਰਾਸ਼ਟਰਾਂ 'ਚ ਫ਼ੌਜ ਅੰਦਰ ਬਗ਼ਵਤ ਦੀ ਆਵਾਜ਼ ਨੂੰ ਬੇਰਹਿਮੀ ਨਾਲ ਦਰੜਿਆ ਗਿਆ ਹੈ।

ਦੂਜੀ ਗੱਲ, ਜਿਸ ਵੱਲ ਹਰ ਟਿੱਪਣੀਕਾਰ ਨੇ ਧਿਆਨ ਦਿਵਾਇਆ ਅਤੇ ਖੁਦ ਰੇਟਿੰਗਸ ਨੇ ਇਸ ਨੂੰ ਬਹੁਤ ਸਪੱਸ਼ਟਤਾ ਨਾਲ ਪੇਸ਼ ਕੀਤਾ ਕਿ ਇਸ ਬਗ਼ਾਵਤ 'ਚ ਹਿੰਦੂ-ਮੁਸਲਿਮ ਇਸ ਟੀਚੇ ਲਈ ਮੋਢੇ ਨਾਲ ਮੋਢਾ ਜੋੜ ਕੇ ਲੜੇ ਅਤੇ ਇਕ-ਦੂਜੇ ਲਈ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਜੇ ਅਸਲ 'ਚ ਅਜਿਹਾ ਸੀ ਤਾਂ ਹੋਰ ਅਜਿਹੇ ਕਾਰਨ ਨਜ਼ਰ ਆਉਂਦੇ ਹਨ ਕਿ ਭਾਰ 'ਚ ਕੁਝ ਲੋਕ ਇਸ ਦੇਸ਼ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੀ ਰਾਹ 'ਤੇ ਧੱਕਣਾ ਚਾਹੁੰਦੇ ਹਨ। ਤਾਂ ਜੋ ਉਹ  ਧਾਰਮਿਕ ਤੌਰ 'ਤੇ ਵੰਡ ਕਰਨ ਦੀ ਆਪਣੀ ਤਾਕਤ ਦਾ ਜਸ਼ਨ ਮਨਾ ਸਕਣ। ਜਿਹੜੇ ਸੋਚਦੇ ਹਨ ਕਿ ਇਸ ਬਗ਼ਾਵਤ ਨੇ ਬ੍ਰਿਟਿਸ਼ ਰਾਜ ਦੇ ਅੰਤ ਵੱਲ ਵਧ ਦੀ ਰਫ਼ਤਾਰ ਵਧਾ ਦਿੱਤੀ ਸੀ, ਉਨ੍ਹਾਂ ਤੋਂ ਇਲਾਵਾ ਵੀ ਇਸ ਬਗ਼ਾਵਤ 'ਚ ਸਾਰਿਆਂ ਲਈ ਕੁੱਝ ਨਾ ਕੁੱਝ ਹੈ। ਪਰ ਇਹ ਦੁਖਦਾਈ ਹੈ ਕਿ ਬਗ਼ਾਵਤ ਦਾ ਇਹ ਅਧਿਆਇ ਸਾਡੇ ਲੰਬੇ ਆਜ਼ਾਦੀ ਸੰਘਰਸ਼ ਦੇ ਆਖਰੀ ਸਤਰਾਂ 'ਚ ਦਰਜ ਹੁੰਦਾ ਹੈ ਤੇ ਇਤਿਹਾਸ 'ਚ ਲਗਭਗ ਲੁਕਿਆ ਹੋਇਆ ਹੈ।

(ਨੋਟ - ਉੱਪਰ ਦਿੱਤੇ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ। ਇਹ ਜ਼ਰੂਰੀ ਨਹੀ ਹੈ ਕਿ ABP ਨਿਊਜ਼ ਗਰੁੱਪ ਨੂੰ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਜੁੜੇ ਸਾਰੇ ਦਾਅਵੇ ਅਤੇ ਇਤਰਾਜ਼ ਲਈ ਸਿਰਫ਼ ਲੇਖਕ ਹੀ ਜ਼ਿੰਮੇਵਾਰ ਹੈ।)