LPG Prices To Redued : ਆਮ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਕਿ ਦੇਸ਼ 'ਚ LPG ਦੀਆਂ ਕੀਮਤਾਂ ਕਦੋਂ ਘੱਟਣਗੀਆਂ। ਹੁਣ ਸਰਕਾਰ ਨੇ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ 'ਚ ਗੈਸ ਦੀਆਂ ਕੀਮਤਾਂ 'ਚ ਕਮੀ ਆਉਂਦੀ ਹੈ ਤਾਂ ਸਰਕਾਰ ਜਲਦ ਹੀ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕਟੌਤੀ ਕਰੇਗੀ। ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਘਟਾਉਣ 'ਤੇ ਵਿਚਾਰ ਕਰੇਗੀ। ਮੌਜੂਦਾ ਸਮੇਂ 'ਚ ਅੰਤਰਰਾਸ਼ਟਰੀ ਬਾਜ਼ਾਰ 'ਚ ਗੈਸ 750 ਡਾਲਰ ਪ੍ਰਤੀ ਮੀਟ੍ਰਿਕ ਟਨ ਦੇ ਹਿਸਾਬ ਨਾਲ ਵਿਕ ਰਹੀ ਹੈ।
ਗੈਸ ਸਿਲੰਡਰ ਦੀਆਂ ਕੀਮਤਾਂ ਲਈ ਗਲੋਬਲ ਸਥਿਤੀ ਜ਼ਿੰਮੇਵਾਰ
ਡੀਐਮਕੇ ਦੇ ਸੰਸਦ ਮੈਂਬਰ ਡਾ.ਵੀਰਸਵਾਮੀ ਕਲਾਨਿਧੀ ਨੇ ਦੇਸ਼ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਬਾਰੇ ਸਵਾਲ ਪੁੱਛਿਆ। ਉਨ੍ਹਾਂ ਪ੍ਰਸ਼ਨ ਕਾਲ ਦੌਰਾਨ ਪੁੱਛਿਆ ਕਿ ਭਾਰਤ ਵਿੱਚ ਗੈਸ ਦੀਆਂ ਕੀਮਤਾਂ ਕਦੋਂ ਹੇਠਾਂ ਆਉਣਗੀਆਂ। ਇਸ ਸਵਾਲ ਦੇ ਜਵਾਬ ਵਿੱਚ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗੈਸ ਦੀ ਕੀਮਤ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਅਜਿਹੀਆਂ ਤਿਆਰੀਆਂ ਕਰ ਰਹੀ ਹੈ ਕਿ ਦੇਸ਼ ਵਿੱਚ ਗੈਸ ਦੀ ਕੋਈ ਕਮੀ ਨਹੀਂ ਰਹੇਗੀ। ਇਸ ਨਾਲ ਗੈਸ ਦੀ ਕੀਮਤ ਘੱਟ ਕਰਨ 'ਚ ਮਦਦ ਮਿਲੇਗੀ।

ਸਰਕਾਰ ਲੋਕਾਂ ਦੀਆਂ ਮੰਗਾਂ ਵੱਲ ਦੇ ਰਹੀ ਧਿਆਨ
ਇਸ ਦੇ ਨਾਲ ਹੀ ਪੈਟਰੋਲੀਅਮ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦੇਸ਼ ਦੇ ਗਰੀਬ ਲੋਕਾਂ ਦੀਆਂ ਮੰਗਾਂ ਪ੍ਰਤੀ 'ਸੰਵੇਦਨਸ਼ੀਲ' ਹੈ। ਸਾਊਦੀ ਅਰਬ 'ਚ ਗੈਸ ਦੀਆਂ ਕੀਮਤਾਂ 'ਚ 330 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ ਪਰ ਸਰਕਾਰ ਨੇ ਇਸ ਦੇ ਮੁਕਾਬਲੇ ਰਸੋਈ ਗੈਸ ਦੀਆਂ ਕੀਮਤਾਂ 'ਚ ਬਹੁਤ ਘੱਟ ਵਾਧਾ ਕੀਤਾ ਹੈ। ਅਜਿਹੇ 'ਚ ਜੇਕਰ ਸਾਊਦੀ ਅਰਬ 'ਚ ਗੈਸ ਦੀਆਂ ਕੀਮਤਾਂ 'ਚ ਕਟੌਤੀ ਹੁੰਦੀ ਹੈ ਤਾਂ ਇਸ ਦਾ ਅਸਰ ਦੇਸ਼ 'ਚ ਮਿਲਣ ਵਾਲੇ LPG ਸਿਲੰਡਰ 'ਤੇ ਵੀ ਦੇਖਣ ਨੂੰ ਮਿਲੇਗਾ। ਅਜਿਹੇ 'ਚ ਸਰਕਾਰ ਆਮ ਲੋਕਾਂ ਨੂੰ ਸਸਤੇ ਗੈਸ ਸਿਲੰਡਰ ਮੁਹੱਈਆ ਕਰਵਾ ਸਕੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਝੜਪ ਮਗਰੋਂ 39 ਜਣਿਆਂ ਖਿਲਾਫ ਕੇਸ ਦਰਜ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਕਿੰਨੀ ਮਹਿੰਗੀ ਹੈ ਐਲਪੀਜੀ
ਕਿੰਨੀ ਮਹਿੰਗੀ ਹੈ ਐਲਪੀਜੀ
2022 ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਭਗ 150 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਹੈ। ਵੈਸੇ ਵੀ ਵਿਰੋਧੀ ਧਿਰ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਚਾਰੇ ਪਾਸੇ ਹਮਲਾ ਬੋਲ ਰਹੀ ਹੈ। ਵਿਰੋਧੀ ਧਿਰ ਮਹਿੰਗੀ ਰਸੋਈ ਗੈਸ 'ਤੇ ਸਵਾਲ ਉਠਾ ਰਹੀ ਹੈ ਅਤੇ ਯਾਦ ਦਿਵਾ ਰਹੀ ਹੈ ਕਿ ਕਿਵੇਂ 2014 'ਚ ਘਰੇਲੂ ਰਸੋਈ ਗੈਸ 414 ਰੁਪਏ ਪ੍ਰਤੀ ਸਿਲੰਡਰ 'ਤੇ ਉਪਲਬਧ ਸੀ। ਰਾਜਸਥਾਨ ਦੀ ਕਾਂਗਰਸ ਸਰਕਾਰ ਨੇ 1 ਅਪ੍ਰੈਲ 2023 ਨੂੰ 500 ਰੁਪਏ ਵਿੱਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ।