Happy Chocolate Day 2023: ਹਰ ਸਾਲ ਵੈਲੇਨਟਾਈਨ ਵੀਕ ਪੂਰੀ ਦੁਨੀਆ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਪੂਰਾ ਹਫ਼ਤਾ ਪਿਆਰ ਅਤੇ ਪਿਆਰ ਦੀ ਸ਼ਕਤੀ ਨੂੰ ਸਮਰਪਿਤ ਹੁੰਦਾ ਹੈ। ਵੈਲੇਨਟਾਈਨ ਵੀਕ 7 ਫਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ। ਇਹ ਹਫ਼ਤਾ ਰੋਜ਼ ਡੇ ਯਾਨੀ 7 ਫਰਵਰੀ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ 14 ਫਰਵਰੀ ਨੂੰ ਵੈਲੇਨਟਾਈਨ ਡੇ 'ਤੇ ਖ਼ਤਮ ਹੁੰਦਾ ਹੈ। ਰੋਜ਼ ਡੇਅ ਅਤੇ ਪ੍ਰਪੋਜ਼ ਡੇ ਤੋਂ ਬਾਅਦ ਚਾਕਲੇਟ ਡੇ ਆਉਂਦਾ ਹੈ। ਅੱਜ ਦੁਨੀਆ ਭਰ ਦੇ ਲੋਕ ਇੱਕ ਦੂਜੇ ਨੂੰ ਚਾਕਲੇਟ ਦੇ ਕੇ ਇਸ ਦਿਨ ਨੂੰ ਮਨਾ ਰਹੇ ਹਨ।


ਕੋਕੋ ਬੀਨਸ ਤੋਂ ਪ੍ਰਾਪਤ ਚਾਕਲੇਟ ਨੂੰ ਸ਼ੁਰੂ ਵਿੱਚ ਕੁਲੀਨ ਵਰਗ ਲਈ ਇੱਕ ਵਿਦੇਸ਼ੀ ਫੂਡ ਆਈਟਮ ਮੰਨਿਆ ਜਾਂਦਾ ਸੀ। ਹਾਲਾਂਕਿ ਹੁਣ ਇਹ ਪੂਰੀ ਦੁਨੀਆ ਵਿੱਚ ਹਰ ਕਿਸੇ ਲਈ ਇੱਕ ਆਮ ਗੱਲ ਬਣ ਗਈ ਹੈ। ਇਹ ਚਾਕਲੇਟ ਖਾਣ 'ਚ ਬਹੁਤ ਹੀ ਸੁਆਦ ਲੱਗਦੀ ਹੈ, ਇਸ ਲਈ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਨਾ ਸਿਰਫ ਸਵਾਦਿਸ਼ਟ ਹੁੰਦੀ ਹੈ, ਸਗੋਂ ਇਹ ਸਿਹਤ ਲਈ ਵੀ ਕਈ ਤਰੀਕਿਆਂ ਨਾਲ ਬਹੁਤ ਫਾਇਦੇਮੰਦ ਹੁੰਦੀ ਹੈ।


ਇਹ ਵੀ ਪੜ੍ਹੋ: Happy Chocolate Day 2023 Wishes: ਚਾਕਲੇਟ ਤੋਂ ਪਹਿਲਾਂ ਆਪਣੇ ਲੇਡੀਲਵ ਨੂੰ ਭੇਜੋ ਇਹ ਮੈਸੇਜ, ਦਿਲ ‘ਚ ਘੁਲ ਜਾਵੇਗੀ ਮਿਠਾਸ


ਐਂਟੀਆਕਸੀਡੈਂਟਸ ਨਾਲ ਭਰਪੂਰ: ਚਾਕਲੇਟ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਕਾਰਨ, ਚਾਕਲੇਟ ਸਰੀਰ ਦੇ ਇਨਸੁਲਿਨ ਪ੍ਰਤੀਰੋਧ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਅਤੇ ਸ਼ੂਗਰ ਦੇ ਜੋਖਮ ਨੂੰ ਘਟਾ ਸਕਦੀ ਹੈ। ਡਾਰਕ ਚਾਕਲੇਟ ਵਿੱਚ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ।


ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ ਹੈ: ਮਾਹਰਾਂ ਦਾ ਦਾਅਵਾ ਹੈ ਕਿ ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਚਾਕਲੇਟ ਇਕ ਈਫੈਕਟਿਵ ਫੂਡ ਆਈਟਮ ਹੈ। ਇਹ ਸਰੀਰ ਵਿੱਚ ਮਾੜੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ।



ਮੂਡ ਚੰਗਾ ਰੱਖਣ 'ਚ ਮਦਦਗਾਰ: ਚਾਕਲੇਟ ਵੀ ਮੂਡ ਨੂੰ ਚੰਗਾ ਰੱਖਣ 'ਚ ਮਦਦ ਕਰਦੀ ਹੈ। ਇਸ 'ਚ ਮੌਜੂਦ ਪੋਸ਼ਕ ਤੱਤਾਂ ਕਾਰਨ ਤੁਹਾਨੂੰ ਚਾਕਲੇਟ ਖਾਣ ਤੋਂ ਬਾਅਦ ਚੰਗਾ ਮਹਿਸੂਸ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਕੁਝ ਚੰਗੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਇਹੀ ਕਾਰਨ ਹੈ ਕਿ ਥੋੜ੍ਹੀ ਮਾਤਰਾ 'ਚ ਚਾਕਲੇਟ ਖਾਣ ਨਾਲ ਤੁਹਾਡਾ ਮੂਡ ਚੰਗਾ ਰਹਿੰਦਾ ਹੈ।


ਇਹ ਵੀ ਪੜ੍ਹੋ: Chocolate Day 2023 : ਆਪਣੀ ਪ੍ਰੇਮਿਕਾ ਨੂੰ ਦਿਓ ਦੁਨੀਆ ਦੀ ਸਭ ਤੋਂ ਮਹਿੰਗੀ ਚਾਕਲੇਟ, ਕੀਮਤ 12 ਕਰੋੜ ਤੋਂ ਵੱਧ


ਐਨਰਜੀ ਬੂਸਟਰ: ਚਾਕਲੇਟ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਚਾਕਲੇਟ ਇੱਕ ਵਧੀਆ ਪ੍ਰੀ-ਵਰਕਆਊਟ ਅਤੇ ਪੋਸਟ-ਵਰਕਆਊਟ ਸਨੈਕ ਵੀ ਸਾਬਤ ਹੋ ਸਕਦੀ ਹੈ। ਚਾਕਲੇਟ ਕਸਰਤ ਤੋਂ ਬਾਅਦ ਤੁਹਾਡੀਆਂ ਮਾਸਪੇਸ਼ੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਜਦਕਿ ਕਸਰਤ ਤੋਂ ਪਹਿਲਾਂ ਡਾਰਕ ਚਾਕਲੇਟ ਖਾਣਾ ਤੁਹਾਨੂੰ ਊਰਜਾ ਪ੍ਰਦਾਨ ਕਰ ਸਕਦਾ ਹੈ।