Research On Aging Effect : ਹਰ ਕੋਈ ਹਮੇਸ਼ਾ ਸੁੰਦਰ ਦਿਖਣਾ ਅਤੇ ਜਵਾਨ ਰਹਿਣਾ ਚਾਹੁੰਦਾ ਹੈ। ਇਸ ਦੇ ਲਈ ਬਾਜ਼ਾਰ 'ਚ ਹਜ਼ਾਰਾਂ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਆਉਂਦੇ ਹਨ। ਹਰ ਥਾਂ ਯੰਗ ਦਿਖਾਉਣ ਦਾ ਦਾਅਵਾ ਕਰਨ ਵਾਲੇ ਉਤਪਾਦਾਂ ਦੇ ਇਸ਼ਤਿਹਾਰ ਲੱਗੇ ਹੁੰਦੇ ਹਨ। ਹਾਲਾਂਕਿ ਇਨ੍ਹਾਂ ਦਾ ਕੋਈ ਖਾਸ ਅਸਰ ਨਹੀਂ ਹੁੰਦਾ, ਕਿਉਂਕਿ ਵਿਅਕਤੀ ਦੀ ਉਮਰ ਹਰ ਦਿਨ ਵਧਦੀ ਰਹਿੰਦੀ ਹੈ। ਪਰ ਇੱਕ ਲੰਬੀ ਰਿਸਰਚ ਤੋਂ ਬਾਅਦ ਵਿਗਿਆਨੀਆਂ ਨੂੰ ਉਮਰ ਘੱਟ ਕਰਨ 'ਚ ਸਫਲਤਾ ਮਿਲੀ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿ। ਹਾਰਵਰਡ ਮੈਡੀਕਲ ਸਕੂਲ ਅਤੇ ਬੋਸਟਨ ਯੂਨੀਵਰਸਿਟੀ ਦੀ ਇਸ ਸਾਂਝੀ ਰਿਸਰਚ 'ਚ ਕੁਝ ਵਿਗਿਆਨੀਆਂ ਨੇ ਆਪਣੇ ਪ੍ਰਯੋਗ 'ਚ ਕੁਝ ਅਜਿਹਾ ਕੀਤਾ, ਜਿਸ ਨਾਲ ਉਮਰ ਘਟਦੀ ਹੈ ਅਤੇ ਚਮੜੀ ਪਹਿਲਾਂ ਦੀ ਤਰ੍ਹਾਂ ਜਵਾਨ ਅਤੇ ਚਮਕਦਾਰ ਦਿਖਾਈ ਦਿੰਦੀ ਹੈ। ਨਾ ਸਿਰਫ ਚਮੜੀ ਸਗੋਂ ਜਵਾਨੀ ਵਰਗੀ ਚੁਸਤੀ-ਫੁਰਸੀ ਵੀ ਵਾਪਸ ਆ ਜਾਂਦੀ ਹੈ। ਇਸ ਰਿਸਰਚ ਨੂੰ ਵਿਗਿਆਨਕ ਜਰਨਲ ਸੈੱਲ 'ਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।
ਵਿਗਿਆਨੀਆਂ ਨੇ ਫਿਲਹਾਲ ਇਹ ਪ੍ਰਯੋਗ ਚੂਹਿਆਂ 'ਤੇ ਕੀਤਾ, ਜਿਸ 'ਚ ਉਨ੍ਹਾਂ ਨੂੰ ਸਫਲਤਾ ਮਿਲੀ ਹੈ। ਅਜਿਹੇ 'ਚ ਜੇਕਰ ਇਨ੍ਹਾਂ ਮਾਹਿਰਾਂ ਦੀ ਇਸ ਰਿਸਰਚ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਕੋਈ 50 ਸਾਲ ਦਾ ਵਿਅਕਤੀ ਵੀ 30 ਸਾਲ ਦੇ ਨੌਜਵਾਨ ਵਰਗੀ ਤਾਕਤ ਅਤੇ ਚਮੜੀ 'ਤੇ ਵੀ ਉਸੇ ਉਮਰ ਵਾਲਾ ਗਲੋਅ ਵਾਪਸ ਪਾ ਸਕੇਗਾ। ਆਓ ਜਾਣਦੇ ਹਾਂ ਇਸ ਰਿਸਰਚ ਨਾਲ ਜੁੜੀ ਦਿਲਚਸਪ ਜਾਣਕਾਰੀ...
ਬੁਢਾਪਾ ਇੱਕ ਰਿਵਰਸਿਬਲ ਪ੍ਰੋਸੈੱਸ ਹੈ
ਖੋਜਕਰਤਾ ਡੇਵਿਡ ਸਿੰਕਲੇਅਰ ਦਾ ਕਹਿਣਾ ਹੈ ਕਿ ਬੁਢਾਪਾ ਇੱਕ ਰਿਵਰਸਿਬਲ ਪ੍ਰੋਸੈੱਸ ਹੈ, ਜਿਸ ਨਾਲ ਛੇੜਛਾੜ ਸੰਭਵ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਸੈੱਲ ਸੁਸਤ ਹੋ ਜਾਂਦੇ ਹਨ ਤਾਂ ਉਮਰ 'ਚ ਬਦਲਾਅ ਦਿਖਾਈ ਦਿੰਦਾ ਹੈ, ਪਰ ਇਹ ਰਿਸਰਚ ਇਸ ਸਿਧਾਂਤ ਨੂੰ ਨਕਾਰਦੀ ਜਾਪਦੀ ਹੈ। ਹਾਰਵਰਡ ਮੈਡੀਕਲ ਸਕੂਲ ਦੀ ਨਵੀਂ ਖੋਜ 'ਚ ਵਿਗਿਆਨੀਆਂ ਨੇ ਬੁੱਢੇ ਅਤੇ ਕਮਜ਼ੋਰ ਨਜ਼ਰ ਵਾਲੇ ਚੂਹਿਆਂ ਨੂੰ ਫਿਰ ਤੋਂ ਜਵਾਨ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨੂੰ ਉਲਟਾ ਵੀ ਕੀਤਾ ਜਾ ਸਕਦਾ ਹੈ, ਮਤਲਬ ਸਮੇਂ ਤੋਂ ਪਹਿਲਾਂ ਨੌਜਵਾਨ ਨੂੰ ਬੁੱਢਾ ਕਰਨਾ ਵੀ ਸੰਭਵ ਹੈ।
ਚੂਹਿਆਂ ਨੂੰ ਕਿਵੇਂ ਕੀਤਾ ਜਵਾਨ?
ਸੈੱਲ 'ਚ ਪ੍ਰਕਾਸ਼ਿਤ ਇਸ ਰਿਸਰਚ ਦਾ ਨਾਂਅ ਲੌਸ ਆਫ਼ ਐਪੀਜੈਨੇਟਿਕ ਇਨਫਰਮੇਸ਼ਨ ਏਜ਼ ਕਾਜ਼ ਆਫ਼ ਮੈਮਲੀਅਨ ਏਜਿੰਗ ਹੈ। ਖੋਜਕਰਤਾ ਸਿਨਕਲੇਅਰ ਦਾ ਮੰਨਣਾ ਹੈ ਕਿ ਬੁਢਾਪਾ ਅਸਲ 'ਚ ਸੈੱਲਾਂ ਦੇ ਆਪਣੇ ਡੀਐਨਏ ਨੂੰ ਸਹੀ ਢੰਗ ਨਾਲ ਪੜ੍ਹਨ ਦੇ ਯੋਗ ਨਾ ਹੋਣ ਦਾ ਨਤੀਜਾ ਹੈ। ਇਹ ਰਿਸਰਚ ਲਗਭਗ ਇੱਕ ਸਾਲ ਤੱਕ ਚੱਲੀ। ਇਸ ਦੌਰਾਨ ਬੁੱਢੇ ਅਤੇ ਕਮਜ਼ੋਰ ਨਜ਼ਰ ਵਾਲੇ ਚੂਹਿਆਂ 'ਚ ਮਨੁੱਖੀ ਬਾਲਗ ਚਮੜੀ ਦੇ ਸੈੱਲ ਪਾਏ ਗਏ, ਜਿਸ ਕਾਰਨ ਉਹ ਚੂਹੇ ਕੁਝ ਹੀ ਦਿਨਾਂ 'ਚ ਚੰਗੀ ਤਰ੍ਹਾਂ ਦੇਖਣ ਦੇ ਸਮਰੱਥ ਹੋ ਗਏ। ਬਾਅਦ 'ਚ ਦਿਮਾਗ, ਮਾਸਪੇਸ਼ੀਆਂ ਅਤੇ ਗੁਰਦਿਆਂ ਦੇ ਸੈੱਲਾਂ ਨੂੰ ਵੀ ਇਸੇ ਤਰ੍ਹਾਂ ਜਵਾਨ ਬਣਾਇਆ ਗਿਆ। ਹਾਲਾਂਕਿ ਇਹ ਖੋਜ ਚੂਹਿਆਂ ਦੇ ਬਹੁਤ ਛੋਟੇ ਗਰੁੱਪ 'ਤੇ ਕੀਤੀ ਗਈ ਸੀ, ਇਸ ਲਈ ਵਿਗਿਆਨੀ ਉਤਸ਼ਾਹਿਤ ਹਨ। ਪਰ ਅਜੇ ਤੱਕ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਇਹ ਤਰੀਕਾ ਮਨੁੱਖਾਂ 'ਤੇ ਵੀ ਬਰਾਬਰ ਪ੍ਰਭਾਵਸ਼ਾਲੀ ਹੋਵੇਗਾ। ਹਾਲਾਂਕਿ ਵਿਗਿਆਨੀ ਇਸ 'ਤੇ ਰਿਸਰਚ ਕਰ ਰਹੇ ਹਨ।