ਨਵੀਂ ਦਿੱਲੀ: ਅੱਜ ਨਵਾਂ ਵਿੱਤੀ ਸਾਲ 2021-22 ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਹੀ ਦਿਨ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ। ਅੱਜ ਇੱਕ ਅਪ੍ਰੈਲ ਤੋਂ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ।


ਹੁਣ ਵੀਰਵਾਰ ਤੋਂ ਰਸੋਈ ਗੈਸ ਸਿਲੰਡਰ 10 ਰੁਪਏ ਸਸਤਾ ਮਿਲੇਗਾ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL- Indian Oil Corporation Ltd.) ਨੇ ਬੁੱਧਵਾਰ ਸ਼ਾਮੀਂ ਇਹ ਜਾਣਕਾਰੀ ਦਿੱਤੀ। ਸਰਕਾਰੀ ਤੇਲ ਤੇ ਗੈਸ ਕੰਪਨੀਆਂ ਨੇ ਮਾਰਚ ਮਹੀਨੇ ਦੌਰਨ ਰਸੋਈ ਗੇਸ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ।


ਰਸੋਈ ਗੈਸ ਸਿਲੰਡਰ ਦੀਆਂ ਮਾਰਚ ਮਹੀਨੇ ਦੀਆਂ ਕੀਮਤਾਂ ਦੀ ਗੱਲ ਕਰੀਏ, ਤਾਂ ਇੰਡੇਨ (Indane) ਦੇ 14.2 ਕਿਲੋਗ੍ਰਾਮ ਦੇ ਨਾਨ-ਸਬਸੀਡਾਈਜ਼ਡ ਸਿਲੰਡਰ ਦੀ ਕੀਮਤ ਦਿੱਲੀ ’ਚ 819 ਰੁਪਏ, ਕੋਲਕਾਤਾ ’ਚ 845 ਰੁਪਏ, ਮੁੰਬਈ ’ਚ 819 ਰੁਪਏ ਤੇ ਚੇਨਈ ’ਚ 835 ਰੁਪਏ ਹੋ ਗਈ ਹੈ।


ਇੰਡੇਨ ਦੇ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਮਾਰਚ ਮਹੀਨੇ ਦਿੱਲੀ ’ਚ 1,614 ਰੁਪਏ, ਕੋਲਕਾਤਾ ’ਚ 1,681.50 ਰੁਪਏ, ਮੁੰਬਈ ’ਚ 1,563.50 ਰੁਪਏ ਤੇ ਚੇਨਈ ’ਚ 1,730.50 ਰੁਪਏ ਹੋ ਗਈ ਹੈ।


IOCL ਅਨੁਸਾਰ ਨਵੰਬਰ 2020 ਤੋਂ ਹੀ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਕੱਚੇ ਤੇਲ ਦੇ ਮਾਮਲੇ ’ਚ ਦਰਾਮਦ ਉੱਤੇ ਵੱਧ ਨਿਰਭਰ ਹੈ ਤੇ ਕੀਮਤਾਂ ਬਾਜ਼ਾਰ ਨਾਲ ਜੁੜੀਆਂ ਹੋਈਆਂ ਹਨ। ਇਸੇ ਲਈ ਜਦੋਂ ਅੰਤਰਰਾਸ਼ਟਰੀ ਪੱਧਰ ਉੱਤੇ ਤੇਲ ਕੀਮਤਾਂ ਵਧਦੀਆਂ ਹਨ, ਤਾਂ ਭਾਰਤ ’ਚ ਵੀ ਉਸ ਦਾ ਅਸਰ ਵੇਖਣ ਨੂੰ ਮਿਲਦਾ ਹੈ।


ਯੂਰੋਪ ਤੇ ਏਸ਼ੀਆ ’ਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਵੈਕਸੀਨ ਦੇ ਸਾਈਡ ਇਫ਼ੈਕਟ ਨੂੰ ਲੈ ਕੇ ਚਿੰਤਾ ਦੇ ਚੱਲਦਿਆਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਮਾਰਚ 2021 ਦੇ ਦੂਜੇ ਪੰਦਰਵਾੜੇ ਦੌਰਾਨ ਨਰਮ ਪਈਆਂ ਹਨ। IOCL ਅਨੁਸਾਰ ਤੇਲ ਕੰਪਨੀਆਂ ਨੇ ਪਿਛਲੇ ਕੁਝ ਦਿਨਾਂ ਦੌਰਾਨ ਦਿੱਲੀ ’ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 60 ਪੈਸੇ ਤੇ 61 ਪੈਸੇ ਪ੍ਰਤੀ ਲਿਟਰ ਦੀ ਕੀਮੀ ਕੀਤੀ ਹੈ।


ਇਹ ਵੀ ਪੜ੍ਹੋ: ਅਮਰੀਕਾ 'ਚ ਫਾਇਰਿੰਗ ਦਾ ਕਹਿਰ, ਮਾਰਚ 'ਚ 47 ਵਾਰ ਚੱਲੀ ਗੋਲੀ, ਹੁਣ ਕੈਲੀਫ਼ੋਰਨੀਆ ’ਚ 4 ਮੌਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904