MacKenzie Scott Donates: ਐਮਜ਼ੌਨ ਕੰਪਨੀ ਦੇ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜੀ ਸਕੌਟ ਨੇ ਗੈਰ-ਮੁਨਾਫ਼ਾ ਸਿੱਖਿਆ ਲਈ $133.5 ਮਿਲੀਅਨ ਦਾਨ ਕੀਤੇ ਹਨ। ਉਸਨੇ ਦਾਨ ਦੇ ਮਾਮਲੇ ਵਿੱਚ ਆਪਣੇ ਸਾਬਕਾ ਪਤੀ ਜੈਫ ਬੇਜੋਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਸਕੌਟ ਦੀ ਜਾਈਦਾਦ ਲਗਪਗ 47 ਬਿਲੀਅਨ ਡਾਲਰ ਹੈ। ਮੈਕੇਂਜੀ ਨੇ ਉਨ੍ਹਾਂ ਭਾਈਚਾਰਿਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਸਕੂਲਾਂ ਨੂੰ $133.5 ਮਿਲੀਅਨ ਦਾਨ ਕੀਤੇ ਹਨ ਜੋ ਵਿੱਤੀ ਤੌਰ 'ਤੇ ਕਮਜ਼ੋਰ ਅਤੇ ਵਾਂਝੇ ਹਨ। ਸੀਆਈਐਸ ਨੇ ਇਸ ਦਾਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਮੈਕੇਂਜੀ ਸਕੌਟ ਦੀ ਪਹਿਲਕਦਮੀ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਦੇ ਪ੍ਰਕੋਪ ਦੇ ਵਿਚਕਾਰ ਬਹੁਤ ਸਾਰੇ ਪਛੜੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗੀ। ਖ਼ਾਸਕਰ ਉਸ ਸਮੇਂ ਜਦੋਂ ਮਹਾਂਮਾਰੀ ਨੇ ਵਿਦਿਆਰਥੀਆਂ ਨੂੰ ਘੱਟ ਸਰੋਤਾਂ ਨਾਲ ਨੁਕਸਾਨ ਪਹੁੰਚਾਇਆ। ਸੰਸਥਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਇਹ ਰਾਸ਼ੀ ਪਛੜੇ ਵਿਦਿਆਰਥੀਆਂ ਦੀ ਸਫਲਤਾ ਦੇ ਰਾਹ ਵਿੱਚ ਖੜ੍ਹੀਆਂ ਰੁਕਾਵਟਾਂ ਨੂੰ ਤੋੜਨ ਦੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ।
ਸਕੌਟ ਦਾ ਤੋਹਫ਼ਾ ਚੈਰਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਬੇਰੋਕ ਦਾਨ ਹੈ। ਚੈਰਿਟੀ ਦੇ ਪ੍ਰਧਾਨ ਅਤੇ ਸੀਈਓ, ਰੇ ਸਲਦਾਨਾ (Rey Saldaña) ਨੇ ਕਿਹਾ ਕਿ ਉਹ ਇਸ ਉਦਾਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਵਿਦਿਆਰਥੀਆਂ ਦੀ ਮਦਦ ਕਰਨ ਦਾ ਇਹ ਬਹੁਤ ਵੱਡਾ ਮੌਕਾ ਹੈ ਅਤੇ ਅਜਿਹੇ ਮੌਕੇ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਆਉਂਦੇ।
ਚੈਰਿਟੀ ਵਿੱਚ ਮੈਕੇਂਜੀ ਸਕੌਟ ਸਾਬਕਾ ਪਤੀ ਜੈਫ ਬੇਜੋਸ ਤੋਂ ਅੱਗੇ
ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਮੈਕੇਂਜੀ ਸਕੌਟ ਦੀ ਕੁੱਲ ਜਾਇਦਾਦ ਲਗਪਗ $47 ਬਿਲੀਅਨ ਹੈ। ਕਰੀਬ 25 ਸਾਲਾਂ ਦੇ ਵਿਆਹ ਤੋਂ ਬਾਅਦ 2019 ਵਿੱਚ ਐਮਜ਼ੌਨ ਦੇ ਸੰਸਥਾਪਕ ਜੈਫ ਬੇਜੋਸ ਨਾਲ ਤਲਾਕ ਲੈਣ ਤੋਂ ਬਾਅਦ ਉਸਦੀ ਦੌਲਤ ਵਿੱਚ ਵਾਧਾ ਹੋਇਆ। ਉਸ ਨੇ ਤਲਾਕ ਦੇ ਸਮਝੌਤੇ ਵਿੱਚ ਕੰਪਨੀ ਵਿੱਚ 4% ਹਿੱਸੇਦਾਰੀ ਹਾਸਲ ਕੀਤੀ।
ਦੱਸ ਦਈਏ ਕਿ ਪਿਛਲੇ ਸਾਲ ਜੂਨ ਵਿੱਚ ਉਸਨੇ 286 ਸੰਸਥਾਵਾਂ ਨੂੰ 2.7 ਬਿਲੀਅਨ ਡਾਲਰ ਦਾਨ ਕੀਤੇ। ਫੋਰਬਸ ਵਲੋਂ 19 ਜਨਵਰੀ ਨੂੰ ਪ੍ਰਕਾਸ਼ਿਤ ਅੰਕੜੇ ਮੁਤਾਬਕ, 51 ਸਾਲਾ ਸਕੌਟ ਨੇ ਆਪਣੀ ਦੌਲਤ ਚੋਂ 8.6 ਬਿਲੀਅਨ ਡਾਲਰ ਤੋਂ ਵੱਧ ਦਾਨ ਕੀਤੇ ਹਨ। ਜੋ ਕਿ ਉਸ ਦੇ ਸਾਬਕਾ ਪਤੀ ਜੈਫ ਬੇਜੋਸ ਤੋਂ ਲਗਪਗ ਚਾਰ ਗੁਣਾ ਵੱਧ ਹੈ।
ਇਹ ਵੀ ਪੜ੍ਹੋ: NASA Record: ਪੁਲਾੜ 'ਚ ਯਾਤਰੀ ਨੇ ਪੂਰੇ ਕੀਤੇ 300 ਦਿਨ, 30 ਮਾਰਚ ਨੂੰ ਲੈਂਡਿੰਗ ਕਰ ਤੋੜਣਗੇ ਨਾਸਾ ਦਾ ਰਿਕਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin