Astronaut Hits 300 Days in Space: ਨਾਸਾ ਦੇ ਪੁਲਾੜ ਯਾਤਰੀ ਮਾਰਕ ਵੈਂਡੇ ਹੇ (Astronaut Mark Vande Hei) ਨੇ ਪੁਲਾੜ ਵਿੱਚ 300 ਦਿਨ ਪੂਰੇ ਕਰ ਲਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਾਸਾ ਨੇ ਦੱਸਿਆ ਕਿ ਪੁਲਾੜ ਯਾਤਰੀ ਮਾਰਕ ਵੈਂਡੇ 9 ਅਪ੍ਰੈਲ 2021 ਨੂੰ ਇਸ ਯਾਤਰਾ 'ਤੇ ਰਵਾਨਾ ਹੋਏ ਸੀ। ਡੇ 30 ਮਾਰਚ ਨੂੰ ਧਰਤੀ ਦੇ ਚੱਕਰ ਵਿੱਚ ਲਗਾਤਾਰ 355 ਦਿਨ ਬਿਤਾਉਣ ਦੇ ਰਿਕਾਰਡ ਦੇ ਨਾਲ ਵਾਪਸ ਪਰਤਣਗੇ। 3 ਮਾਰਚ ਨੂੰ ਉਹ ਪੁਲਾੜ ਵਿਚ ਲਗਾਤਾਰ 328 ਦਿਨ ਬਿਤਾਉਣ ਵਾਲੀ ਕ੍ਰਿਸਟੀਨਾ ਕੋਚ ਨੂੰ ਪਛਾੜ ਕੇ ਦੁਨੀਆ ਭਰ ਵਿਚ ਸਭ ਤੋਂ ਲੰਬੇ ਪੁਲਾੜ ਯਾਤਰੀ ਵਜੋਂ ਆਪਣਾ ਸਥਾਨ ਸਥਾਪਿਤ ਕਰ ਲੈਣਗੇ।
ਵਰਤਮਾਨ ਵਿੱਚ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਔਰਤ ਦਾ ਰਿਕਾਰਡ ਕ੍ਰਿਸਟੀਨਾ ਕੋਚ ਦੇ ਨਾਂਅ ਹੈ। ਕੋਚ 328 ਦਿਨਾਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਹਿਣ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਅਤੇ ਮਿਸ਼ਨਾਂ ਨੂੰ ਪੂਰਾ ਕਰਨ ਤੋਂ ਬਾਅਦ ਧਰਤੀ 'ਤੇ ਵਾਪਸ ਆਈ ਸੀ। ਇਸ ਤੋਂ ਪਹਿਲਾਂ ਕੋਈ ਵੀ ਮਹਿਲਾ ਪੁਲਾੜ ਯਾਤਰੀ ਇੰਨੇ ਲੰਬੇ ਮਿਸ਼ਨ 'ਤੇ ਨਹੀਂ ਗਈ।
ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕੀ ਪੁਲਾੜ ਯਾਤਰੀ ਪੈਗੀ ਵਿਟਸਨ ਦੇ ਨਾਂਅ ਸੀ, ਜੋ 2016-17 ਦੌਰਾਨ ਸਟੇਸ਼ਨ ਕਮਾਂਡਰ ਦੇ ਤੌਰ 'ਤੇ 288 ਦਿਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਹੇ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਇਸ ਮਿਸ਼ਨ ਤੋਂ ਵਿਗਿਆਨੀਆਂ ਨੂੰ ਭਵਿੱਖ ਦੇ ਚੰਦਰ ਅਤੇ ਮੰਗਲ ਮਿਸ਼ਨ ਲਈ ਮਹੱਤਵਪੂਰਨ ਡਾਟਾ ਮਿਲਿਆ ਸੀ।
ਹਿਊਸਟਨ 'ਚ ਮਿਸ਼ਨ ਕੰਟਰੋਲ ਨੇ ਵਧਾਈ ਦਿੱਤੀ
ਹਿਊਸਟਨ ਵਿੱਚ ਮਿਸ਼ਨ ਕੰਟਰੋਲ ਤੋਂ CAPCOM Woody Hobaugh ਹੋਬੌਗ ਨੇ 300 ਨੂੰ ਪੂਰਾ ਕਰਨ ਦੇ ਇਸ ਮੌਕੇ 'ਤੇ ਵੈਂਡੇ ਹੇ ਅਤੇ ਫਲਾਈਟ ਇੰਜੀਨੀਅਰ ਪਿਓਟਰ ਡੁਬਰੋਵ ਦੋਵਾਂ ਨੂੰ ਵਧਾਈ ਦਿੱਤੀ। ਪੁਲਾੜ ਯਾਤਰੀ ਮਾਰਕ ਵੈਂਡੇ ਹੇ, ਫਲਾਈਟ ਇੰਜੀਨੀਅਰ ਡੁਬਰੋਵ ਅਤੇ ਸਟੇਸ਼ਨ ਕਮਾਂਡਰ ਐਂਟੋਨ ਸ਼ਕਾਪਲੇਰੋਵ ਮਾਰਚ ਦੇ ਅੰਤ ਵਿੱਚ ਸੋਯੂਜ਼ MS-19 ਚਾਲਕ ਦਲ ਵਿੱਚ ਸਵਾਰ ਹੋ ਕੇ ਧਰਤੀ 'ਤੇ ਵਾਪਸ ਪਰਤਣਗੇ। ਇਸ ਫੇਰੀ ਦੌਰਾਨ, ਚਾਲਕ ਦਲ ਦੇ ਮੈਂਬਰਾਂ ਨੇ ਆਪਣੀ ਪੁਲਾੜ ਜੀਵ ਵਿਗਿਆਨ ਅਤੇ ਮਨੁੱਖੀ ਖੋਜ ਗਤੀਵਿਧੀਆਂ ਨੂੰ ਜਾਰੀ ਰੱਖਿਆ। ਇਸ ਡੇਟਾ ਦੀ ਵਰਤੋਂ ਕਰਕੇ, ਵਿਗਿਆਨੀ ਸਿੱਖਣਗੇ ਕਿ ਪੁਲਾੜ ਅਤੇ ਧਰਤੀ 'ਤੇ ਸਿਹਤ ਨੂੰ ਕਿਵੇਂ ਸੁਧਾਰਿਆ ਜਾਵੇ।
ਇਹ ਵੀ ਪੜ੍ਹੋ: ਜਦੋਂ ਇੱਕੋ ਮੰਚ 'ਤੇ ਨਜ਼ਰ ਆਏ Sidhu ਅਤੇ Kunwar, ਜਾਣੋ ਆਖਰ ਕੀ ਹੈ ਅਸਲ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin