ਨਵੀਂ ਦਿੱਲੀ: ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ’ਚ ਖ਼ਾਲਿਸਤਾਨੀ ਭਾਰਤ ਵਿਰੋਧੀ ਭਾਵਨਾਵਾਂ ਭੜਕਾ ਰਹੇ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਦਾ ਛੋਟਾ ਸਮੂਹ ਭਾਰਤ ਵਿਰੋਧੀ ਭਾਵਨਾਵਾਂ ਭੜਕਾ ਰਿਹਾ ਹੈ ਤੇ ਕੇਂਦਰ ਸਰਕਾਰ ਇਸ ਮੁੱਦੇ ’ਤੇ ਕੈਨੇਡਾ ਦੇ ਸੰਪਰਕ ਵਿੱਚ ਹੈ।
Navjot Sidhu ਦੀ ਗਾਂਧੀ ਪਰਿਵਾਰ ਨਾਲ ਖੁੱਲ੍ਹੀ ਬਗਾਵਤ, ਕਿਹਾ ਟੌਪ 'ਤੇ ਬੈਠੇ ਲੋਕ ਚਾਹੁੰਦੇ ਕਠਪੁਤਲੀ ਮੁੱਖ ਮੰਤਰੀ

ਮੁਰਲੀਧਰਨ ਨੇ ਕਿਹਾ, ‘‘ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਬਹੁਗਿਣਤੀ ਲੋਕਾਂ ਦੀ ਭਾਰਤ ਨਾਲ ਨਿੱਘੀ ਭਾਵੁਕ ਸਾਂਝ ਹੈ ਤੇ ਉਹ ਭਾਰਤ ਤੇ ਕੈਨੇਡਾ ਦਰਮਿਆਨ ਸਬੰਧਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਕੈਨੇਡਾ ਵਿੱਚ ਕੁਝ ਖ਼ਾਲਿਸਤਾਨ ਪੱਖੀ ਛੋਟੇ ਸਮੂਹ ਹਨ, ਜੋ ਆਪਣੇ ਕੱਟੜਵਾਦੀ ਬਿਆਨਾਂ ਤੇ ਸਰਗਰਮੀਆਂ ਨਾਲ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾ ਰਹੇ ਹਨ।’’


Congress vs BJP: ਈਡੀ ਦੀ ਕਾਰਵਾਈ ਮਗਰੋਂ ਕਾਂਗਰਸ ਤੇ ਬੀਜੇਪੀ ਵਿਚਾਲੇ ਜੰਗ, ਕਾਂਗਰਸ ਦਾ ਦਾਅਵਾ 'ਪੰਜਾਬ ਨੂੰ ਮਿਲ ਰਹੀ ਅੰਦੋਲਨ ਦੀ ਸਜ਼ਾ'

ਵਿਦੇਸ਼ ਰਾਜ ਮੰਤਰੀ ਨੇ ਕਿਹਾ, ‘‘ਕੱਟੜਵਾਦੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਭਾਰਤ ਵਿਰੋਧੀ ਸਰਗਰਮੀਆਂ ਬਾਰੇ ਆਪਣੇ ਫ਼ਿਕਰਾਂ ਨੂੰ ਮੁਖਾਤਿਬ ਹੋਣ ਲਈ ਭਾਰਤ ਸਰਕਾਰ ਨੇ ਆਪਣੇ ਕੈਨੇਡਿਆਈ ਹਮਰੁਤਬਾਵਾਂ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਆ ਹੈ।’’ ਮੁਰਲੀਧਰਨ ਨੇ ਕਿਹਾ ਕਿ ਸਰਕਾਰ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਦੇ ਸੰਪਰਕ ਵਿੱਚ ਹੈ ਤੇ ਭਾਈਚਾਰੇ ਨਾਲ ਮਜ਼ਬੂਤ ਸਾਂਝ ਬਣਾ ਕੇ ਰੱਖਣ ਲਈ ਲਗਾਤਾਰ ਯਤਨ ਕਰਨਾ, ਉਸ ਦੀ ਨੀਤੀ ਦਾ ਹਿੱਸਾ ਹੈ। 


ਇਹ ਵੀ ਪੜ੍ਹੋ: Galwan Valley Clash: ਚੀਨ ਖਿਲਾਫ ਭਾਰਤ ਨੂੰ ਮਿਲਿਆ ਅਮਰੀਕਾ ਦਾ ਸਾਥ, ਯੂਐਸ ਨੇ ਕੀਤਾ ਵੱਡਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904