ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਦੀ ਈਡੀ ਵੱਲੋਂ ਗ੍ਰਿਫਤਾਰੀ ਮਗਰੋਂ ਕਾਂਗਰਸ ਤੇ ਬੀਜੇਪੀ ਵਿਚਾਲੇ ਜੰਗ ਛਿੜ ਗਈ ਹੈ। ਬੀਜੇਪੀ ਨੇ ਸੀਐਮ ਚੰਨੀ ਦਾ ਰੇਤ ਮਾਫੀਆ ਪਿੱਛੇ ਹੱਥ ਦੱਸਿਆ ਹੈ ਤਾਂ ਕਾਂਗਰਸ ਨੇ ਪਲਟਵਾਰ ਕੀਤਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀ "ਸਿਆਸੀ ਡਰਾਮੇਬਾਜ਼ੀ"ਮੁੜ ਸ਼ੁਰੂ ਹੋਈ ਹੈ! ਉਨ੍ਹਾਂ ਕਿਹਾ ਕਿ ਭਾਜਪਾ ਦਾ "ਚੋਣ ਵਿਭਾਗ"-ਈਡੀ ਮੈਦਾਨ ਵਿੱਚ ਉਤਰਿਆ।
- ਪੰਜਾਬ ਦੇ ਲੋਕ ਹੁਣ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹੇ ਹੋਣ ਦੀ ਕੀਮਤ ਚੁੱਕਾ ਰਹੇ ਹਨ...। ਮੋਦੀ ਜੀ ਹਾਰ ਦੀ ਨਿਰਾਸ਼ਾ ਵਿੱਚ ਝੂਠੇ ਛਾਪੇ ਤੇ ਗ੍ਰਿਫਤਾਰੀਆਂ ਕਰ ਰਹੇ ਹਨ।
- ਇਹ ਹਮਲਾ CM ਚੰਨੀ 'ਤੇ ਨਹੀਂ, ਪੰਜਾਬ 'ਤੇ ਹੈ, ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੀ ਸਜ਼ਾ ਹੈ। ਇਹ ਕਿਸਾਨਾਂ ਵੱਲੋਂ ਚੋਣਾਂ ਵਿੱਚ ਭਾਜਪਾ ਨੂੰ "ਸਜ਼ਾ" ਦੇਣ ਦੇ ਕੱਲ੍ਹ ਦੇ ਸੱਦੇ ਦਾ ਬਦਲਾ ਹੈ।
- ਇਹ "ਛੋਟੇ ਮੋਦੀ" ਦੀ ਮਦਦ ਲਈ ਹਮਲਾ ਹੈ ਤਾਂ ਜੋ ਕੇਜਰੀਵਾਲ ਦੀ ਪਾਰਟੀ ਦਾ "ਚੋਰ ਦਰਵਾਜ਼ੇ"ਰਾਹੀਂ ਮਦਦ ਕੀਤੀ ਜਾ ਸਕੇ। ਕੇਜਰੀਵਾਲ ਨੇ ਖੇਤੀ ਦੇ ਕਾਲੇ ਕਾਨੂੰਨ ਨੂੰ ਨੋਟੀਫਾਈ ਕੀਤਾ ਸੀ, ਹੁਣ ਅਹਿਸਾਨ ਵਾਪਸ!
- ਬੀਜੇਪੀ ਵੱਲੋਂ ਚੋਣਾਂ ਨੂੰ ਭੜਕਾਉਣ ਦਾ ਪ੍ਰਯੋਗ,
ਛੇ (6) ਸਾਲ ਪੁਰਾਣੇ ਮਾਮਲੇ ਵਿੱਚ ਸੀਐਮ ਚੰਨੀ ਤੇ 33 ਸਾਲ ਪੁਰਾਣੇ ਮਾਮਲੇ 'ਚ ਸਿੱਧੂ 'ਤੇ ਹਮਲਾ ਕੀਤਾ ਜਾ ਰਿਹਾ ਹੈ। ਇਹ ਕੇਜਰੀਵਾਲ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਉਧਰ, ਬੀਜੇਪੀ ਲੀਡਰ ਅਨਿਲ ਸਰੀਨ ਨੇ ਕਿਹਾ ਹੈ ਕਿ ਕਾਨੂੰਨ ਤੇ ਈਡੀ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ 10 ਕਰੋੜ ਦੀ ਨਕਦੀ ਤੇ 56 ਕਰੋੜ ਦੀ ਜਾਇਦਾਦ ਬਰਾਮਦ ਹੋਈ ਹੈ। ਭਾਜਪਾ ਲੀਡਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਮੁੱਖ ਮੰਤਰੀ ਦਾ ਹੱਥ ਹੈ। ਕਾਂਗਰਸ ਦੇ ਦੋਸ਼ਾਂ 'ਤੇ ਅਨਿਲ ਸਰੀਨ ਨੇ ਕਿਹਾ ਕਿ ਛਾਪੇਮਾਰੀ 'ਚ ਕੁਝ ਨਾ ਮਿਲਣ 'ਤੇ ਉਹ ਸਿਆਸੀ ਬਦਲੇ ਦੀ ਗੱਲ ਕਰਨਗੇ। ਇਸ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਈਸੈਂਸ, ਕੀ ਤੁਹਾਡਾ ਵੀ ਇਸ ਬੈਂਕ 'ਚ ਅਕਾਊਂਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin