Bank Licence cancelled: ਭਾਰਤੀ ਰਿਜ਼ਰਵ ਬੈਂਕ ਨੇ ਇੰਡੀਪੈਂਡੈਂਸ ਕੋ-ਆਪਰੇਟਿਵ ਬੈਂਕ, ਨਾਸਿਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਇਸ ਸਹਿਕਾਰੀ ਬੈਂਕ ਕੋਲ ਲੋੜੀਂਦੀ ਪੂੰਜੀ ਨਹੀਂ ਹੈ ਤੇ ਇਸ ਦੇ ਨਾਲ ਹੀ ਆਮਦਨ ਦੀ ਕੋਈ ਸੰਭਾਵਨਾ ਨਹੀਂ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਕੱਲ੍ਹ ਇੱਕ ਬਿਆਨ ਵਿੱਚ ਕਿਹਾ ਕਿ 3 ਫਰਵਰੀ, 2022 ਨੂੰ ਕਾਰੋਬਾਰੀ ਸਮਾਂ ਬੰਦ ਹੋਣ ਤੋਂ ਬਾਅਦ ਇੰਡੀਪੈਂਡੈਂਸ ਕੋ-ਆਪਰੇਟਿਵ ਬੈਂਕ ਕਾਰੋਬਾਰੀ ਗਤੀਵਿਧੀਆਂ ਨੂੰ ਜਾਰੀ ਨਹੀਂ ਰੱਖ ਸਕੇਗਾ।


RBI ਨੇ ਕੀ ਕਿਹਾ ਹੈ


ਆਰਬੀਆਈ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਂਕ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀਆਂ ਜ਼ਰੂਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ। ਬੈਂਕ ਕੋਲ ਲੋੜੀਂਦੀ ਪੂੰਜੀ ਅਤੇ ਕਮਾਈ ਦੀਆਂ ਸੰਭਾਵਨਾਵਾਂ ਨਹੀਂ ਹਨ, ਬੈਂਕ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 56 ਦੇ ਨਾਲ ਸੈਕਸ਼ਨ 11(1) ਤੇ ਸੈਕਸ਼ਨ 22(3)(d) ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ।


ਬੈਂਕ ਦੇ ਗਾਹਕਾਂ ਦਾ ਕੀ ਹੋਵੇਗਾ


ਬਿਆਨ ਵਿੱਚ ਕਿਹਾ ਗਿਆ ਹੈ ਕਿ ਲਿਕਵਿਡੇਸ਼ਨ ਤੋਂ ਬਾਅਦ ਬੈਂਕ ਦੇ ਹਰੇਕ ਜਮ੍ਹਾਂਕਰਤਾ ਨੂੰ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਤੋਂ 5 ਲੱਖ ਰੁਪਏ ਤੱਕ ਦੀ ਇੱਕ ਡਿਪਾਜ਼ਿਟ ਬੀਮਾ ਕਲੇਮ ਰਕਮ ਹਾਸਲ ਹੋਵੇਗੀ। ਬੈਂਕ ਵਲੋਂ ਪ੍ਰਦਾਨ ਕੀਤੇ ਗਏ ਅੰਕੜਿਆਂ ਮੁਤਾਬਕ, ਇਸਦੇ 99 ਪ੍ਰਤੀਸ਼ਤ ਤੋਂ ਵੱਧ ਗਾਹਕ DICGC ਤੋਂ ਆਪਣੀ ਜਮ੍ਹਾਂ ਰਕਮ ਦੀ ਪੂਰੀ ਰਕਮ ਪ੍ਰਾਪਤ ਕਰਨ ਦੇ ਯੋਗ ਹਨ।


ਕੁਝ ਸਮੇਂ ਲਈ ਆਰਬੀਆਈ ਦੀ ਸਖ਼ਤੀ ਵਧ ਗਈ


ਪਿਛਲੇ ਕੁਝ ਸਮੇਂ ਤੋਂ ਗਾਹਕਾਂ ਦੇ ਹਿੱਤ 'ਚ ਅਜਿਹੇ ਬੈਂਕਾਂ 'ਤੇ ਆਰਬੀਆਈ ਦੀ ਸਖ਼ਤੀ ਵਧ ਗਈ ਹੈ, ਜੋ ਬੈਂਕਿੰਗ ਨਿਯਮਾਂ ਦੇ ਤਹਿਤ ਸੁਚਾਰੂ ਢੰਗ ਨਾਲ ਕੰਮ ਕਰਨ 'ਚ ਨਾਕਾਮ ਸਾਬਤ ਹੋ ਰਹੇ ਹਨ। ਹਾਲ ਹੀ 'ਚ ਮੁੰਬਈ ਦੇ ਤਿੰਨ ਕੋ-ਆਪਰੇਟਿਵ ਬੈਂਕ ਇਸ ਕੜੀ 'ਚ ਆਏ ਸੀ। ਹੁਣ ਰਿਜ਼ਰਵ ਬੈਂਕ ਨੇ ਇੰਡੀਪੈਂਡੈਂਸ ਕੋ-ਆਪਰੇਟਿਵ ਬੈਂਕ, ਨਾਸਿਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।



ਇਹ ਵੀ ਪੜ੍ਹੋ: NEET PG ਪ੍ਰੀਖਿਆ ਨੂੰ ਸਰਕਾਰ ਦਾ ਵੱਡਾ ਫੈਸਲਾ, ਅਗਲੇ 8 ਹਫਤੇ ਲਈ ਟਾਲੀ ਪ੍ਰੀਖਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904