Pakistan Pm on China Visit: ਰਾਸ਼ਟਰਪਤੀ ਦੇ ਭਾਸ਼ਣ 'ਚ ਚੀਨ-ਪਾਕਿਸਤਾਨ ਨਾਪਾਕ ਗਠਜੋੜ 'ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਸਿਆਸੀ ਹੰਗਾਮੇ ਦਰਮਿਆਨ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਤੋਂ 6 ਫਰਵਰੀ ਤੱਕ ਚੀਨ ਦੇ ਦੌਰੇ 'ਤੇ ਹਨ। ਇਮਰਾਨ ਖਾਨ ਬੀਜਿੰਗ ਵਿੰਟਰ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣ ਲਈ ਬੀਜਿੰਗ ਗਏ ਹਨ। ਸੂਤਰਾਂ ਮੁਤਾਬਕ ਉਹ ਇੱਥੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਇਮਰਾਨ ਦੇ ਨਾਲਇਮਰਾਨ ਖਾਨ ਦੀ ਯਾਤਰਾ ਚੀਨ ਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਗਮਾਂ ਦੀ ਸਮਾਪਤੀ ਵੀ ਕਰੇਗੀ। ਇਸ ਫੇਰੀ ਲਈ ਇਮਰਾਨ ਇੱਕ ਉੱਚ ਪੱਧਰੀ ਵਫ਼ਦ ਨੂੰ ਵੀ ਆਪਣੇ ਨਾਲ ਬੀਜਿੰਗ ਲੈ ਕੇ ਗਏ ਹਨ, ਜਿਸ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਸ਼ਾਮਲ ਹਨ। 'ਮੈਂ ਕਸ਼ਮੀਰ ਹਾਂ' ਦੇ ਵੀਡੀਓ ਸੰਦੇਸ਼ ਬਣਵਾਏਭਾਰਤ ਵਿਰੋਧੀ ਪ੍ਰਚਾਰ ਲਈ 5 ਫਰਵਰੀ ਨੂੰ ਹੋਣ ਵਾਲੇ ਪਾਕਿਸਤਾਨ ਦੇ ਕਥਿਤ ਕਸ਼ਮੀਰ ਏਕਤਾ ਦਿਵਸ ਮੌਕੇ ਬੀਜਿੰਗ 'ਚ ਹੀ ਹੋਣਗੇ। ਭਾਰਤ ਵਿਰੁੱਧ ਪ੍ਰਚਾਰ ਦੀ ਇਸ ਮੁਹਿੰਮ ਲਈ ਪਾਕਿਸਤਾਨ ਨੇ ਮਸ਼ਹੂਰ ਪਾਕਿਸਤਾਨੀ ਹਸਤੀਆਂ ਦੇ 'ਮੈਂ ਕਸ਼ਮੀਰ ਹਾਂ' ਦੇ ਵੀਡੀਓ ਸੰਦੇਸ਼ ਬਣਾਏ ਹਨ, ਜੋ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਦੁਨੀਆ ਨੂੰ ਖਤਰਾ ! Greenland 'ਚ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰ, ਪਾਣੀ 'ਚ ਡੁੱਬ ਸਕਦਾ ਪੂਰਾ ਅਮਰੀਕਾ

ਚੀਨ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਇਲਾਵਾ, ਖਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਅਧਿਕਾਰੀਆਂ ਨਾਲ ਦੁਵੱਲੇ ਸਬੰਧਾਂ ਦੀ ਸਥਿਤੀ ਤੇ 60 ਬਿਲੀਅਨ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕਰਨ ਲਈ ਮੀਟਿੰਗਾਂ ਕਰਨਗੇ। ਇਸ ਦੇ ਨਾਲ ਹੀ ਪਾਕਿਸਤਾਨ ਦੀ ਡਿੱਗਦੀ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਚੀਨੀ ਕਰਜ਼ੇ ਅਤੇ ਨਿਵੇਸ਼ 'ਤੇ ਵੀ ਗੱਲਬਾਤ ਹੋਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904