Galwan Valley Clash: ਗਲਵਾਨ ਵੈਲੀ ਵਿੱਚ ਭਾਰਤੀ ਤੇ ਚੀਨੀ ਸੈਨਿਕਾਂ (India-China Clash) ਵਿਚਾਲੇ ਹੋਈ ਝੜਪ ਨੂੰ ਲੈ ਕੇ ਅਮਰੀਕਾ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਅਮਰੀਕਾ ਨੇ ਭਾਰਤ ਦਾ ਸਮਰਥਨ ਕੀਤਾ ਹੈ। ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨੇ 2020 ਵਿੱਚ ਗਾਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ 'ਤੇ ਹਮਲਾ ਕਰਨ ਵਾਲੀ ਫੌਜੀ ਕਮਾਂਡ ਦਾ ਹਿੱਸਾ ਰਹੇ ਇੱਕ ਪੀਐਲਏ ਸੈਨਿਕ ਨੂੰ ਚੀਨ ਵੱਲੋਂ ਬੀਜਿੰਗ ਵਿੰਟਰ ਓਲੰਪਿਕ ਦੇ ਮਸ਼ਾਲ-ਧਾਰੀ ਵਜੋਂ ਚੋਣੇ ਜਾਣ ਦੇ ਫੈਸਲੇ ਨੂੰ "ਸ਼ਰਮਨਾਕ" ਕਰਾਰ ਦਿੱਤਾ ਹੈ।
ਅਮਰੀਕਾ ਭਾਰਤ ਦੀ ਪ੍ਰਭੂਸੱਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ
ਅਮਰੀਕੀ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਰਿਪਬਲਿਕਨ ਸੈਨੇਟਰ ਜਿਮ ਰਿਸ਼ ਨੇ ਕਿਹਾ ਕਿ ਅਮਰੀਕਾ ਭਾਰਤ ਦੀ ਪ੍ਰਭੂਸੱਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਜਿਮ ਨੇ ਟਵੀਟ ਕੀਤਾ, "ਇਹ ਸ਼ਰਮਨਾਕ ਹੈ ਕਿ ਬੀਜਿੰਗ ਨੇ ਓਲੰਪਿਕ 2022 ਲਈ ਜਿਸ ਮਸ਼ਾਲ ਧਾਰਕ ਨੂੰ ਚੁਣਿਆ ਹੈ, ਉਹ 2020 ਵਿੱਚ ਭਾਰਤ 'ਤੇ ਹਮਲਾ ਕਰਨ ਵਾਲੀ ਫੌਜੀ ਕਮਾਂਡ ਦਾ ਹਿੱਸਾ ਸੀ ਤੇ ਜੋ ਉਈਗਰ ਮੁਸਲਮਾਨਾਂ ਦਾ ਕਤਲੇਆਮ ਕਰ ਰਿਹਾ ਸੀ। ਅਮਰੀਕਾ ਉਈਗਰਾਂ ਦੀ ਆਜ਼ਾਦੀ ਤੇ ਭਾਰਤ ਦੀ ਪ੍ਰਭੂਸੱਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ।’’
ਇੱਕ ਹੋਰ ਟਵੀਟ ਵਿੱਚ ਸੈਨੇਟਰ ਮਾਰਕੋ ਰੂਬੀਓ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਬੀਜਿੰਗ ਵਿੰਟਰ ਗੇਮਜ਼ 2022 ਦੇ ਸਿਆਸੀਕਰਨ ਦੀ ਇਹ ਇੱਕ ਹੋਰ ਸ਼ਰਮਨਾਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਚੀਨ ਵੱਲੋਂ 2020 ਵਿੱਚ ਗਲਵਾਨ ਝੜਪ ਵਿੱਚ ਸ਼ਾਮਲ ਸਿਪਾਹੀ ਦੀ ਚੋਣ ਇੱਕ ਜਾਣਬੁੱਝ ਕੇ ਭੜਕਾਊ ਕਦਮ ਹੈ।
ਇਹ ਵੀ ਪੜ੍ਹੋ: ਗਾਹਕ ਲਈ ਝਟਕਾ! ਇੱਕ ਲੱਖ ਰੁਪਏ ਤੱਕ ਮਹਿੰਗੀ ਹੋਣ ਵਾਲੀ ਇਹ ਦਮਦਾਰ SUV
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin