UPI Payment : UPI ਨੇ ਭਾਰਤ ਵਿੱਚ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ (promoting digital payments in India) ਕਰਨ ਵਿੱਚ ਇੱਕ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਹੈ। ਤੁਹਾਨੂੰ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਮਿਲੇਗਾ ਜੋ UPI ਦੀ ਕਿਸੇ ਵੀ ਪੱਖ ਤੋਂ ਆਲੋਚਨਾ ਕਰਦਾ ਹੋਵੇ। UPI ਦੀ ਤੇਜ਼, ਤਤਕਾਲ ਅਤੇ ਸੁਰੱਖਿਅਤ ਸੇਵਾ ਨੇ ਇਸ ਨੂੰ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਦਿੱਤੀ ਹੈ। UPI ਨੂੰ ਭਾਰਤ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ ਪਰ ਹੁਣ ਇਸ ਨੇ ਵਿਦੇਸ਼ਾਂ ਵਿੱਚ ਵੀ ਪ੍ਰਸਿੱਧੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ ਫਰਾਂਸ ਵਿੱਚ UPI ਨੂੰ ਮਾਨਤਾ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਆਈਫਲ ਟਾਵਰ ਵੇਖਣ ਲਈ UPI ਤੋਂ ਟਿਕਟਾਂ ਖਰੀਦ ਸਕੋਗੇ। ਆਈਫਲ ਟਾਵਰ ਫਰਾਂਸ (eiffel tower france) ਦਾ ਪਹਿਲਾ ਸਥਾਨ ਹੈ ਜਿੱਥੇ UPI ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਯੂਪੀਆਈ (UPI) ਦੀ ਵਰਤੋਂ ਫਰਾਂਸ ਵਿੱਚ ਹੀ ਨਹੀਂ ਸਗੋਂ 11 ਦੇਸ਼ਾਂ ਵਿੱਚ ਵੀ ਹੋ ਰਹੀ ਹੈ।


 Bank Account Rules : ਜਿਸ ਬੈਂਕ ਅਕਾਉਂਟ ਦੀ ਨਹੀਂ ਕਰ ਰਹੇ ਵਰਤੋਂ, ਉਸ ਨੂੰ ਜਲਦ ਕਰਵਾ ਦਿਓ ਬੰਦ, ਚਾਲੂ ਰੱਖਣ ਵਿੱਚ ਹੈ ਘਾਟਾ ਹੀ ਘਾਟਾ


ਇਨ੍ਹਾਂ ਦੇਸ਼ਾਂ ਵਿੱਚ ਵੀ ਮਾਨਤਾ


ਫਰਾਂਸ ਤੋਂ ਇਲਾਵਾ ਯੂ.ਏ.ਈ., ਭੂਟਾਨ, ਸਿੰਗਾਪੁਰ, ਨੇਪਾਲ, ਯੂ.ਕੇ., ਫਰਾਂਸ, ਓਮਾਨ, ਜਾਪਾਨ, ਮਲੇਸ਼ੀਆ, ਦੱਖਣ ਪੂਰਬੀ ਏਸ਼ੀਆ ਅਤੇ ਯੂਰਪ ਵਿੱਚ ਵੀ ਇਸਨੂੰ ਮਾਨਤਾ ਦਿੱਤੀ ਗਈ ਹੈ। ਇਹ ਸੰਭਵ ਹੈ ਕਿ ਭਵਿੱਖ ਵਿੱਚ ਤੁਸੀਂ ਕਈ ਹੋਰ ਦੇਸ਼ਾਂ ਵਿੱਚ UPI ਰਾਹੀਂ ਸਫਲ ਭੁਗਤਾਨ ਦੇਖੋਗੇ। ਫਰਾਂਸ ਵਿਚ ਆਈਫਲ ਟਾਵਰ ਨੂੰ ਪਹਿਲੇ ਸਥਾਨ ਵਜੋਂ ਚੁਣਨ ਦਾ ਇਕ ਵੱਡਾ ਕਾਰਨ ਇਹ ਸੀ ਕਿ ਆਈਫਲ ਟਾਵਰ ਦੇਖਣ ਦੇ ਮਾਮਲੇ ਵਿਚ ਭਾਰਤੀ ਦੂਜੇ ਸਥਾਨ 'ਤੇ ਹਨ।


ਕੀ ਹੈ UPI


UPI ਇੱਕ ਰੀਅਲ ਟਾਈਮ ਮਨੀ ਟ੍ਰਾਂਸਫਰ ਪਲੇਟਫਾਰਮ ਹੈ। ਇਹ ਸਿੱਧਾ ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ। ਤੁਸੀਂ UPI ਨੂੰ ਕਿਸੇ ਵੀ ਭੁਗਤਾਨ ਐਪ ਨਾਲ ਕਨੈਕਟ ਕਰ ਸਕਦੇ ਹੋ ਅਤੇ ਫਿਰ ਜੋ ਵੀ ਲੈਣ-ਦੇਣ ਹੋਵੇਗਾ ਉਹ ਸਿੱਧਾ ਤੁਹਾਡੇ ਬੈਂਕ ਖਾਤੇ ਤੋਂ ਹੋਵੇਗਾ। ਤੁਸੀਂ ਸਰਕਾਰ ਦੁਆਰਾ ਬਣਾਈ ਗਈ ਭੀਮ ਐਪ ਰਾਹੀਂ ਵੀ UPI ਦੀ ਵਰਤੋਂ ਕਰ ਸਕਦੇ ਹੋ। ਜਨਵਰੀ 2024 ਦੀ ਗੱਲ ਕਰੀਏ ਤਾਂ 1220 ਕਰੋੜ ਰੁਪਏ ਦੇ UPI ਲੈਣ-ਦੇਣ ਕੀਤੇ ਗਏ ਹਨ।