World Cancer Day 2024: ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ, ਜਿਸ ਦੇ ਨਾਲ ਹਰ ਸਾਲ ਲੱਖਾਂ ਹੀ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਭਾਰਤ ਦੀ ਗੱਲ ਕਰੀਏ ਤਾਂ WHO ਦੀ ਰਿਪੋਰਟ ਅਨੁਸਾਰ ਹਰ 10 ਵਿੱਚੋਂ ਇੱਕ ਭਾਰਤੀ ਨੂੰ ਕੈਂਸਰ ਦਾ ਖ਼ਤਰਾ ਹੈ। ਅੱਜ ਵਿਸ਼ਵ ਕੈਂਸਰ ਦਿਵਸ 2024 ਹੈ (Today is World Cancer Day 2024)। ਤੁਹਾਨੂੰ ਦੱਸ ਦੇਈਏ ਕਿ ਕੈਂਸਰ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ, ਇਸ ਦਾ ਖਤਰਾ ਹਰ ਉਮਰ ਭਾਵ ਬੱਚਾ ਹੋਵੇ, ਨੌਜਵਾਨ ਹੋਵੇ ਜਾਂ ਫਿਰ ਕੋਈ ਬਜ਼ੁਰਗ ਹੋਵੇ, ਕੋਈ ਔਰਤ ਹੋਵੇ ਜਾਂ ਫਿਰ ਮਰਦ ਸਭ ਵਿੱਚ ਦੇਖਿਆ ਜਾ ਰਿਹਾ ਹੈ। ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕੈਂਸਰ ਤੋਂ ਮੌਤ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਹਾਲ ਵਿੱਚ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ (Poonam Pandey) ਨੇ ਵੀ ਕੈਂਸਰ ਨਾਲ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ ਤਾਂ ਜੋ ਕਿ ਲੋਕ ਸਰਵਾਈਕਲ ਕੈਂਸਰ ਤੋਂ ਜਾਣੂ ਹੋਣ, ਲੋਕਾਂ ਨੂੰ ਪਤਾ ਲੱਗ ਸਕਦੇ ਕੇ ਸਰਵਾਈਕਲ ਕੈਂਸਰ (Cervical cancer) ਕਿੰਨਾ ਖਤਰਨਾਕ ਹੈ।  ਸੋ ਆਓ ਜਾਣਦੇ ਹਾਂ ਵਿਸ਼ਵ ਕੈਂਸਰ ਦਿਵਸ ਦਾ ਇਤਿਹਾਸ, ਕੈਂਸਰ ਦੇ ਲੱਛਣ ਅਤੇ ਇਸ ਖਤਰਨਾਕ ਬਿਮਾਰੀ ਤੋਂ ਬਚਣ ਦੇ ਤਰੀਕਿਆਂ ਬਾਰੇ...



 
ਵਿਸ਼ਵ ਕੈਂਸਰ ਦਿਵਸ 2024 ਦਾ ਇਤਿਹਾਸ


ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਆਮ ਲੋਕਾਂ ਵਿੱਚ ਕੈਂਸਰ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਇਸ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।


ਵਿਸ਼ਵ ਸਿਹਤ ਸੰਗਠਨ ਦੀ ਪਹਿਲਕਦਮੀ 'ਤੇ 1933 ਵਿੱਚ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ ਪਹਿਲਾ ਕੈਂਸਰ ਦਿਵਸ ਮਨਾਇਆ ਗਿਆ ਸੀ। ਉਦੋਂ ਤੋਂ, ਹਰ ਸਾਲ ਕੈਂਸਰ ਦਿਵਸ 'ਤੇ ਇੱਕ ਨਵੀਂ ਥੀਮ ਜਾਰੀ ਕੀਤੀ ਜਾਂਦੀ ਹੈ। ਹਰ ਸਾਲ ਇਹ ਬਿਮਾਰੀ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਅਜਿਹੇ 'ਚ ਸਮੇਂ 'ਤੇ ਇਸ ਦੇ ਲੱਛਣਾਂ ਦੀ ਪਛਾਣ ਕਰਕੇ ਜਾਨਾਂ ਬਚਾਈਆਂ ਜਾ ਸਕਦੀਆਂ ਹਨ।


ਹੋਰ ਪੜ੍ਹੋ: ਪ੍ਰੈਗਨੈਂਸੀ ਤੋਂ ਬਚਣ ਲਈ Abortion Pill ਲੈਣਾ ਕਿੰਨਾ ਸਹੀ? ਜਾਣੋ ਮਾਹਿਰ ਦੀ ਰਾਏ


ਕੈਂਸਰ ਦੀਆਂ ਕਿਸਮਾਂ ਅਤੇ ਖ਼ਤਰੇ
ਕਾਰਸੀਨੋਮਾ, ਸਾਰਕੋਮਾ, ਲਿੰਫੋਮਾ ਜਾਂ ਮਾਈਲੋਮਾ, ਲਿਊਕੇਮੀਆ, ਦਿਮਾਗ, ਰੀੜ੍ਹ ਦੀ ਹੱਡੀ ਦਾ ਕੈਂਸਰ ਇਸ ਦੀਆਂ ਕੁਝ ਆਮ ਕਿਸਮਾਂ ਹਨ। ਇਸ ਤੋਂ ਇਲਾਵਾ ਬਲੱਡ ਕੈਂਸਰ, ਫੇਫੜਿਆਂ ਦਾ ਕੈਂਸਰ, ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਉਹ ਖਤਰਨਾਕ ਕਿਸਮਾਂ ਹਨ ਜੋ ਲੋਕਾਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀਆਂ ਹਨ। ਬਹੁਤ ਸਾਰੇ ਕੈਂਸਰ ਮਾੜੀ ਜੀਵਨ ਸ਼ੈਲੀ ਦੀਆਂ ਆਦਤਾਂ ਜਿਵੇਂ ਕਿ ਬਹੁਤ ਜ਼ਿਆਦਾ ਸ਼ਰਾਬ ਪੀਣਾ, ਮੋਟਾਪਾ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਸਰੀਰਕ ਗਤੀਵਿਧੀ ਦੀ ਕਮੀ ਕਾਰਨ ਹੁੰਦੇ ਹਨ।


ਕੁਝ ਲੋਕ ਜੈਨੇਟਿਕ ਤੌਰ 'ਤੇ ਵੀ ਕੈਂਸਰ ਲਈ ਸੰਵੇਦਨਸ਼ੀਲ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਸ ਬਿਮਾਰੀ ਦਾ ਵਧੇਰੇ ਖ਼ਤਰਾ ਹੁੰਦਾ ਹੈ। ਘੱਟ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਆਪਣੇ ਆਪ ਨੂੰ ਵਧੇਰੇ ਜੋਖਮ ਵਿੱਚ ਪਾਉਂਦੇ ਹਨ। ਕੈਂਸਰ ਪੈਦਾ ਕਰਨ ਲਈ ਕੁੱਝ ਸੰਕਰਮਣ ਵੀ ਜ਼ਿੰਮੇਵਾਰ ਹੋ ਸਕਦੇ ਹਨ ਅਤੇ ਹਰ ਸਾਲ ਲਗਭਗ 2.2 ਮਿਲੀਅਨ ਕੈਂਸਰ ਮੌਤਾਂ ਇਨ੍ਹਾਂ ਕਾਰਨ ਹੁੰਦੀਆਂ ਹਨ।