Market Capitalization: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸੱਤ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ 'ਤੇ 67,859.77 ਕਰੋੜ ਰੁਪਏ ਵਧਿਆ ਹੈ। ਆਈਸੀਆਈਸੀਆਈ ਬੈਂਕ ਅਤੇ ਐਚਡੀਐਫਸੀ ਬੈਂਕ ਨੂੰ ਸਭ ਤੋਂ ਵੱਧ ਲਾਭ ਹੋਇਆ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 598.03 ਅੰਕ ਜਾਂ 0.99 ਫੀਸਦੀ ਵਧਿਆ। ਅੰਬੇਡਕਰ ਜਯੰਤੀ ਦੇ ਮੌਕੇ 'ਤੇ ਸ਼ੁੱਕਰਵਾਰ (14 ਅਪ੍ਰੈਲ) ਨੂੰ ਸ਼ੇਅਰ ਬਾਜ਼ਾਰ ਬੰਦ ਰਹੇ।
ਇਹ ਸੱਤ ਕੰਪਨੀਆਂ ਸਿਖਰ 'ਤੇ ਰਹੀਆਂ
- ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਆਈਟੀਸੀ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਅਤੇ ਭਾਰਤੀ ਏਅਰਟੈੱਲ ਵਧੀਆਂ ਹਨ। ਦੂਜੇ ਪਾਸੇ ਟਾਟਾ ਕੰਸਲਟੈਂਸੀ
- ਸਰਵਿਸਿਜ਼ (ਟੀ.ਸੀ.ਐੱਸ.), ਹਿੰਦੁਸਤਾਨ ਯੂਨੀਲੀਵਰ ਅਤੇ ਇੰਫੋਸਿਸ ਦੇ ਬਾਜ਼ਾਰ ਮੁਲਾਂਕਣ 'ਚ ਗਿਰਾਵਟ ਦਰਜ ਕੀਤੀ ਗਈ।
- ਪਿਛਲੇ ਹਫਤੇ ਆਈਸੀਆਈਸੀਆਈ ਬੈਂਕ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 17,188.25 ਕਰੋੜ ਰੁਪਏ ਵਧ ਕੇ 6,27,940.23 ਕਰੋੜ ਰੁਪਏ ਤੱਕ ਪਹੁੰਚ ਗਿਆ।
- HDFC ਬੈਂਕ ਦਾ ਬਾਜ਼ਾਰ ਮੁਲਾਂਕਣ 15,065.31 ਕਰੋੜ ਰੁਪਏ ਵਧ ਕੇ 9,44,817.85 ਕਰੋੜ ਰੁਪਏ ਹੋ ਗਿਆ।
- HDFC ਦਾ ਮਾਰਕੀਟ ਕੈਪ 10,557.84 ਕਰੋੜ ਰੁਪਏ ਵਧ ਕੇ 5,11,436.51 ਕਰੋੜ ਰੁਪਏ ਹੋ ਗਿਆ।
- ITC ਦਾ ਮੁਲਾਂਕਣ 10,190.97 ਕਰੋੜ ਰੁਪਏ ਵਧ ਕੇ 4,91,465.96 ਕਰੋੜ ਰੁਪਏ ਹੋ ਗਿਆ।
- ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 9,911.59 ਕਰੋੜ ਰੁਪਏ ਵਧ ਕੇ 15,93,736.01 ਕਰੋੜ ਰੁਪਏ ਹੋ ਗਿਆ।
- ਐਸਬੀਆਈ ਦਾ ਮਾਰਕੀਟ ਕੈਪ 4,640.8 ਕਰੋੜ ਰੁਪਏ ਦੇ ਉਛਾਲ ਨਾਲ 4,75,815.69 ਕਰੋੜ ਰੁਪਏ ਰਿਹਾ।
- ਭਾਰਤੀ ਏਅਰਟੈੱਲ ਦਾ ਮਾਰਕੀਟ ਕੈਪ 305.01 ਕਰੋੜ ਰੁਪਏ ਵਧ ਕੇ 4,27,416.08 ਕਰੋੜ ਰੁਪਏ ਹੋ ਗਿਆ।
ਇਨ੍ਹਾਂ ਤਿੰਨਾਂ ਸ਼ੇਅਰਾਂ 'ਚ ਆਈ ਗਿਰਾਵਟ
- ਇਸ ਰੁਝਾਨ ਦੇ ਉਲਟ, ਇੰਫੋਸਿਸ ਦਾ ਬਾਜ਼ਾਰ ਮੁੱਲ 13,897.67 ਕਰੋੜ ਰੁਪਏ ਘਟ ਕੇ 5,76,069.05 ਕਰੋੜ ਰੁਪਏ ਰਹਿ ਗਿਆ।
- TCS ਦਾ ਮਾਰਕੀਟ ਕੈਪ 11,654.08 ਕਰੋੜ ਰੁਪਏ ਦੇ ਘਾਟੇ ਨਾਲ 11,67,182.50 ਕਰੋੜ ਰੁਪਏ 'ਤੇ ਆ ਗਿਆ।
- ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁਲਾਂਕਣ 6,954.79 ਕਰੋੜ ਰੁਪਏ ਘਟ ਕੇ 5,95,386.43 ਕਰੋੜ ਰੁਪਏ ਰਹਿ ਗਿਆ।
TCS ਅਤੇ Infosys ਦੇ ਤਿਮਾਹੀ ਨਤੀਜੇ ਕਿਵੇਂ ਰਹੇ?
ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਸੇਵਾ ਨਿਰਯਾਤਕ ਟੀਸੀਐਸ ਦਾ ਮਾਰਚ ਤਿਮਾਹੀ ਦਾ ਸ਼ੁੱਧ ਲਾਭ 14.8 ਫੀਸਦੀ ਵਧ ਕੇ 11,392 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਕੰਪਨੀ ਨੇ ਆਪਣੇ ਵੱਡੇ ਉੱਤਰੀ ਅਮਰੀਕੀ ਬਾਜ਼ਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਕੰਪਨੀ ਦੇ ਤਿਮਾਹੀ ਨਤੀਜੇ ਬੁੱਧਵਾਰ ਨੂੰ ਆਏ। ਇਨਫੋਸਿਸ ਦਾ ਚੌਥੀ ਤਿਮਾਹੀ ਦਾ ਸ਼ੁੱਧ ਲਾਭ ਉਮੀਦ ਤੋਂ ਘੱਟ ਰਿਹਾ। ਇਸ ਤੋਂ ਇਲਾਵਾ ਕੰਪਨੀ ਨੇ ਚਾਲੂ ਵਿੱਤੀ ਸਾਲ ਲਈ ਮਾਲੀਏ 'ਚ ਚਾਰ ਤੋਂ ਸੱਤ ਫੀਸਦੀ ਵਾਧੇ ਦਾ ਸੰਕੇਤ ਦਿੱਤਾ ਹੈ, ਜੋ ਕਾਫੀ ਕਮਜ਼ੋਰ ਹੈ।
ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਬਰਕਰਾਰ
ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ TCS, HDFC ਬੈਂਕ, ICICI ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, HDFC, ITC, SBI ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ।