ਸਟਾਕ ਮਾਰਕੀਟ 'ਚ ਚੰਗੀ ਸ਼ੁਰੂਆਤ, ਸੈਂਸੈਕਸ 446 ਅੰਕ ਮਜ਼ਬੂਤ
ਏਬੀਪੀ ਸਾਂਝਾ | 09 Jan 2020 11:42 AM (IST)
ਸੈਂਸੈਕਸ 446 ਅੰਕਾਂ ਦੀ ਮਜ਼ਬੂਤ ਨਾਲ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 'ਚ 144 ਅੰਕ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ: ਦੇਸ਼ ਦੇ ਸਟਾਕ ਮਾਰਕੀਟ ਵੀਰਵਾਰ ਨੂੰ ਚੰਗੇ ਉਛਾਲ ਨਾਲ ਸ਼ੁਰੂ ਹੋਈ। ਸੈਂਸੈਕਸ 'ਚ 500 ਅੰਕਾਂ ਦਾ ਉਛਾਲ ਦੇਖਣ ਨੂੰ ਮਿਲਿਆ। ਫਿਲਹਾਲ 30 ਸ਼ੇਅਰਾਂ ਵਾਲਾ ਬੀਐਸਸੀ ਸੈਂਸੈਕਸ 446 ਅੰਕਾਂ ਯਾਨੀ 1.09% ਦੇ ਵਾਧੇ ਨਾਲ 41,264 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ, ਐਨਐਸਈ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ, ਐਨਐਸਈ ਨਿਫਟੀ ਲਗਪਗ 144 ਅੰਕ ਯਾਨੀ 1.20 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 12,170 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਘੱਟ ਹੋਣ ਕਾਰਨ ਤੇਲ ਦੀਆਂ ਕੀਮਤਾਂ ਵੀ ਪ੍ਰਭਾਵਤ ਹੋਈਆਂ ਹਨ। ਤੇਲ ਦੀ ਕੀਮਤ 'ਚ 4.84 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ਹੋਇਆ ਹੈ। ਅੱਜ ਰੁਪਿਆ 31 ਪੈਸੇ ਮਜ਼ਬੂਤ ਹੋਇਆ ਹੈ। ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਗਿਰਾਵਟ ਆਈ। ਪ੍ਰਮੁੱਖ ਇੰਡੈਕਸ ਸੈਂਸੈਕਸ 51.73 ਅੰਕ ਦੀ ਗਿਰਾਵਟ ਦੇ ਨਾਲ 40,817.74 ਦੇ ਪੱਧਰ 'ਤੇ ਅਤੇ ਨਿਫਟੀ 27.60 ਅੰਕਾਂ ਦੀ ਗਿਰਾਵਟ ਨਾਲ 12,025.35 'ਤੇ ਬੰਦ ਹੋਇਆ ਸੀ।