ਫਾਈਨੈਂਸ਼ੀਅਲ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਇਸ ਸਾਲ ਫੇਸਬੁੱਕ ਦੀ ਪੇਰੈਂਟ ਮੇਟਾ ਪਲੇਟਫਾਰਮਸ ਇੰਕ ਨੇ ਆਪਣੀਆਂ ਕਈ ਟੀਮਾਂ ਦੇ ਬਜਟ ਨੂੰ ਜਾਰੀ ਨਹੀਂ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਕੰਪਨੀ ਹੁਣ ਇਕ ਵਾਰ ਫਿਰ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਇਟਰਜ਼ ਦੀ ਇਕ ਰਿਪੋਰਟ ਦੇ ਅਨੁਸਾਰ ਬਜਟ ਨਾ ਮਿਲਣ ਅਤੇ ਛਾਂਟੀ ਦੇ ਡਰ ਕਾਰਨ ਮੈਟਾ ਕਰਮਚਾਰੀਆਂ ਵਿਚ ਅਨਿਸ਼ਚਿਤਤਾ ਦਾ ਮਾਹੌਲ ਹੈ।


ਮੈਟਾ ਨੇ ਪਹਿਲਾਂ ਵੀ ਕੀਤੀ ਹੈ ਛਾਂਟੀ 


ਇਸ ਤੋਂ ਪਹਿਲਾਂ ਵੀ ਮੇਟਾ ਨੇ ਸਾਲ 2022 'ਚ ਨਵੰਬਰ ਮਹੀਨੇ 'ਚ ਕਰੀਬ 11,000 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਇਹ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ 13 ਫੀਸਦੀ ਸੀ। ਤੁਹਾਨੂੰ ਦੱਸ ਦੇਈਏ ਕਿ ਮੇਟਾ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੀਆਂ ਕੰਪਨੀਆਂ ਦੀ ਪੇਰੈਂਟ ਕੰਪਨੀ ਹੈ। ਇਸ ਤੋਂ ਪਹਿਲਾਂ ਕੰਪਨੀ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਇਹ ਸਾਲ ਸਾਡੀ ਕੰਪਨੀ ਲਈ ਬਹੁਤ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਸਾਲ 2023 ਵਿੱਚ ਸਮਝਦਾਰੀ ਨਾਲ ਅੱਗੇ ਵਧਣਾ ਹੋਵੇਗਾ। ਮੈਟਾ ਮੁਤਾਬਕ ਇਸ ਸਾਲ ਕੰਪਨੀ ਦਾ ਖਰਚਾ 89 ਤੋਂ 89 ਅਰਬ ਡਾਲਰ ਦੇ ਵਿਚਕਾਰ ਹੋਵੇਗਾ।

 



ਛਾਂਟੀ ਦੀਆਂ ਖ਼ਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਇੱਕ ਹੋਰ ਵੱਡੀ ਤਕਨੀਕੀ ਕੰਪਨੀ ਯਾਹੂ ਨੇ ਵੀ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਕੰਪਨੀ ਨੇ 1600 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ 20 ਫੀਸਦੀ ਹੈ। ਇਸ ਤੋਂ ਪਹਿਲਾਂ ਵੱਡੀ ਮਨੋਰੰਜਨ ਕੰਪਨੀ ਡਿਜ਼ਨੀ  (Disney Layoffs 2023)  ਨੇ ਵੀ ਆਪਣੇ 7,000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ। ਕੰਪਨੀ ਦੇ ਸੀਈਓ ਬੌਬ ਇਗਰ ਨੇ ਇਹ ਫੈਸਲਾ ਕੰਪਨੀ ਨੂੰ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਲਿਆ ਸੀ।

 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।