Only Apple Phones will be Used in Office: ਦੁਨੀਆਂ ਦੀ ਮਸ਼ਹੂਰ ਆਈਟੀ ਕੰਪਨੀ ਮਾਈਕ੍ਰੋਸਾਫਟ (Microsoft) ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਦਫਤਰ ਦੇ ਅੰਦਰ ਸਿਰਫ ਐਪਲ ਫੋਨ ਹੀ ਵਰਤੇ ਜਾਣਗੇ। ਕੋਈ ਵੀ ਐਂਡ੍ਰਾਇਡ ਫੋਨ ਨਹੀਂ ਵਰਤਿਆ ਜਾਵੇਗਾ। ਕੰਪਨੀ ਨੇ ਇਹ ਫੈਸਲਾ ਹਾਲ ਹੀ 'ਚ ਹੈਕਿੰਗ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦਫ਼ਤਰ ਦੇ ਅੰਦਰ ਸਿਰਫ਼ iOS ਆਧਾਰਿਤ ਮੋਬਾਈਲਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ।



ਮਾਈਕ੍ਰੋਸਾਫਟ ਨੇ ਇਸ ਆਦੇਸ਼ ਨੂੰ ਚੀਨ ਸਥਿਤ ਕੰਪਨੀ ਦੇ ਦਫਤਰ 'ਚ ਲਾਗੂ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਗੂਗਲ ਦੀ ਚੀਨ 'ਚ ਐਂਡ੍ਰਾਇਡ ਸਰਵਿਸ ਨਹੀਂ ਹੈ। ਇਸ ਲਈ ਸਾਰੇ ਕਰਮਚਾਰੀਆਂ ਨੂੰ ਦਫਤਰ 'ਚ ਐਪਲ ਫੋਨ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਦੂਜੀ ਗੱਲ ਇਹ ਹੈ ਕਿ ਕਈ ਸੁਰੱਖਿਆ ਉਲੰਘਣਾਵਾਂ ਤੋਂ ਬਾਅਦ ਕੰਪਨੀ ਹੁਣ ਆਪਣੀ ਸੁਰੱਖਿਆ ਵਧਾ ਰਹੀ ਹੈ। ਹਾਲ ਹੀ 'ਚ ਰੂਸੀ ਹੈਕਰਾਂ ਨੇ ਕੰਪਨੀ ਦੇ ਕਰਮਚਾਰੀਆਂ ਅਤੇ ਗਾਹਕਾਂ ਦੀਆਂ ਈਮੇਲਾਂ ਨੂੰ ਹੈਕ ਕਰ ਲਿਆ ਸੀ।


ਕਰਮਚਾਰੀਆਂ 'ਤੇ ਐਪਲ ਫੋਨ ਖਰੀਦਣ ਦਾ ਬੋਝ ਵਧੇਗਾ


ਮਾਈਕ੍ਰੋਸਾਫਟ ਨੇ ਚੀਨ ਵਿੱਚ ਕੰਮ ਕਰ ਰਹੇ ਆਪਣੇ ਕਰਮਚਾਰੀਆਂ ਨੂੰ ਸਤੰਬਰ ਤੋਂ ਐਪਲ ਫੋਨ ਵਰਤਣ ਲਈ ਕਿਹਾ ਹੈ। ਇਸ ਦਾ ਕਾਰਨ ਭਾਵੇਂ ਗੂਗਲ ਦਾ ਐਕਸੈਸ ਨਾ ਹੋਣਾ ਜਾਂ ਐਂਡਰਾਇਡ ਸਾਫਟਵੇਅਰ ਨੂੰ ਦਫਤਰ ਤੋਂ ਬਾਹਰ ਰੱਖਣਾ ਹਾ ਸਕਦਾ ਹੈ, ਪਰ ਇਹ ਤੈਅ ਹੈ ਕਿ ਕੰਪਨੀ ਦੇ ਸੈਂਕੜੇ ਕਰਮਚਾਰੀਆਂ 'ਤੇ ਐਪਲ ਫੋਨ ਖਰੀਦਣ ਦਾ ਬੋਝ ਵਧੇਗਾ।



ਕੰਪਨੀ ਨੇ ਇਸ ਦਾ ਕਾਰਨ ਦੱਸਿਆ


ਮਾਈਕ੍ਰੋਸਾਫਟ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਹਰ ਕਰਮਚਾਰੀ ਨੂੰ ਦਫਤਰ 'ਚ ਕੰਮ ਕਰਨ ਲਈ ਮਾਈਕ੍ਰੋਸਾਫਟ ਆਥੈਂਟੀਕੇਟਰ ਅਤੇ ਆਈਡੈਂਟਿਟੀ ਪਾਸ ਵਰਗੇ ਐਪਸ ਨੂੰ ਡਾਊਨਲੋਡ ਕਰਨਾ ਹੋਵੇਗਾ। ਚੀਨ 'ਚ ਗੂਗਲ ਪਲੇ ਸਟੋਰ ਦੀ ਕਮੀ ਕਾਰਨ ਇਹ ਸੁਰੱਖਿਆ ਫੀਚਰ ਕੰਮ ਨਹੀਂ ਕਰਦਾ। ਇਸ ਲਈ, ਕੰਪਨੀ ਨੇ ਸਿਰਫ iOS ਡਿਵਾਈਸਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਦਫਤਰ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਮਜ਼ਬੂਤ ਕੀਤਾ ਜਾ ਸਕੇ।


ਆਈਫੋਨ 15 ਦੇਣ ਦੀ ਯੋਜਨਾ ਬਣਾਈ 
ਇਸ ਫੈਸਲੇ ਕਾਰਨ ਕੰਪਨੀ ਦੇ ਸੈਂਕੜੇ ਮੁਲਾਜ਼ਮਾਂ ਵਿਚ ਖੁਸ਼ੀ ਦੀ ਲਹਿਰ ਹੈ। ਦਰਅਸਲ, ਮਾਈਕ੍ਰੋਸਾਫਟ ਨੇ ਆਪਣੇ ਕਰਮਚਾਰੀਆਂ ਨੂੰ ਆਈਫੋਨ 15 ਦੇਣ ਦੀ ਯੋਜਨਾ ਬਣਾਈ ਹੈ। ਚੀਨ ਅਤੇ ਹਾਂਗਕਾਂਗ ਵਿਚ ਐਂਡਰਾਇਡ ਫੋਨ ਦੀ ਵਰਤੋਂ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਕੰਪਨੀ ਦੁਆਰਾ ਆਈਫੋਨ 15 ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਮਾਈਕ੍ਰੋਸਾਫਟ ਨੇ ਸਾਲ 1992 ਵਿੱਚ ਚੀਨ ਵਿੱਚ ਐਂਟਰੀ ਕੀਤੀ ਸੀ ਅਤੇ ਅੱਜ ਇਹ ਕੰਪਨੀ ਇੱਕ ਵੱਡਾ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਚਲਾ ਰਹੀ ਹੈ।