India New Head Coach Gautam Gambhir Salary: 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ, ਨੂੰ ਬੀਸੀਸੀਆਈ ਨੇ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਰਾਹੁਲ ਦ੍ਰਾਵਿੜ ਦੀ ਜਗ੍ਹਾ ਗੌਤਮ ਗੰਭੀਰ ਟੀਮ ਇੰਡੀਆ 'ਚ ਸ਼ਾਮਲ ਹੋਣਗੇ। ਬੀਸੀਸੀਆਈ ਨੇ ਮੰਗਲਵਾਰ ਨੂੰ ਗੌਤਮ ਗੰਭੀਰ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ।
ਜਦੋਂ ਤੋਂ ਗੰਭੀਰ ਭਾਰਤੀ ਟੀਮ ਦੇ ਮੁੱਖ ਕੋਚ ਬਣੇ ਹਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਤਨਖਾਹ ਕਿੰਨੀ ਹੋਵੇਗੀ। ਇਸ ਤੋਂ ਇਲਾਵਾ ਪ੍ਰਸ਼ੰਸਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਗੰਭੀਰ ਕਦੋਂ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਗੰਭੀਰ ਨੇ ਹਾਲ ਹੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ 2024 ਦਾ ਖਿਤਾਬ ਜਿੱਤਿਆ ਸੀ। ਜਦੋਂ ਤੋਂ ਕੇਕੇਆਰ ਚੈਂਪੀਅਨ ਬਣੀ ਹੈ, ਉਦੋਂ ਤੋਂ ਗੰਭੀਰ ਨੂੰ ਭਾਰਤੀ ਟੀਮ ਦਾ ਕੋਚ ਬਣਾਉਣ ਦੀ ਮੰਗ ਉੱਠ ਰਹੀ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੌਤਮ ਗੰਭੀਰ ਨੇ ਅਜੇ ਤੱਕ ਸੈਲਰੀ ਕੰਟਰੈਕਟ ਸਾਈਨ ਨਹੀਂ ਕੀਤਾ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਕਦੋਂ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ। ਹਾਲਾਂਕਿ ਰਾਹੁਲ ਦ੍ਰਾਵਿੜ ਤੋਂ ਬਾਅਦ ਜਦੋਂ ਨਵੇਂ ਕੋਚ ਦੀ ਭਾਲ ਸ਼ੁਰੂ ਕੀਤੀ ਗਈ ਸੀ ਤਾਂ ਬੀਸੀਸੀਆਈ ਨੇ ਸਾਫ਼ ਕਰ ਦਿੱਤਾ ਸੀ ਕਿ ਨਵੇਂ ਕੋਚ ਦੀ ਤਨਖ਼ਾਹ ਉਨ੍ਹਾਂ ਦੇ ਤਜਰਬੇ ਦੇ ਆਧਾਰ 'ਤੇ ਹੋਵੇਗੀ। ਗੰਭੀਰ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਹ ਵੀ ਅਜੇ ਤੈਅ ਨਹੀਂ ਹੋਇਆ ਹੈ। ਪਰ ਰਿਪੋਰਟ ਮੁਤਾਬਕ ਗੰਭੀਰ 2027 ਵਨਡੇ ਵਿਸ਼ਵ ਕੱਪ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿ ਸਕਦੇ ਹਨ।
ਗੰਭੀਰ ਨੂੰ ਮਿਲ ਸਕਦੇ 12.5 ਕਰੋੜ ਰੁਪਏ
ਹਾਲਾਂਕਿ ਗੰਭੀਰ ਨੇ ਅਜੇ ਤੱਕ ਸੈਲਰੀ ਕੰਟਰੈਕਟ 'ਤੇ ਦਸਤਖਤ ਨਹੀਂ ਕੀਤੇ ਹਨ ਪਰ ਉਨ੍ਹਾਂ ਦੀ ਤਨਖਾਹ ਨੂੰ ਲੈ ਕੇ ਕਈ ਖਬਰਾਂ ਆ ਚੁੱਕੀਆਂ ਹਨ। ਤਾਜ਼ਾ ਰਿਪੋਰਟ ਮੁਤਾਬਕ ਗੌਤਮ ਗੰਭੀਰ ਨੂੰ ਸਾਲਾਨਾ 12.5 ਕਰੋੜ ਰੁਪਏ ਮਿਲ ਸਕਦੇ ਹਨ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਗੰਭੀਰ ਨੂੰ 21,000 ਰੁਪਏ ਰੋਜ਼ਾਨਾ ਭੱਤਾ, ਟੀਮ ਦੇ ਨਾਲ ਬਿਜ਼ਨਸ ਕਲਾਸ ਯਾਤਰਾ ਅਤੇ ਵਿਦੇਸ਼ੀ ਦੌਰਿਆਂ 'ਤੇ ਉੱਚ ਪੱਧਰੀ ਸਹੂਲਤਾਂ ਵਿੱਚ ਰਿਹਾਇਸ਼ ਮਿਲੇਗੀ।