ਨਵੀਂ ਦਿੱਲੀ: ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ ਸੀ। ਇਸ ਪੋਸਟ 'ਤੇ ਸੀ ਕਿ ਮੋਦੀ ਸਰਕਾਰ ਹਰ ਕਿਸੇ ਦੇ ਖਾਤੇ ਵਿੱਚ 15 ਲੱਖ ਰੁਪਏ ਪਾ ਰਹੀ ਹੈ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ, ਬੈਂਕਾਂ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ। ਲੋਕ ਆਪਣਾ ਹਿੱਸਾ ਕੱਢਵਾਉਣ ਲਈ ਸਵੇਰੇ 4 ਵਜੇ ਤੋਂ ਹੀ ਬੈਂਕਾਂ ਬਾਹਰ ਖੜ੍ਹੇ ਹੋ ਗਏ।
ਦਰਅਸਲ, ਕੁਝ ਮਹੀਨੇ ਪਹਿਲਾਂ ਕੇਰਲ ਵਿੱਚ ਇੱਕ ਪੋਸਟ ਵਾਇਰਲ ਹੋਈ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾ ਰਹੀ ਹੈ। ਇਹ ਖ਼ਬਰ ਫੈਲਦਿਆਂ ਹੀ ਬੈਂਕਾਂ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਹ ਖ਼ਬਰ ਕੇਰਲ ਦੇ ਸੋਸ਼ਲ ਮੀਡੀਆ 'ਤੇ ਦੋ ਵਾਰ ਫੈਲਾਈ ਗਈ ਸੀ। ਦੋਵੇਂ ਵਾਰ ਲੋਕ ਬੈਂਕਾਂ ਦੇ ਬਾਹਰ ਕਤਾਰ ਵਿੱਚ ਖੜ੍ਹੇ ਸਨ। ਲੋਕ ਆਪਣਾ ਕੰਮਕਾਰ ਛੱਡ ਕੇ ਬੈਂਕਾਂ ਸਾਹਮਣੇ ਲਾਈਨਾਂ ਵਿੱਚ ਖੜ੍ਹੇ ਹੋ ਗਏ। ਇੱਥੋਂ ਤੱਕ ਕਿ ਗਰੀਬ ਲੋਕ, ਆਪਣੀ ਮਿਹਨਤ ਮਜ਼ਦੂਰੀ ਛੱਡ ਕੇ ਬੈਂਕਾਂ ਦੇ ਬਾਹਰ ਲਾਈਨ ਵਿੱਚ ਖੜ੍ਹੇ ਦਿਖਾਈ ਦਿੱਤੇ।
ਕੇਰਲ ਦੇ ਵਿਖਿਆਤ ਪਰਿਵਰਤਨ ਸਥਲ ਮੁਨਾਰ ਵਿੱਚ ਇਹ ਸੁਨੇਹਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਇਸ ਸੰਦੇਸ਼ ਵਿਚ ਲਿਖਿਆ ਗਿਆ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਸਾਰੇ ਕਥਿਤ ਵਾਅਦੇ ਨੂੰ ਪੂਰਾ ਕਰਨ ਲਈ ਸਾਰੇ ਲੋਕਾਂ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਾ ਰਹੀ ਹੈ। ਇਸ ਤੋਂ ਬਾਅਦ ਲੋਕ ਰਾਤ ਤੋਂ ਬੈਂਕਾਂ ਦੇ ਗੇਟ ਅੱਗੇ ਖੜ੍ਹੇ ਹੋ ਗਏ। ਲੋਕ ਆਪਣੇ ਖਾਤੇ ਖੋਲ੍ਹਣ ਲਈ ਇਨ੍ਹਾਂ ਬੈਂਕਾਂ ਦੇ ਗੇਟਾਂ ਅੱਗੇ ਪਹੁੰਚ ਗਏ। ਇੱਥੋਂ ਤਕ ਕਿ ਕੁਝ ਲੋਕ ਸੌਣ ਦਾ ਇੰਤਜ਼ਾਮ ਬੈਂਕਾਂ ਅੱਗੇ ਕਰਕੇ ਬੈਠ ਗਏ ਸੀ।
ਹਾਲਾਂਕਿ, ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਖ਼ਬਰ ਸਿਰਫ ਅਫਵਾਹ ਹੈ, ਤਾਂ ਉਹ ਬਹੁਤ ਨਿਰਾਸ਼ ਹੋਏ ਕਿਉਂਕਿ ਇਹ ਖਬਰ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਫੈਲ ਗਈ ਸੀ। ਇਸ ਲਈ ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਇਸ ਝੂਠੀ ਖ਼ਬਰ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਦੇ ਖਾਤੇ ਪੋਸਟਲ ਬੈਂਕ ਵਿੱਚ ਹੋਣਗੇ, ਉਨ੍ਹਾਂ ਨੂੰ ਹੀ ਇਸ ਸਕੀਮ ਦਾ ਲਾਭ ਮਿਲੇਗਾ।
'ਸਾਰਿਆਂ ਦੇ ਖਾਤੇ 'ਚ ਮੋਦੀ ਸਰਕਾਰ ਪਾ ਰਹੀ 15-15 ਲੱਖ', ਸੁਣ ਕੇ ਬੈਂਕਾਂ ਬਾਹਰ ਲੱਗੀਆਂ ਲੰਬੀਆਂ ਕਤਾਰਾਂ
ਏਬੀਪੀ ਸਾਂਝਾ
Updated at:
20 Dec 2020 04:58 PM (IST)
ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ ਸੀ। ਇਸ ਪੋਸਟ 'ਤੇ ਸੀ ਕਿ ਮੋਦੀ ਸਰਕਾਰ ਹਰ ਕਿਸੇ ਦੇ ਖਾਤੇ ਵਿੱਚ 15 ਲੱਖ ਰੁਪਏ ਪਾ ਰਹੀ ਹੈ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ, ਬੈਂਕਾਂ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ। ਲੋਕ ਆਪਣਾ ਹਿੱਸਾ ਕੱਢਵਾਉਣ ਲਈ ਸਵੇਰੇ 4 ਵਜੇ ਤੋਂ ਹੀ ਬੈਂਕਾਂ ਬਾਹਰ ਖੜ੍ਹੇ ਹੋ ਗਏ।
- - - - - - - - - Advertisement - - - - - - - - -