How to Get Money Back if Transferred to Wrong Bank Account? : ਜਿੰਨੀ ਸਹੂਲਤ ਸਾਨੂੰ ਔਨਲਾਈਨ ਬੈਂਕਿੰਗ ਨੇ ਦਿੱਤੀ ਹੈ, ਜੇਕਰ ਗਲਤੀ ਨਾਲ ਪੈਸਾ ਇਧਰ-ਉਧਰ ਚਲਾ ਜਾਏ ਤਾਂ ਅਸੁਵਿਧਾ ਉਸ ਤੋਂ ਵੱਧ ਹੁੰਦਾ ਹੈ। ਕਈ ਵਾਰ ਲੋਕ ਜਲਦਬਾਜ਼ੀ ਵਿੱਚ ਗਲਤੀ ਨਾਲ ਕਿਸੇ ਹੋਰ ਵਿਅਕਤੀ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਹਨ। ਜੇ ਤੁਹਾਡੇ ਤੋਂ ਵੀ ਅਜਿਹੀ ਗਲਤੀ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣਾ ਪੈਸਾ ਵਾਪਸ ਲੈਣ ਲਈ ਕੀ ਕਰਨਾ ਪਵੇਗਾ।



ਐਸਬੀਆਈ ਨੇ ਟਵਿੱਟਰ ਹੈਂਡਲ 'ਤੇ ਦੱਸਿਆ ਤਰੀਕਾ



ਹਾਲ ਹੀ ਵਿੱਚ ਇੱਕ ਉਪਭੋਗਤਾ ਨੇ ਟਵਿੱਟਰ 'ਤੇ ਪੋਸਟ ਕੀਤਾ, ਪਿਆਰੇ @TheOfficialSBI ਮੈਂ ਗਲਤੀ ਨਾਲ ਗਲਤ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿੱਤੇ ਹਨ। ਹੈਲਪਲਾਈਨ ਦੁਆਰਾ ਦੱਸੇ ਅਨੁਸਾਰ ਮੈਂ ਆਪਣੀ ਬੈਂਕ ਸ਼ਾਖਾ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਫਿਰ ਵੀ ਮੇਰੀ ਬਰਾਂਚ ਰਿਵਰਸਲ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਰਹੀ। ਕ੍ਰਿਪਾ ਮੇਰੀ ਮਦਦ ਕਰੋ। ਇਸ ਸਵਾਲ ਦੇ ਜਵਾਬ ਵਿੱਚ, SBI ਦੇ ਅਧਿਕਾਰਤ ਟਵਿੱਟਰ ਖਾਤੇ ਉੱਪਰ ਦੱਸਿਆ ਕਿ ਜੇਕਰ ਤੁਸੀਂ ਗਲਤ ਬੈਂਕ ਖਾਤੇ ਵਿੱਚ ਪੈਸੇ ਭੇਜੇ ਹਨ ਤਾਂ ਤੁਹਾਨੂੰ ਕੀ ਕਦਮ ਚੁੱਕਣੇ ਚਾਹੀਦੇ ਹਨ।



ਸਟੇਟ ਬੈਂਕ ਨੇ ਕਿਹਾ ਹੈ ਕਿ ਜੇਕਰ ਕਿਸੇ ਗਾਹਕ ਨੇ ਪੈਸੇ ਟ੍ਰਾਂਸਫਰ ਕਰਦੇ ਸਮੇਂ ਗਲਤ ਬੈਂਕ ਖਾਤਾ ਨੰਬਰ ਦਰਜ ਕੀਤਾ ਹੈ, ਤਾਂ ਉਸ ਨੂੰ ਹੋਮ ਬ੍ਰਾਂਚ ਨਾਲ ਸੰਪਰਕ ਕਰਨਾ ਹੋਵੇਗਾ। ਫਿਰ, ਹੋਮ ਬ੍ਰਾਂਚ ਬਿਨਾਂ ਕਿਸੇ ਵਿੱਤੀ ਦੇਣਦਾਰੀ ਦੇ ਕਿਸੇ ਹੋਰ ਬੈਂਕ ਨਾਲ ਫਾਲੋ-ਅੱਪ ਪ੍ਰਕਿਰਿਆ ਸ਼ੁਰੂ ਕਰੇਗੀ। SBI ਨੇ ਕਿਹਾ ਕਿ ਜੇਕਰ ਹੋਮ ਬ੍ਰਾਂਚ 'ਚ ਮਾਮਲਾ ਹੱਲ ਨਹੀਂ ਹੁੰਦਾ, ਤਾਂ ਗਾਹਕ https://crcf.sbi.co.in/ccfunder individual section/ ਵਿਅਕਤੀਗਤ ਗਾਹਕ 'ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਦੇ ਨਾਲ ਹੀ NPCI ਪੋਰਟਲ 'ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।



ਕੀ ਕਹਿੰਦਾ RBI?



ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਕਰ ਆਨਲਾਈਨ ਭੁਗਤਾਨ ਦੌਰਾਨ ਕਿਸੇ ਗਾਹਕ ਦੇ ਖਾਤੇ ਦੀ ਰਕਮ ਗਲਤੀ ਨਾਲ ਕਿਸੇ ਹੋਰ ਨੂੰ ਟਰਾਂਸਫਰ ਹੋ ਜਾਂਦੀ ਹੈ, ਤਾਂ ਬੈਂਕ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਿਕਾਇਤ 'ਤੇ 48 ਘੰਟਿਆਂ ਦੇ ਅੰਦਰ-ਅੰਦਰ ਰਿਫੰਡ ਕਰੇ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਗਾਹਕ ਨੂੰ ਪਹਿਲਾਂ ਭੁਗਤਾਨ ਸੇਵਾ ਪ੍ਰਦਾਤਾ ਨੂੰ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ। GPay, PhonePe, Paytm ਜਾਂ UPI ਐਪ ਦੇ ਕਸਟਮਰ ਕੇਅਰ ਸਪੋਰਟ ਨੂੰ ਇਸ ਦੀ ਰਿਪੋਰਟ ਕਰੇ ਜਿਸ ਰਾਹੀਂ ਤੁਸੀਂ ਪੈਸੇ ਟ੍ਰਾਂਸਫਰ ਕੀਤੇ ਹਨ।



ਸ਼ਿਕਾਇਤ ਲਈ ਇੱਥੇ ਕਰੋ ਕਾਲ


 
ਜੇਕਰ ਕਦੇ UPI ਜਾਂ ਨੈੱਟ ਬੈਂਕਿੰਗ ਰਾਹੀਂ ਗਲਤ ਖਾਤਾ ਨੰਬਰ 'ਤੇ ਭੁਗਤਾਨ ਕੀਤਾ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ 18001201740 'ਤੇ ਸ਼ਿਕਾਇਤ ਦਰਜ ਕਰੋ। ਇਸ ਤੋਂ ਬਾਅਦ ਸਬੰਧਤ ਬੈਂਕ ਵਿੱਚ ਜਾ ਕੇ ਫਾਰਮ ਭਰ ਕੇ ਇਸ ਬਾਰੇ ਜਾਣਕਾਰੀ ਦਿਓ। ਜੇਕਰ ਬੈਂਕ ਮਦਦ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਇਸ ਬਾਰੇ bankingombudsman.rbi.org.in 'ਤੇ ਸ਼ਿਕਾਇਤ ਕਰੋ।