ਮੁਕੇਸ਼ ਅੰਬਾਨੀ ਨੇ ਕੀਤਾ ਵੱਡਾ ਐਲਾਨ, ਭਾਰਤ 'ਚ 5G ਸਰਵਿਸ ਸ਼ੁਰੂ ਕਰੇਗਾ JIO

ਏਬੀਪੀ ਸਾਂਝਾ Updated at: 15 Jul 2020 02:58 PM (IST)

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਜੀਓ ਭਾਰਤ 'ਚ 5G ਸੇਵਾ ਸ਼ੁਰੂ ਕਰੇਗਾ।

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ

NEXT PREV
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 5G ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।ਰਿਲਾਇੰਸ ਇੰਡਸਟਰੀ ਦੇ 43ਵੇਂ ਏਜੀਐਮ 'ਚ ਅੰਬਾਨੀ ਭਾਰਤ ਸਮੇਤ ਅਮਰੀਕਾ, ਯੂਕੇ, ਕੈਨੇਡਾ, ਜਪਾਨ, ਹੌਨਕੌਂਗ ਸਣੇ ਪੂਰੀ ਦੁਨਿਆ ਨੂੰ ਵਰਚੁਅਲੀ ਸੰਬੋਧਿਤ ਕਰ ਰਹੇ ਹਨ। ਉਨ੍ਹਾਂ ਇਸ ਦੌਰਾਨ ਐਲਾਨ ਕੀਤਾ ਹੈ ਕਿ ਜੀਓ ਭਾਰਤ 'ਚ 5G ਸੇਵਾ ਸ਼ੁਰੂ ਕਰੇਗਾ।

ਅੰਬਾਨੀ ਨੇ ਕਿਹਾ , 

ਆਧੁਨਿਕ ਮਨੁੱਖੀ ਇਤਿਹਾਸ ਵਿੱਚ ਕੋਰੋਨਾ ਸੰਕਟ ਸਭ ਤੋਂ ਵਧ ਵਿਘਨ ਪਾਉਣ ਵਾਲੀ ਘਟਨਾ ਹੈ। ਹਾਲਾਂਕਿ, ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਵਿਡ ਸੰਕਟ ਤੋਂ ਬਾਅਦ ਭਾਰਤ ਅਤੇ ਵਿਸ਼ਵ ਤੇਜ਼ੀ ਨਾਲ ਤਰੱਕੀ ਕਰਨਗੇ। ਵਧੇਰੇ ਖੁਸ਼ਹਾਲੀ ਅਤੇ ਵਿਕਾਸ ਦੀ ਇੱਕ ਨਵੀਂ ਗੁਣਵਤਾ ਪ੍ਰਾਪਤ ਕਰਨਗੇ।-



ਮੁਕੇਸ਼ ਅੰਬਾਨੀ ਨੇ ਨਿਵੇਸ਼ਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੂਗਲ ਜੀਓ ਪਲੇਟਫਾਰਮਸ ਵਿੱਚ 7.7% ਦੀ ਹਿੱਸੇਦਾਰੀ 33737 ਕਰੋੜ ਰੁਪਏ ਵਿਚ ਖਰੀਦੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੀਓ ਡਿਜੀਟਲ ਲਾਈਫ ਲਾਈਨ ਬਣੇਗੀ। ਇਹ ਮੋਬਾਈਲ ਬ੍ਰਾਡਬੈਂਕ, ਜੀਓ ਫਾਈਬਰ, ਜੀਓ ਐਂਟਰਪ੍ਰਾਈਜ਼, ਸਮਾਲ ਐਂਟਰਪ੍ਰਾਈਜ਼ ਲਈ ਬਰਾਡਬੈਂਡ ਰਾਹੀਂ ਸੰਭਵ ਹੋ ਸਕੇਗਾ।

ਇਸ ਤੋਂ ਪਹਿਲਾਂ, ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਬਾਰੇ ਕਿਹਾ ਕਿ ਆਰਆਈਐਲ ਦੇਸ਼ ਵਿੱਚ ਸਭ ਤੋਂ ਜ਼ਿਆਦਾ ਜੀਐਸਟੀ ਅਤੇ ਵੈਟ ਅਦਾ ਕਰਨ ਵਾਲੀ ਕੰਪਨੀ ਹੈ। ਇਹ ਕੀਮਤ ਲਗਭਗ 69372 ਕਰੋੜ ਹੈ। ਉਸੇ ਸਮੇਂ, ਆਰਆਈਐਲ ਨੇ ਪਿਛਲੀ ਵਾਰ 8 ਹਜ਼ਾਰ ਕਰੋੜ ਤੋਂ ਵੱਧ ਦਾ ਟੈਕਸ ਅਦਾ ਕੀਤਾ ਸੀ।

- - - - - - - - - Advertisement - - - - - - - - -

© Copyright@2024.ABP Network Private Limited. All rights reserved.