ਬਾਲੀਵੁੱਡ ਫਿਲਮ ਮੇਕਰ ਸ਼ੇਖਰ ਕਪੂਰ ਨੇ ਕਿਹਾ ਕਿ ਸਟਾਰ ਸਿਸਟਮ ਹੁਣ ਖਤਮ  ਹੋਵੇਗਾ। ਜਿਸ ਤਰ੍ਹਾਂ ਕੋਰੋਨਾਵਾਇਰਸ ਕਰਕੇ ਸਿਨੇਮਾ ਘਰ ਬੰਦ ਪਏ ਹਨ ਤੇ ਅਗਲੇ ਸਾਲ ਤਕ ਸਿਨੇਮਾ ਦੀ ਖੁੱਲਣ ਦੀ ਕੋਈ ਉਮੀਦ ਨਹੀਂ ਹੈ ਉਸ 'ਤੇ ਟਿੱਪਣੀ ਕਰਦੇ ਹੋਏ ਫਿਲਮ ਮੇਕਰ ਸ਼ੇਕਰ ਕਪੂਰ ਨੇ ਟਵੀਟ ਕੀਤਾ।
'ਅਗਲੇ ਸਾਲ ਤਕ ਸਿਨੇਮਾ ਘਰ ਖੁੱਲ੍ਹਣ ਦੀ ਕੋਈ ਉਮੀਦ ਨਹੀਂ ਹੈ ਤੇ ਹੁਣ ਹਫਤੇ 'ਚ 100 ਕਰੋੜ ਦਾ ਬਿਜ਼ਨਸ ਕਰਨ ਦੀ ਗੇਮ ਵੀ ਖਤਮ ਹੋ ਗਈ ਹੈ ਯਾਨੀ ਕਿ ਸਟਾਰ ਸਿਸਟਮ ਖਤਮ। ਹੁਣ ਫ਼ਿਲਮਾਂ ਨੂੰ OTT ਦਾ ਸਹਾਰਾ ਲੈਣਾ ਪਏਗਾ ਜਾਂ ਫਿਰ ਸਿਤਾਰਿਆਂ ਨੂੰ ਆਪਣੀ ਐਪ ਰਾਹੀਂ ਫਿਲਮ ਰਿਲੀਜ਼ ਕਰਨੀ ਹੋਏਗੀ ਸਿਸਟਮ ਕਾਫੀ ਸਿੰਪਲ ਹੈ।'
ਕਈ ਫ਼ਿਲਮਾਂ ਨੂੰ ਸਿਨੇਮਾ ਬੰਦ ਹੋਣ ਦੇ ਚਲਦਿਆਂ ਪਹਿਲਾਂ ਹੀ ਡਿਜੀਟਲ ਪਲੈਟਫਾਰਮ 'ਤੇ ਰਿਲੀਜ਼ ਕਰਨ ਦਾ ਫੈਂਸਲਾ ਕਰ ਲਿਆ ਗਿਆ ਹੈ ਜਿਨ੍ਹਾਂ 'ਚ ਦਿਲ ਬੇਚਾਰਾ, ਸੜਕ 2, ਗੁੰਜਨ ਸਕਸੇਨਾ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ ਪਰ ਵੱਡੇ ਬਜਟ ਵਾਲੀਆਂ ਫ਼ਿਲਮਾਂ ਨੂੰ ਅਜੇ ਵੀ ਸਿਰਫ ਸਿਨੇਮਾ 'ਤੇ ਰਿਲੀਜ਼ ਕਰਨ ਲਈ ਇੰਤਜ਼ਾਰ ਕਰਨ ਦਾ ਫੈਂਸਲਾ ਲਿਆ ਗਿਆ ਹੈ ਜਿਸ 'ਚ ਅਕਸ਼ੇ ਦੀ 'ਸੁਰਿਆਵੰਸ਼ੀ' ਤੇ '83' ਵਰਗੀਆਂ ਫ਼ਿਲਮਾਂ ਸ਼ਾਮਲ ਹਨ।