ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਸ਼ਵ ਨੌਜਵਾਨ ਕੌਸ਼ਲ ਦਿਵਸ ਮੌਕੇ 'ਤੇ ਅੱਜ ਲੋਕਾਂ ਨੂੰ ਸੰਬੋਧਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਕੋਰੋਨਾ ਦੇ ਇਸ ਸੰਕਟ ਨੇ World Culture ਦੇ ਨਾਲ ਨਾਲ  Job of Culture ਨੂੰ ਬਦਲ ਦਿੱਤਾ ਹੈ। ਸਦਾ ਬਦਲ ਰਹੀ ਨਵੀਂ ਟੈਕਨਾਲੌਜੀ ਨੇ ਵੀ ਉਸ ਨੂੰ ਪ੍ਰਭਾਵਤ ਕੀਤਾ ਹੈ।


ਅੱਜ ਤੋਂ ਪੰਜ ਸਾਲ ਪਹਿਲਾਂ ਕੌਸ਼ਲ ਭਾਰਤ ਮਿਸ਼ਨ ਦੀ ਸ਼ੁਰੂਆਤ ਇਸ ਦਿਨ ਕੀਤੀ ਗਈ ਸੀ। ਇਸ ਮੌਕੇ 'ਤੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੁਆਰਾ ਇੱਕ ਡਿਜੀਟਲ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ। ਕੌਸ਼ਲ ਭਾਰਤ ਸਰਕਾਰ ਦੀ ਇਕ ਪਹਿਲ ਹੈ ਜਿਸ ਨਾਲ ਨੌਜਵਾਨਾਂ ਨੂੰ ਹੁਨਰ ਦੀ ਸ਼ਕਤੀ ਮਿਲਦੀ ਹੈ ਜੋ ਉਨ੍ਹਾਂ ਨੂੰ ਕੰਮ ਦੇ ਵਾਤਾਵਰਣ 'ਚ ਵਧੇਰੇ ਰੁਜ਼ਗਾਰਯੋਗ ਬਣਾਉਂਦਾ ਹੈ।