ਨਵੀਂ ਦਿੱਲੀ: ਬੀਤੇ ਦਿਨੀਂ ਸੀਬੀਐਸਈ ਨੇ ਮੰਗਲਵਾਰ 15 ਜੁਲਾਈ ਨੂੰ ਆਪਣੇ 10ਵੀਂ ਕਲਾਸ ਦੇ ਨਤੀਜੇ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਦਿੱਤੀ। ਸੀਬੀਐਸਈ 10ਵੀਂ ਦੀ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਅਧਿਕਾਰਤ ਵੈਬਸਾਈਟ ‘ਤੇ ਵੇਖ ਸਕਦੇ ਹਨ। ਉਮੀਦ ਹੈ ਕਿ ਨਤੀਜੇ ਸਵੇਰੇ 11 ਵਜੇ ਤੱਕ ਜਾਰੀ ਹੋ ਜਾਣਗੇ।

ਸਟੂਡੇਂਟਸ ਆਪਣਾ ਰਿਜ਼ਲਟ ਕੁਝ ਆਸਾਨ ਸਟੈਪਸ ਨੂੰ ਫੋਲੋ ਕਰਕੇ ਵੇਖ ਸਕਦੇ ਹਨ:

1- ਨਤੀਜਾ ਐਲਾਨੇ ਜਾਣ ਤੋਂ ਬਾਅਦ ਬੋਰਡ ਦੀ ਵੈਬਸਾਈਟ cbseresults.nic.in 'ਤੇ ਜਾਓ।

2- ਹੋਮ ਪੇਜ 'ਤੇ "ਸਕੂਲ ਸਰਟੀਫਿਕੇਟ ਇਮਤਿਹਾਨ (10ਵੀਂ ਕਲਾਸ) ਨਤੀਜੇ 2020-" ਲਿੰਕ 'ਤੇ ਕਲਿੱਕ ਕਰੋ।

3- ਹੁਣ ਨਤੀਜਾ ਪੇਜ 'ਤੇ ਆਪਣਾ ਰੋਲ ਨੰਬਰ, ਸਕੂਲ ਨੰਬਰ, ਸੈਂਟਰ ਨੰਬਰ ਅਤੇ ਐਡਮਿਟ ਕਾਰਡ ਆਈਡੀ ਦਰਜ ਕਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ।

4- ਨਤੀਜਾ ਤੁਹਾਡੇ ਸਾਹਮਣੇ ਹੋਵੇਗਾ, ਜਿਸਦਾ ਸਕ੍ਰੀਨ ਸ਼ਾਟ ਜਾਂ ਪ੍ਰਿੰਟਆਉਟ ਵੀ ਲਿਆ ਜਾ ਸਕਦਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI