ਲੁਧਿਆਣਾ(ਅਸ਼ਰਫ ਢੁੱਡੀ): ਸੀਬੀਐਸਈ(CBSE) ਵੱਲੋਂ ਦੇਸ਼ ਭਰ ਵਿੱਚ ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ।  ਪੰਜਾਬ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਚੰਗਾ ਨਤੀਜਾ ਰਿਹਾ ਹੈ। ਲੁਧਿਆਣਾ ਦੇ ਸੈਕਰਟ ਹਾਰਟ ਸਕੂਲ ਸਰਾਭਾ ਨਗਰ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ। ਸਕੂਲ ਵਿੱਚ 4 ਵਿਦਿਆਰਥਣਾਂ ਨੇ 98 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

ਸਭ ਤੋਂ ਵੱਧ ਨੰਬਰ ਲੈ ਕੇ ਜ਼ਿਲ੍ਹੇ 'ਚ ਪਹਿਲਾ ਥਾਂ ਹਾਸਲ ਕਰਨ ਵਾਲੀ ਗੁਰਵੀਨ ਕੌਰ ਨੇ ਦੱਸਿਆ ਕਿ ਉਸ ਨੇ 99.8 ਫੀਸਦੀ ਅੰਕ ਹਾਸਿਲ ਕੀਤੇ  ਹਨ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਸ ਦੀ ਇਸ ਮਿਹਨਤ ਪਿੱਛੇ ਰੱਬ ਦਾ ਅਤੇ ਪਰਿਵਾਰ ਅਤੇ ਸਕੂਲ ਦਾ ਵੱਡਾ ਹੱਥ ਹੈ।  ਉਨ੍ਹਾਂ ਕਿਹਾ ਕਿ ਅੱਗੇ ਜਾ ਕੇ ਕਾਨੂੰਨ ਦੀ ਪੜ੍ਹਾਈ ਪੜ੍ਹਨਾ ਚਾਹੁੰਦੀ ਹੈ ਅਤੇ ਦੇਸ਼ ਦੇ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਨਾ ਚਾਹੁੰਦੀ ਹੈ।



ਉਧਰ ਗੁਰਵੀਨ ਕੌਰ ਦੀ ਦਾਦੀ ਨੇ ਕਿਹਾ ਕਿ ਅੱਜ ਉਹ ਆਪਣੀ ਧੀ ਤੇ ਫਖਰ ਮਹਿਸੂਸ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੀ ਪੋਤੀ ਨੇ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ। ਇਸ ਦੌਰਾਨ ਉਸ ਦੀ ਦਾਦੀ ਕਾਫੀ ਭਾਵੁਕ ਹੁੰਦੀ ਵਿਖਾਈ ਦਿੱਤੀ ਅਤੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ 'ਚ ਅੱਜ ਮੁੰਡਿਆਂ ਨਾਲੋਂ ਘੱਟ ਨਹੀਂ ਸਗੋਂ ਵੱਧ ਕੇ ਹੀ ਹੈ ।

ਕਾਂਗਰਸ ਦਾ ਅਕਾਲੀਆਂ ਨੂੰ ਵੱਡਾ ਝਟਕਾ! ਸੁਖਬੀਰ ਬਾਦਲ ਦੇ ਹਲਕੇ 'ਚ ਲਾਈ ਸੰਨ੍ਹ

ਉਧਰ ਦੂਜੇ ਪਾਸੇ 98.6 ਫੀਸਦੀ ਅੰਕ ਹਾਸਿਲ ਕਰਕੇ ਨਵੇਆ ਜੈਨ ਵੀ ਕਾਫੀ ਖੁਸ਼ ਹੈ ਉਸ ਨੇ ਕਿਹਾ ਕਿ ਉਹ ਕਾਮਰਸ ਵਿੱਚ ਅੱਵਲ ਆਈ ਹੈ ਅਤੇ ਹੁਣ ਅੱਗੇ ਜਾ ਕੇ ਇਸੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੀ ਚਾਹਵਾਨ ਹੈ। ਉਸ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਿਨ ਰਾਤ ਮਿਹਨਤ ਕਰਦੀ ਹੈ ਅਤੇ ਇਸ ਕਾਮਯਾਬੀ ਪਿੱਛੇ ਸਕੂਲ ਦਾ ਵੀ ਵੱਡਾ ਹੱਥ ਹੈ ਸਕੂਲ ਵੱਲੋਂ ਚੰਗੀ ਸਿੱਖਿਆ ਉਨ੍ਹਾਂ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੀ ਬੇਟੀ ਦਾ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਭਵਿੱਖ 'ਚ ਵੀ ਕੀਤਾ ਜਾਵੇਗਾ।

ਉਧਰ ਸਕੂਲ ਦੀ ਪ੍ਰਿੰਸੀਪਲ ਨੇ ਵੀ ਇਨ੍ਹਾਂ ਵਿਦਿਆਰਥਣਾ ਦੇ ਚੰਗੇ ਨਤੀਜੇ ਆਉਣ ਤੇ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਦੇ ਸਕੂਲ ਦਾ ਇਸ ਵਾਰ 100 ਫੀਸਦੀ ਨਤੀਜਾ ਰਿਹਾ ਹੈ ਅਤੇ ਜ਼ਿਲ੍ਹੇ ਭਰ 'ਚ ਉਨ੍ਹਾਂ ਦੇ ਸਕੂਲ 'ਚ ਚੰਗੇ ਅੰਕ ਹਾਸਿਲ ਕਰਕੇ ਲੜਕੀਆਂ ਅੱਵਲ ਆਈਆਂ ਹਨ।

ਕੁਦਰਤ ਦਾ ਇੱਕ ਹੋਰ ਕਹਿਰ! ਧਰਤੀ ਫਟਣੀ ਸ਼ੁਰੂ, ਮਿਲ ਰਹੇ ਵੱਡੇ ਖ਼ਤਰੇ ਦੇ ਸੰਕੇਤ

ਸਰਾਭਾ ਨਗਰ ਸਕੂਲ ਦੀ ਗੁਰਵੀਨ ਕੌਰ ਨੇ ਹਿਮਿਊਨਿਟੀਸ ਦੇ ਵਿੱਚ 99.8 ਫੀਸਦੀ ਅੰਕ ਜਦਕਿ ਨਵਿਆ ਜੈਨ ਨੇ 98.6 ਫੀਸਦੀ ਅੰਕ ਕਮਰਸ 'ਚ ਅਤੇ ਆੜ੍ਹਤੀ ਅਰੋੜਾ ਨੇ ਮੈਡੀਕਲ 'ਚ 98.2 ਫੀਸਦੀ ਅੰਕ ਅਤੇ ਨਾਨ ਮੈਡੀਕਲ 'ਚ ਸ਼ੌਰਿਆ ਗੁਪਤਾ ਨੇ 98 ਫੀਸਦੀ ਅੰਕ ਹਾਸਿਲ ਕਰਕੇ ਦੇਸ਼ ਭਰ 'ਚ ਲੁਧਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI