ਚੰਡੀਗੜ੍ਹ: ਸਿਆਸਤ 'ਚ ਦਲ ਬਦਲੀਆਂ ਦਾ ਦੌਰ ਜਾਰੀ ਹੈ। ਫਾਜ਼ਿਲਕਾ ਤੇ ਜਲਾਲਾਬਾਦ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਕਾਂਗਰਸ ਹੁਣ ਮਜ਼ਬੂਤ ਕੜੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹਲਕੇ 'ਚ ਸੰਨ੍ਹ ਲਾਈ ਹੈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਜਲਾਲਾਬਾਦ ਤੇ ਫਾਜ਼ਿਲਕਾ ਤੋਂ ਅਕਾਲੀ ਦਲ ਦੇ ਲੀਡਰਾਂ, ਵਰਕਰਾਂ ਨੂੰ ਕਾਂਗਰਸ 'ਚ ਸ਼ਾਮਲ ਕੀਤਾ ਗਿਆ।
ਫਾਜ਼ਿਲਕਾ ਤੋਂ ਜਥੇਦਾਰ ਚਰਨ ਸਿੰਘ ਹੁਣ ਕਾਂਗਰਸੀ ਬਣ ਗਏ ਹਨ। ਅਕਾਲੀ ਦਲ 'ਚ ਜਥੇਦਾਰ ਚਰਨ ਸਿੰਘ 25 ਸਾਲ ਸਰਕਲ ਪ੍ਰਧਾਨ ਤੇ ਮਾਰਕੀਟ ਕਮੇਟੀ ਦੇ ਦੋ ਵਾਰ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਜਥੇਦਾਰ ਚਰਨ ਸਿੰਘ ਦੇ ਨਾਲ ਤੀਹ ਤੋਂ ਪੈਂਤੀ ਅਕਾਲੀ ਵਰਕਰ ਅੱਜ ਕਾਂਗਰਸ 'ਚ ਸ਼ਾਮਲ ਹੋਏ।
ਕਾਂਗਰਸ 'ਚ ਐਂਟਰੀ ਤੋਂ ਬਾਅਦ ਚਰਨ ਸਿੰਘ ਨੇ ਕਿਹਾ ਪੰਜਾਬ ਦੀ ਬਰਬਾਦੀ ਰੋਕਣ ਲਈ ਕਾਂਗਰਸ 'ਚ ਆਇਆ ਹਾਂ। ਉਨ੍ਹਾਂ ਕਿਹਾ ਅਕਾਲੀ ਦਲ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਅਕਾਲੀ ਦਲ ਮਹਿਜ਼ 3 ਜੀਆਂ ਦਾ ਰਹਿ ਗਿਆ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਵਲੋਂ ਦਿੱਤੇ ਜਾ ਰਹੇ ਬਿਆਨ ਇਹ ਜ਼ਾਹਿਰ ਕਰਦੇ ਹਨ ਕਿ ਅਕਾਲੀਆਂ ਨੂੰ ਚੋਣਾਂ 'ਚ ਡੇਰੇ ਵਲੋਂ ਸਪੋਟ ਮਿਲੀ ਸੀ।
ਹੁਣ ਪੰਜਾਬ 'ਚ ਦਾਖਲ ਹੋਣ 'ਤੇ ਨਹੀਂ ਕੀਤਾ ਜਾਵੇਗਾ ਕੁਆਰੰਟੀਨ!
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਪਾਲਿਸੀ ਹੈ ਕਿ 'ਤੁਮ ਮੁਝੇ ਵੋਟ ਕਰੋ ਮੈਂ ਤੁਮ੍ਹੇ ਮਾਫ਼ ਕਰੂੰਗਾ।' ਉਨ੍ਹਾਂ ਡੇਰੇ ਨਾਲ ਸੌਦੇਬਾਜ਼ੀ ਕੀਤੀ ਹੈ। MSG2 ਨੂੰ ਪੰਜਾਬ 'ਚ ਜਾਰੀ ਕਰਨਾ, ਰਾਮ ਰਹੀਮ ਨੂੰ ਮੁਆਫੀ ਦੇਣਾ, ਇਹ ਸਭ ਡੇਰਾ ਸਿਰਸਾ ਤੋਂ ਵੋਟਾਂ ਲੈਣ ਸੈਟਿੰਗ ਕੀਤੀ ਗਈ ਸੀ। ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। CBI ਵੀ ਬਾਦਲਾਂ ਨੂੰ ਬਚਾ ਰਹੀ ਤੇ ਮਾਮਲੇ ਨੂੰ ਲਟਕਿਆ ਜਾ ਰਿਹਾ ਹੈ।