ਅਮਿਤਾਭ ਬੱਚਨ ਦੀ ਸਿਹਤ ਪਹਿਲਾਂ ਨਾਲੋਂ ਸਥਿਰ ਅਤੇ ਬਿਹਤਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਅਭਿਸ਼ੇਕ ਬੱਚਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ ਅਤੇ ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਭਿਸ਼ੇਕ ਬੱਚਨ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾ ਸਕਦੀ ਹੈ।

ਅਮਿਤਾਭ ਦੀ ਉਮਰ ਅਤੇ ਡਾਕਟਰੀ ਇਤਿਹਾਸ ਨੂੰ ਵੇਖਦੇ ਹੋਏ, ਦਵਾਈਆਂ ਨਿਯੰਤ੍ਰਿਤ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਚੰਗੀ ਤਰ੍ਹਾਂ ਰਿਸਪੌਂਡ ਕਰ ਰਹੇ ਹਨ। ਇਸ ਦੌਰਾਨ ਅਮਿਤਾਭ ਨੇ ਲੋਕਾਂ ਨੂੰ ਉਨ੍ਹਾਂ ਦੀਆਂ ਅਰਦਾਸਾਂ ਅਤੇ ਪ੍ਰਾਰਥਨਾਵਾਂ ਲਈ ਟਵੀਟ ਕਰਕੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

Coronavirus: ਪਿਛਲੇ 24 ਘੰਟਿਆਂ ਵਿੱਚ ਦੁਨੀਆ ‘ਚ ਆਏ 2.15 ਲੱਖ ਨਵੇਂ ਕੇਸ ਤੇ ਪੰਜ ਹਜ਼ਾਰ ਤੋਂ ਵਧ ਮੌਤਾਂ

ਦਸ ਦਈਏ ਕਿ ਅਮਿਤਾਭ ਬੱਚਨ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਉਹ ਹੀ ਨਹੀਂ ਬਲਕਿ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਤੇ ਪੋਤੀ ਅਰਾਧਿਆ ਬੱਚਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਅਮਿਤਾਭ ਤੇ ਅਭਿਸ਼ੇਕ ਹਸਪਤਾਲ 'ਚ ਦਾਖਿਲ ਨੇ ਜਦ ਕਿ ਐਸ਼ਵਰਿਆ ਤੇ ਅਰਾਧਿਆ ਨੂੰ ਹੋਮ ਕੁਆਰੰਟੀਨ ਕੀਤਾ ਹੋਇਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ