ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੀ ਵਿਸਫੋਟਕ ਨਾਲ ਭਰੀ ਸਕੌਰਪੀਓ ਨੂੰ ਲੈਕੇ ਹੁਣ ਤਕ ਮੁੰਬਈ ਕ੍ਰਾਇਮ ਬ੍ਰਾਂਚ ਦੇ ਹੱਥ ਕਿਸੇ ਤਰ੍ਹਾਂ ਦਾ ਸੁਰਾਗ ਨਹੀਂ ਲੱਗਾ। ਅਜਿਹਾ ਹੀ ਸਾਲ 2013 'ਚ ਵੀ ਹੋਇਆ ਸੀ। ਜਦੋਂ ਮੁਕੇਸ਼ ਅੰਬਾਨੀ ਦੇ ਮਰੀਨ ਡ੍ਰਾਇਵ ਸਥਿਤ ਮੇਕਰ ਚੈਂਬਰ ਦੇ ਦਫ਼ਤਰ 'ਚ ਕਿਸੇ ਨੇ ਕਥਿਤ ਤੌਰ 'ਤੇ ਇੰਡੀਅਨ ਮੁਜਾਹਿਦੀਨ ਵੱਲੋਂ ਇਕ ਧਮਕੀ ਭਰਿਆ ਖਤ ਭੇਜ ਦਿੱਤਾ ਸੀ।
ਸੂਤਰਾਂ ਮੁਤਾਬਕ ਉਸ ਚਿੱਠੀ 'ਚ ਅੰਬਾਨੀ ਨੂੰ ਧਮਕੀ ਦਿੰਦਿਆਂ ਕਿਹਾ ਗਿਆ ਸੀ ਕਿ ਅਸੀਂ ਤਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਸ ਚਿੱਠੀ 'ਚ ਇਕ ਮੰਗ ਵੀ ਲਿਖੀ ਸੀ ਕਿ ਜੇਕਰ ਇੰਡੀਅਨ ਮੁਜਾਹਿਦੀਨ ਦੇ ਆਪਰੇਟਿਵ ਦਾਨਿਸ਼ ਨੂੰ ਰਿਲੀਜ਼ ਨਹੀਂ ਕੀਤਾ ਗਿਆ ਤਾਂ ਉਹ ਲੋਕ ਅੰਬਾਨੀ ਤੇ ਉਸਦੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਕਈ ਲੋਕਾਂ ਦੇ ਸਟੇਟਮੈਂਟ ਵੀ ਰਿਕਾਰਡ ਕੀਤੇ ਪਰ ਕਰੀਬ ਡੇਢ ਮਹੀਨੇ ਦੀ ਜਾਂਚ ਤੋਂ ਬਾਅਦ ਵੀ ਮੁੰਬਈ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਉੱਥੇ ਹੀ ਰੋਕ ਦਿੱਤਾ। ਉਦੋਂ ਤੋਂ ਲੈਕੇ ਅੱਜ ਤਕ ਪੁਲਿਸ ਇਹ ਪਤਾ ਲਾਉਣ 'ਚ ਅਸਮਰੱਥ ਰਹੀ ਹੈ ਕਿ ਆਖਿਰ ਅੰਬਾਨੀ ਦੇ ਦਫਤਰ 'ਚ ਉਹ ਖਤ ਕਿਸਨੇ ਭੇਜਿਆ ਸੀ।