Bonus Share:: ਮੁਕੇਸ਼ ਅੰਬਾਨੀ  (Mukesh Ambani) ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ (Reliance Industries)  ਦੇ ਸ਼ੇਅਰਧਾਰਕਾਂ ਨੂੰ ਸੋਮਵਾਰ ਨੂੰ ਕੁਝ ਚੰਗੀ ਖ਼ਬਰ ਮਿਲ ਸਕਦੀ ਹੈ। ਕੰਪਨੀ ਦੇ ਸ਼ੇਅਰਧਾਰਕਾਂ ਨੂੰ ਬੋਨਸ ਸ਼ੇਅਰ (Bonus Share) ਦੇਣ ਦੀ ਰਿਕਾਰਡ ਡੇਟ ਦਾ ਐਲਾਨ ਸੋਮਵਾਰ ਨੂੰ ਕੀਤਾ ਜਾ ਸਕਦਾ ਹੈ। ਕੰਪਨੀ ਨੇ ਸਤੰਬਰ ਵਿੱਚ ਹੋਈ ਸਾਲਾਨਾ ਆਮ ਮੀਟਿੰਗ (AGM) ਵਿੱਚ ਫੈਸਲਾ ਕੀਤਾ ਸੀ ਕਿ ਉਹ ਬੋਨਸ ਸ਼ੇਅਰ ਵੰਡੇਗੀ। ਕੰਪਨੀ ਹਰ ਸ਼ੇਅਰ ਲਈ ਇੱਕ ਸ਼ੇਅਰ ਦੇਵੇਗੀ। ਇਸ ਕਾਰਨ ਹਰ ਸ਼ੇਅਰਧਾਰਕ ਦੇ ਸ਼ੇਅਰ ਦੁੱਗਣੇ ਹੋ ਜਾਣਗੇ।


ਰਿਲਾਇੰਸ ਇੰਡਸਟਰੀਜ਼ ਦਾ ਇਹ ਬੋਨਸ ਇਸ਼ੂ ਸ਼ੇਅਰ ਬਾਜ਼ਾਰ 'ਤੇ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਇਸ਼ੂ ਹੋਣ ਜਾ ਰਿਹਾ ਹੈ। ਤਿਉਹਾਰੀ ਸੀਜ਼ਨ 'ਚ ਨਿਵੇਸ਼ਕਾਂ ਲਈ ਇਸ ਨੂੰ ਤੋਹਫਾ ਮੰਨਿਆ ਜਾ ਰਿਹਾ ਹੈ। ਰਿਲਾਇੰਸ ਨੇ ਇਸ ਨੂੰ ਦੀਵਾਲੀ ਗਿਫਟ ਦਾ ਨਾਂਅ ਦਿੱਤਾ ਹੈ। ਹਾਲਾਂਕਿ ਇਸ ਦੀ ਰਿਕਾਰਡ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। 



ਕਈ ਮੀਡੀਆ ਰਿਪੋਰਟਾਂ 'ਚ ਮੰਨਿਆ ਜਾ ਰਿਹਾ ਹੈ ਕਿ ਬੋਨਸ ਸ਼ੇਅਰ ਜਾਰੀ ਕਰਨ ਦਾ ਫੈਸਲਾ 14 ਅਕਤੂਬਰ ਨੂੰ ਲਿਆ ਜਾ ਸਕਦਾ ਹੈ। ਸੋਮਵਾਰ ਨੂੰ ਆਪਣੇ ਤਿਮਾਹੀ ਅਤੇ ਛਿਮਾਹੀ ਨਤੀਜਿਆਂ ਦੀ ਸਮੀਖਿਆ ਕਰਨ ਤੋਂ ਬਾਅਦ, ਕੰਪਨੀ ਉਨ੍ਹਾਂ ਨੂੰ ਵੀ ਮਨਜ਼ੂਰੀ ਦੇ ਸਕਦੀ ਹੈ।


ਕੰਪਨੀ ਨੇ ਐਕਸਚੇਂਜ ਫਾਈਲਿੰਗ 'ਚ ਦੱਸਿਆ ਹੈ ਕਿ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ਸੋਮਵਾਰ 14 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਦੌਰਾਨ 30 ਸਤੰਬਰ ਨੂੰ ਖਤਮ ਹੋਣ ਵਾਲੀ ਤਿਮਾਹੀ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਵੇਗੀ। ਸੇਬੀ ਦੇ ਨਿਯਮਾਂ ਦੇ ਅਨੁਸਾਰ, ਪ੍ਰਤੀਭੂਤੀਆਂ ਵਿੱਚ ਲੈਣ-ਦੇਣ ਲਈ ਰਿਲਾਇੰਸ ਇੰਡਸਟਰੀਜ਼ ਦੀ ਵਪਾਰ ਵਿੰਡੋ 1 ਅਕਤੂਬਰ, 2024 ਨੂੰ ਬੰਦ ਕਰ ਦਿੱਤੀ ਗਈ ਸੀ। ਇਹ ਤਿਮਾਹੀ ਨਤੀਜਿਆਂ ਦੇ ਐਲਾਨ ਤੋਂ 48 ਘੰਟੇ ਬਾਅਦ ਤੱਕ ਬੰਦ ਰਹੇਗਾ।



ਰਿਲਾਇੰਸ ਇੰਡਸਟਰੀਜ਼ ਨੇ IPO ਤੋਂ ਬਾਅਦ 6ਵੀਂ ਵਾਰ ਬੋਨਸ ਇਸ਼ੂ ਲਿਆਉਣ ਦਾ ਫੈਸਲਾ ਕੀਤਾ ਹੈ। ਨਾਲ ਹੀ, ਇਹ ਇੱਕ ਦਹਾਕੇ ਵਿੱਚ ਦੂਜਾ ਬੋਨਸ ਇਸ਼ੂ ਹੈ। ਕੰਪਨੀ ਨੇ ਕਿਹਾ ਸੀ ਕਿ ਅਸੀਂ ਆਪਣੇ ਨਿਵੇਸ਼ਕਾਂ ਨੂੰ ਲਗਾਤਾਰ ਲਾਭ ਪ੍ਰਦਾਨ ਕਰਨਾ ਚਾਹੁੰਦੇ ਹਾਂ। ਸਾਲ 2017 ਤੋਂ ਸਾਡਾ ਸੁਨਹਿਰੀ ਦਹਾਕਾ ਸ਼ੁਰੂ ਹੋ ਗਿਆ ਹੈ। ਸ਼ੇਅਰਧਾਰਕਾਂ ਨੂੰ ਇਸ ਲਈ ਇਨਾਮ ਵੀ ਮਿਲਣਾ ਚਾਹੀਦਾ ਹੈ। ਸਾਲ 2017 ਵਿੱਚ ਵੀ ਕੰਪਨੀ ਨੇ ਆਪਣੇ ਸ਼ੇਅਰਧਾਰਕਾਂ ਦੇ ਸ਼ੇਅਰ ਦੁੱਗਣੇ ਕਰ ਦਿੱਤੇ ਸਨ।